Sunday, February 28, 2021 ePaper Magazine
BREAKING NEWS
4500 ਨਸ਼ੀਲੀ ਗੋਲੀਆਂ ਸਮੇਤ ਇਕ ਨਸ਼ਾ ਤਸਕਰ ਕਾਬੂਤਰਨਤਾਰਨ-ਕਰਜ਼ ਹੇਠ ਦਬੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀਬਠਿੰਡਾ ਪੁਲਸ ਨੇ ਰੈੱਡ ਮਰਕਰੀ ਦੀ ਸੇਲ ਦਾ ਕੀਤਾ ਪਰਦਾਫਾਸ਼ਪੰਜਾਬ ‘ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ ਹੋਈ 5825, ਅੱਜ 595 ਨਵੇਂ ਕੇਸ ‘ਤੇ 11 ਮੌਤਾਂ ਇਸਰੋ 'ਚ ਪੀਐਸਐਲਵੀ-ਸੀ 51 ਦੀ ਲਾਚਿੰਗ ਦੀ ਪੁੱਠੀ ਗਿਣਤੀ ਸ਼ੁਰੂ, ਕੱਲ ਹੋਵੇਗਾ ਲਾਂਚ ਜ਼ੀਰਕਪੁਰ ਦੇ ਦੋ ਨਸ਼ਾ ਤਸੱਕਰ ਅਫੀਮ ਤੇ ਨਸ਼ੀਲੀਆਂ ਗੋਲੀਆਂ ਸਮੇਤ ਗਿਰਫ਼ਤਾਰ , ਇਕ ਕਾਰਗਿਲ ਜੰਗ ਦਾ ਫੌਜੀ ਹੈ ਨਵਾਂਸ਼ਹਿਰ ‘ਚ ਸਿਹਤ ਬੀਮਾ ਈ-ਕਾਰਡ ਬਣਾਉਣ ਲਈ ਐਤਵਾਰ ਨੂੰ ਖੁੱਲੇ ਰਹਿਣਗੇ ਸੇਵਾ ਕੇਂਦਰਸ਼੍ਰੋਮਣੀ ਕਮੇਟੀ ਵੱਲੋਂ ਨੇ ਮਨਾਇਆ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾਬੀਬੀ ਜਗੀਰ ਕੌਰ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਵਧਾਈ ਧਰਮ ਪ੍ਰਚਾਰ ਕਮੇਟੀ ਦੇ ਕਲਰਕ ਰਵੇਲ ਸਿੰਘ ਨੂੰ ਸੇਵਾਮੁਕਤ ਹੋਣ ’ਤੇ ਕੀਤਾ ਸਨਮਾਨਿਤ

ਸੰਪਾਦਕੀ

ਸਰਕਾਰ ਆਮ ਭਾਰਤੀ ’ਤੇ ਪੈ ਰਹੇ ਵਿੱਤੀ ਭਾਰ ਤੋਂ ਬੇਪ੍ਰਵਾਹ

February 22, 2021 11:18 AM

ਦੇਸ਼ ਭਰ ’ਚ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਹਨ। ਇਥੋਂ ਤਕ ਖ਼ੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਵੀ ਪੈਟਰੋਲ ਤੇ ਡੀਜ਼ਲ ਦੀ ਲਗਾਤਾਰ ਵਧ ਰਹੀ ਕੀਮਤ ਬਾਰੇ ਬੋਲਣਾ ਪਿਆ ਹੈ ਭਾਵੇਂ ਕਿ ਇਹ ਗੱਲ ਵੱਖਰੀ ਹੈ ਕਿ ਸੱਤਾ ਵਿਚ ਹੁੰਦੇ ਹੋਏ ਹੁਣ ਇਨ੍ਹਾਂ ਦਾ ਰੁਖ਼ ਉਸ ਨਾਲੋਂ ਬਿਲਕੁਲ ਵੱਖਰਾ ਹੈ ਜੋ ਇਹ ਵਿਰੋਧੀ ਪਾਰਟੀ ’ਚ ਹੁੰਦੇ ਹੋਏ ਵਧ ਰਹੀਆਂ ਕੀਮਤਾਂ ਬਾਰੇ ਰੱਖਦੇ ਹੁੰਦੇ ਸਨ। ਤਦ ਇਹ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਦੇ ਵਾਧੇ ਲਈ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ-1 ਅਤੇ ਯੂਪੀਏ-2 ਦੀ ਮਨਮੋਹਣ ਸਿੰਘ ਦੀ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਦੇ ਸਨ। ਕੇਂਦਰ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਕੀਮਤਾਂ ਦੇ ਵਾਧੇ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਵਰਤਮਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਭਾਰਤੀ ਜਨਤਾ ਪਾਰਟੀ ਦੇ ਤਮਾਮ ਵੱਡੇ ਆਗੂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਤਰ੍ਹਾਂ ਤਰ੍ਹਾਂ ਦੇ ਸੁਝਾਓ ਵੀ ਦਿੰਦੇ ਸਨ। ਇਹ ਲੋਕ ਦਾਅਵਾ ਕਰਦੇ ਸਨ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੁਣ ਨਾਲੋਂ ਅੱਧੀਆਂ ਕਰ ਦਿੱਤੀਆਂ ਜਾਣਗੀਆਂ। ਵਿਰੋਧੀ ਧਿਰ ’ਚ ਹੁੰਦਿਆਂ ਵਰਤਮਾਨ ਪ੍ਰਧਾਨ ਮੰਤਰੀ ਸਮੇਤ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੁਆਰਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਬਾਰੇ ਕੀਤੀਆਂ ਟਿੱਪਣੀਆਂ, ਸਰਕਾਰ ’ਤੇ ਕੀਤੇ ਹਮਲਿਆਂ ਅਤੇ ਦਿੱਤੇ ਗਏ ਸੁਝਾਵਾਂ ਦੀਆਂ ਸੋਸ਼ਲ ਮੀਡੀਆ ’ਤੇ ਘੁੰਮ ਰਹੀਆਂ ਵੀਡੀਓਜ਼ ਨੂੰ ਵੇਖ ਕੇ ਲੱਗਦਾ ਹੈ ਕਿ ਮੋਦੀ ਸਰਕਾਰ ਵਿਰੁੱਧ ਬੋਲਣ ਦੀ ਵਿਰੋਧੀ ਧਿਰ ਨੂੰ ਬਹੁਤੀ ਲੋੜ ਨਹੀਂ ਹੈ। ਇਹ ਵੀਡੀਓਜ਼ ਹੀ ਸਰਕਾਰ ਨੂੰ ਸ਼ਰਮਿੰਦਾ ਕਰਨ ਲਈ ਕਾਫੀ ਹਨ। ਪਰ ਸਰਕਾਰ ’ਤੇ ਇਨ੍ਹਾਂ ਦਾ ਵੀ ਕੋਈ ਅਸਰ ਨਹੀਂ ਹੈ।
ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਸਦੇ ਹਨ ਕਿ ਮੁਸੀਬਤ ਦੀ ਜੜ੍ਹ ਸਾਰੀ ਇਹ ਹੈ ਕਿ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਜਿੰਨਾ ਪੈਟਰੋਲ ਤੇ ਡੀਜ਼ਲ ਖ਼ਰਚ ਕਰਦੇ ਹਾਂ ਉਸ ਦਾ 85 ਪ੍ਰਤੀਸ਼ਤ ਬਾਹਰੋਂ ਮੰਗਵਾਉਣਾ ਪੈਂਦਾ ਹੈ। ਇਹ ਦਹਾਕਿਆਂ ਪੁਰਾਣੀ ਸੱਚਾਈ ਹੈ। ਪ੍ਰਧਾਨ ਮੰਤਰੀ ਦੇ ਇਸ ਕਥਨ ’ਚ ਆਮ ਭਾਰਤੀ ਲੋਕਾਂ ਨੂੰ ਕੋਈ ਰਾਹਤ ਪਹੁੰਚਾਉਣ ਦਾ ਯਤਨ ਮਾਤਰ ਨਹੀਂ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਦੀ ਸਮੱਸਿਆ ਬਹੁਤ ਪਰੇਸ਼ਾਨ ਕਰਨ ਅਤੇ ਸਤਾਉਣ ਵਾਲੀ ਸਮੱਸਿਆ ਲੱਗਦੀ ਹੈ। ਉਨ੍ਹਾਂ ਦਾ ਕਹਿਣਾ ਹੈ ਇਨ੍ਹਾਂ ਕੀਮਤਾਂ ਨੂੰ ਮੁਨਾਸਿਬ ਪੱਧਰ ’ਤੇ ਰੱਖਣ ਲਈ ਰਾਜਾਂ ਨਾਲ ਵਿਚਾਰ ਵਟਾਂਦਰਾ ਕਰਨਾ ਹੋਵੇਗਾ, ਕੇਂਦਰੀ ਵਿੱਤ ਮੰਤਰੀ ਨੂੰ ਡਰ ਹੈ ਕਿ ਕੇਂਦਰ ਵੱਲੋਂ ਪੈਟਰੋਲ ਤੇ ਡੀਜ਼ਲ ’ਤੇ ਘਟਾਇਆ ਟੈਕਸ ਰਾਜਾਂ ਦੀ ਆਮਦਨ ਵਧਾਉਣ ਵਾਲਾ ਨਾ ਹੋ ਨਿੱਬੜੇ।
ਲਗਾਤਾਰ ਬਾਰਾਂ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧ ਰਹੀ ਹੈ। ਤੇਲ ਉਤਪਾਦਕ ਮੁਲਕਾਂ ਵੱਲੋਂ ਤੇਲ ਦਾ ਉਤਪਾਦਨ ਘਟਾਉਣ ਬਾਰੇ ਸਾਫ ਕਿਹਾ ਜਾ ਰਿਹਾ ਹੈ। ਨਵੰਬਰ ਤੋਂ ਹੀ ਕੌਮਾਂਤਰੀ ਮੰਡੀ ’ਚ ਤੇਲ ਦੀਆਂ ਕੀਮਤਾਂ ਚੜ੍ਹ ਰਹੀਆਂ ਹਨ। ਕੀ ਮੋਦੀ ਸਰਕਾਰ ਇਸ ਪਾਸੇ ਕੋਈ ਨੀਤੀ ਨਹੀਂ ਰੱਖਦੀ। ਭਾਰਤੀ ਜਨਤਾ ਪਾਰਟੀ ਨੇ ਪੈਟਰੋਲ ਤੇ ਡੀਜ਼ਲ ਨੂੰ ਵਸਤਾਂ ਤੇ ਸੇਵਾਵਾਂ ਕਰ (ਜੀਐਸਟੀ) ਦੇ ਘੇਰੇ ’ਚ ਲਿਆਉਣ ਦਾ ਵਾਅਦਾ ਕੀਤਾ ਸੀ। ਅੱਜ ਜਦੋਂ ਪੈਟਰੋਲ ਕਈ ਸ਼ਹਿਰਾਂ ’ਚ 100 ਰੁਪਏ ਪ੍ਰਤੀ ਲਿਟਰ ਨੂੰ ਜਾ ਪੁੱਜਾ ਹੈ ਅਤੇ ਡੀਜ਼ਲ 90 ਰੁਪਏ ਪ੍ਰਤੀ ਲਿਟਰ ਵਲ ਵਧ ਰਿਹਾ ਹੈ ਜਦੋਂ ਕਿ ਮੁੰਬਈ ’ਚ ਇਹ 96 ਰੁਪਏ 32 ਪੈਸੇ ਅਤੇ ਬੈਂਗਲੁਰੂ ’ਚ 92 ਰੁਪਏ 89 ਪੈਸੇ ਹੋ ਚੁੱਕਾ ਹੈ ਅਤੇ ਰੋਸ ਵਿਖਾਵੇ ਹੋਣ ਲੱਗੇ ਹਨ ਤਦ ਵੀ ਕੇਂਦਰੀ ਵਿੱਤ ਮੰਤਰੀ ਲੋਕਾਂ ’ਤੇ ਪੈ ਰਹੇ ਭਾਰੀ ਦਬਾਅ ਦੇ ਬਾਵਜੂਦ ਕੀਮਤਾਂ ਘਟਾਉਣ ਦੀ ਕੋਈ ਠੋਸ ਤਜਵੀਜ਼ ਨਹੀਂ ਰੱਖ ਰਹੀ। 89 ਰੁਪਏ ਲਿਟਰ ਪੈਟਰੋਲ ਵਿਚ 56 ਰੁਪਏ ਵੈਟ, ਐਕਸਾਇਜ਼ ਅਤੇ ਡੀਲਰ ਕਮਿਸ਼ਨ ਦੇ ਹਨ। ਪੈਟਰੋਲਿੰਗ ਕੰਪਨੀਆਂ 100 ਰੁਪਏ ਪਿੱਛੇ 7 ਰੁਪਏ ਦਾ ਮੁਨਾਫ਼ਾ ਕਮਾ ਰਹੀਆਂ ਹਨ।
ਦੂਸਰੇ ਪਾਸੇ ਟਰੱਕਾਂ ਦੇ ਕਿਰਾਇਆਂ ’ਚ ਭਾਰੀ ਵਾਧਾ ਹੋਇਆ ਹੈ ਜਿਸ ਨਾਲ ਦਾਲਾਂ, ਸਬਜ਼ੀਆਂ, ਫਲ ਅਤੇ ਖਾਣ-ਪੀਣ ਵਾਲੀਆਂ ਦੂਸਰੀਆਂ ਚੀਜ਼ਾਂ ਦੀਆਂ ਕੀਮਤਾਂ ਵਧ ਗਈਆਂ ਹਨ। ਛੋਲੇ ਪ੍ਰਤੀ ਕੁਇੰਟਲ 700 ਰੁਪਏ ਅਤੇ ਰਾਜਮਾਹ ਪ੍ਰਤੀ ਕੁਇੰਟਲ 2 ਹਜ਼ਾਰ ਰੁਪਏ ਹੋਰ ਮਹਿੰਗੇ ਹੋ ਗਏ ਹਨ। ਹਾਲਾਂਕਿ ਕੌਮਾਂਤਰੀ ਮੰਡੀ ਵਿਚ ਤੇਲ ਦੀ ਕੀਮਤ ਹੇਠਾਂ ਆਈ ਹੈ ਪਰ ਮੋਦੀ ਸਰਕਾਰ ਲੋਕਾਂ ਨੂੰ ਰਾਹਤ ਦੇਣ ਲਈ ਤਿਆਰ ਨਹੀਂ, ਉਲਟਾ ਲੋਕਾਂ ’ਤੇ ਵਿੱਤੀ ਭਾਰ ਪਾ ਕੇ ਇਹ ਆਪਣੇ ਅਮੀਰਤਮ ਦੋਸਤਾਂ ਲਈ ਟੈਕਸ ਛੋਟਾਂ ਦਾ ਪ੍ਰਬੰਧ ਕਰਨ ’ਚ ਜੁਟੀ ਹੋਈ ਹੈ। ਲੋਕਾਂ ਦੇ ਦਬਾਅ ਬਗੈਰ ਇਹ ਆਪਣਾ ਉਤਪਾਦਨ ਕਰ ਘਟਾ ਕੇ ਪੈਟਰੋਲ ਤੇ ਡੀਜ਼ਲ ਸਸਤਾ ਕਰਨ ਵਾਲੀ ਨਹੀਂ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ