- ਇਤਿਹਾਸਕ ਪਗੜੀ ਸੰਭਾਲ ਲਹਿਰ ਨੂੰ ਮਿਲਣਗੇ ਨਵੇਂ ਅਰਥ
ਨਵੀਂ ਦਿੱਲੀ/ਏਜੰਸੀਆਂ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ- ਪ੍ਰਦਰਸ਼ਨ ਜਿੱਥੇ 89ਵੇਂ ਦਿਨ ’ਚ ਦਾਖ਼ਲ ਹੋ ਗਿਆ, ਉਥੇ ਹੀ ਕਿਸਾਨਾਂ ਵੱਲੋਂ ਸੰਘਰਸ਼ ਹੋਰ ਤਿੱਖਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸੇ ਦੌਰਾਨ ਕਿਸਾਨ 23 ਫਰਵਰੀ ਨੂੰ ਕਿਸਾਨ ‘ਪੱਗੜੀ ਸੰਭਾਲ ਜੱਟਾ’ ਦਿਵਸ ਮਨਾਉਣਗੇ, ਜਦਕਿ 24 ਫਰਵਰੀ ਨੂੰ ਦਮਨ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 26 ਫਰਵਰੀ ਨੂੰ ਕਿਸਾਨ ਆਪਣੀ ਸਟੇਜ ਨੌਜਵਾਨਾਂ ਨੂੰ ਸੌਂਪ ਦੇਣਗੇ ਅਤੇ ਨੌਜਵਾਨ ਹੀ ਸਟੇਜ ਦਾ ਸੰਚਾਲਨ ਇਕ ਦਿਨ ਕਰਨਗੇ। 27 ਫਰਵਰੀ ਨੂੰ ਕਿਸਾਨ ਮਜ਼ਦੂਰ ਏਕਤਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵੱਡੀ ਗਿਣਤੀ ਵਿਚ ਕਿਸਾਨ ਜਥੇਬੰਦੀਆਂ ਦਿੱਲੀ ਵਿਚ ਇਕੱਠੀਆਂ ਹੋ ਰਹੀਆਂ ਹਨ।