Monday, March 01, 2021 ePaper Magazine
BREAKING NEWS
10 ਕਰੋੜ ਦੀ ਲਾਗਤ ਵਾਲੇ ਘਨੌਰ ਕਮਿਉਨਿਟੀ ਹੈਲਥ ਸੈਂਟਰ ਦਾ ਸਿਹਤ ਮੰਤਰੀ ਨੇ ਰੱਖਿਆ ਨੀਂਹ ਪੱਥਰਜਲੰਧਰ 'ਚ ਨਵੇਂ ਕੇਸ ਫਿਰ ਸੈਂਕੜਾ ਪਾਰ, 11 ਵਿਦਿਆਰਥੀ ਸਮੇਤ 108 ਪਾਜ਼ੇਟਿਵ, 2 ਦੀ ਮੌਤਮਾਨਸਾ- 21 ਸਾਲਾ ਗ੍ਰੈਜੂਏਸ਼ਨ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਸੋਗ ਦੀ ਲਹਿਰਭਵਾਨੀਗੜ੍ਹ ’ਚ ਚਾਰ ਦੁਕਾਨਾਂ ਦੇ ਤੋੜੇ ਸ਼ਟਰ, ਨਕਦੀ ਚੋਰੀਕੇਜਰੀਵਾਲ  ਦੀ ਪੰਜਾਬ ਫੇਰੀ ਤੇ ਕਮੀਆਂ ਛੁਪਾਉਣ ਲਈ ਕੈਪਟਨ ਸਰਕਾਰ ਕਰ ਰਹੀ ਕੋਰੋਨਾ ਦਾ ਖ਼ੌਫ਼ ਪੈਦਾ : ਲਾਲਜੀਤ ਭੁੱਲਰਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਵਿਖੇ ਅਰਦਾਸਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏਦਲਿਤ ਵੈਲਫੇਅਰ ਸੰਗਠਨ ਪੰਜਾਬ ਵੱਲੋਂ ਕ੍ਰਿਸ਼ਨ ਸੰਘੇੜਾ ਸੂਬਾਈ ਜਨਰਲ ਸਕੱਤਰ ਨਿਯੁਕਤਨਵਾਂ ਸ਼ਹਿਰ ਡੀਸੀ ਦਾ ਦਾਅਵਾ, ਹੁਣ ਤੱਕ 58328 ਪਰਿਵਾਰਾਂ ਦੇ ਬਣਾਏ ਈ ਕਾਰਡਕਾਂਗਰਸ ਮੁਖ਼ਤਾਰ ਅੰਸਾਰੀ ਵਰਗੇ ਗੈਂਗਸਟਰਾਂ ਦੇ ਹੱਕ 'ਚ ਕਿਉਂ ਖੜੀ ਹੈ -ਅਕਾਲੀ ਦਲ

ਦੇਸ਼

ਭੀਮਾ ਕੋਰੇਗਾਓਂ ਮਾਮਲਾ : ਬੰਬੇ ਹਾਈ ਕੋਰਟ ਵੱਲੋਂ ਵਰਵਰਾ ਰਾਓ ਨੂੰ ਮਿਲੀ 6 ਮਹੀਨਿਆਂ ਲਈ ਜ਼ਮਾਨਤ

February 23, 2021 10:58 AM

ਏਜੰਸੀਆਂ
ਮੁੰਬਈ/22 ਫਰਵਰੀ : ਬੰਬੇ ਹਾਈ ਕੋਰਟ ਨੇ ਐਲਗਰ ਪ੍ਰੀਸ਼ਦ ਮਾਮਲੇ ਵਿੱਚ ਗਿ੍ਰਫ਼ਤਾਰ ਕਵੀ ਤੇ ਸਮਾਜਿਕ ਕਾਰਕੁਨ ਵਰਵਰਾ ਰਾਓ ਨੂੰ ਮੈਡੀਕਲ ਆਧਾਰ ’ਤੇ 6 ਮਹੀਨਿਆਂ ਲਈ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਐਸ.ਐਸ. ਸ਼ਿੰਦੇ ਤੇ ਮਨੀਸ਼ ਪਿਤਲੇ ਦੀ ਅਗਵਾਈ ਵਾਲੇ ਬੈਂਚ ਨੇ ਹਾਲਾਂਕਿ ਸਾਫ਼ ਕਰ ਦਿੱਤਾ ਹੈ ਕਿ ਜ਼ਮਾਨਤ ਲਈ ਕੁਝ ਸ਼ਰਤਾਂ ਲਾਗੂ ਹੋਣਗੀਆਂ। ਇਨ੍ਹਾਂ ਸ਼ਰਤਾਂ ਤਹਿਤ ਰਾਓ ਨੂੰ ਮੁੰਬਈ ਵਿੱਚ ਹੀ ਰਹਿਣਾ ਹੋਵੇਗਾ ਤੇ ਉਹ ਲੋੜ ਪੈਣ ’ਤੇ ਜਾਂਚ ਲਈ ਉਪਲੱਬਧ ਰਹਿਣਗੇ। ਉਂਜ ਰਾਓ ਨਿੱਜੀ ਪੇਸ਼ੀ ਤੋਂ ਛੋਟ ਲਈ ਅਰਜ਼ੀ ਦੇ ਸਕਣਗੇ। ਅਦਾਲਤ ਨੇ ਕਿਹਾ ਕਿ ਰਾਓ ਨੇੜਲੇ ਪੁਲਿਸ ਸਟੇਸ਼ਨ ’ਤੇ ਵੱਟਸਐਪ ਵੀਡੀਓ ਕਾਲ ਕਰ ਸਕਦੇ ਹਨ। ਐਲਗਰ ਪ੍ਰੀਸ਼ਦ ਕੇਸ ਵਿੱਚ ਇਹ ਪਹਿਲੀ ਜਮਾਨਤ ਹੈ। ਭੀਮਾ ਕੋਰੇਗਾਓਂ ਕੇਸ ’ਚ ਜੇਲ੍ਹ ਵਿੱਚ ਬੰਦ ਵਰਵਰਾ ਰਾਓ ਨੂੰ ਪਿਛਲੇ ਸਾਲ ਜੁਲਾਈ ਵਿੱਚ ਕੋਰੋਨਾ ਵਾਇਸ ਹੋ ਗਿਆ ਸੀ। ਨਵੀਂ ਮੁੰਬਈ ਦੀ ਤਾਲੋਜਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਤਹਿਤ ਬੰਦ ਰਾਓ ਨੂੰ ਮਗਰੋਂ ਸਰਕਾਰੀ ਜੇਜੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਵਿਗੜਦੀ ਹਾਲਤ ਦੇ ਮੱਦੇਨਜਰ ਪਰਿਵਾਰ ਦੀ ਗੁਜਾਰਿਸ਼ ’ਤੇ ਹਾਈ ਕੋਰਟ ਨੇ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਦਾਖਲ ਕਰਵਾਉਣ ਲਈ ਕਿਹਾ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਇਸਰੋ 'ਚ ਪੀਐਸਐਲਵੀ-ਸੀ 51 ਦੀ ਲਾਚਿੰਗ ਦੀ ਪੁੱਠੀ ਗਿਣਤੀ ਸ਼ੁਰੂ, ਕੱਲ ਹੋਵੇਗਾ ਲਾਂਚ

ਭਾਰਤ-ਬੰਗਲਾਦੇਸ਼ ਨੇ ਇੱਕ ਦੂਜੇ ਨੂੰ ਤੋਹਫੇ 'ਚ ਦਿੱਤੇ 'ਵਿੰਟੇਜ ਏਅਰਕ੍ਰਾਫਟ'

ਦਿੱਲੀ : ਕਾਸਮੈਟਿਕ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਇੱਕ ਲਾਸ਼ ਬਰਾਮਦ

ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ

ਦਿੱਲੀ : ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਏਐਸਆਈ ਨੇ ਕੀਤੀ ਖੁਦਕੁਸ਼ੀ

ਸੰਯੁਕਤ ਕਿਸਾਨ ਮੋਰਚੇ ਵੱਲੋਂ ਰੋਮੀ ਘੜਾਮੇਂ ਵਾਲਾ ਦਾ ਗੀਤ ‘ਅੰਦੋਲਨਜੀਵੀ’ ਰਿਲੀਜ਼

ਹਿਮਾਚਲ : ਵਿਧਾਨ ਸਭਾ ’ਚ ਰਾਜਪਾਲ ਨਾਲ ਖਿੱਚਧੂਹ, ਕਾਂਗਰਸ ਦੇ 5 ਵਿਧਾਇਕ ਮੁਅੱਤਲ

ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ’ਤੇ ਨੌਜਵਾਨ ਕਿਸਾਨ ਏਕਤਾ ਦਿਵਸ ਮਨਾਇਆ

ਰੇਲਵੇ ਨੇ ਯਾਤਰੀਆਂ ਲਈ ਮੁੜ ਸ਼ੁਰੂ ਕੀਤੀ ਸਹੂਲਤ

ਹਿਮਾ ਦਾਸ ਆਸਾਮ ’ਚ ਬਣੀ ਡੀਐਸਪੀ