Sunday, February 28, 2021 ePaper Magazine
BREAKING NEWS
4500 ਨਸ਼ੀਲੀ ਗੋਲੀਆਂ ਸਮੇਤ ਇਕ ਨਸ਼ਾ ਤਸਕਰ ਕਾਬੂਤਰਨਤਾਰਨ-ਕਰਜ਼ ਹੇਠ ਦਬੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀਬਠਿੰਡਾ ਪੁਲਸ ਨੇ ਰੈੱਡ ਮਰਕਰੀ ਦੀ ਸੇਲ ਦਾ ਕੀਤਾ ਪਰਦਾਫਾਸ਼ਪੰਜਾਬ ‘ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ ਹੋਈ 5825, ਅੱਜ 595 ਨਵੇਂ ਕੇਸ ‘ਤੇ 11 ਮੌਤਾਂ ਇਸਰੋ 'ਚ ਪੀਐਸਐਲਵੀ-ਸੀ 51 ਦੀ ਲਾਚਿੰਗ ਦੀ ਪੁੱਠੀ ਗਿਣਤੀ ਸ਼ੁਰੂ, ਕੱਲ ਹੋਵੇਗਾ ਲਾਂਚ ਜ਼ੀਰਕਪੁਰ ਦੇ ਦੋ ਨਸ਼ਾ ਤਸੱਕਰ ਅਫੀਮ ਤੇ ਨਸ਼ੀਲੀਆਂ ਗੋਲੀਆਂ ਸਮੇਤ ਗਿਰਫ਼ਤਾਰ , ਇਕ ਕਾਰਗਿਲ ਜੰਗ ਦਾ ਫੌਜੀ ਹੈ ਨਵਾਂਸ਼ਹਿਰ ‘ਚ ਸਿਹਤ ਬੀਮਾ ਈ-ਕਾਰਡ ਬਣਾਉਣ ਲਈ ਐਤਵਾਰ ਨੂੰ ਖੁੱਲੇ ਰਹਿਣਗੇ ਸੇਵਾ ਕੇਂਦਰਸ਼੍ਰੋਮਣੀ ਕਮੇਟੀ ਵੱਲੋਂ ਨੇ ਮਨਾਇਆ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾਬੀਬੀ ਜਗੀਰ ਕੌਰ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਵਧਾਈ ਧਰਮ ਪ੍ਰਚਾਰ ਕਮੇਟੀ ਦੇ ਕਲਰਕ ਰਵੇਲ ਸਿੰਘ ਨੂੰ ਸੇਵਾਮੁਕਤ ਹੋਣ ’ਤੇ ਕੀਤਾ ਸਨਮਾਨਿਤ

ਹਰਿਆਣਾ

‘ਮਾਤਾ ਭਾਸ਼ਾ ਪੰਜਾਬੀ ਦੇ ਸਾਹਮਣੇ ਮੌਜੂਦ ਚੁਣੌਤੀਆਂ’ ਵਿਸ਼ੇ ’ਤੇ ਹੋਈ ਆਨਲਾਇਨ ਵਿਚਾਰ ਗੋਸ਼ਟੀ

February 23, 2021 12:37 PM

- ਹਰਿਆਣਾ ’ਚ ਪੰਜਾਬੀ ਨੂੰ ਦਫ਼ਤਰੀ ਭਾਸ਼ਾ ਦਾ ਦਰਜ਼ਾ ਦੇਣ ਦੀ ਕੀਤੀ ਮੰਗ

ਸੁਰਿੰਦਰ ਪਾਲ ਸਿੰਘ
ਸਿਰਸਾ, 22 ਫਰਵਰੀ : ਅੰਤਰਰਾਸ਼ਟਰੀ ਮਾਤਾ ਭਾਸਾ ਦਿਵਸ ਦੌਰਾਨ ਹਰਿਆਣਾ ਪੰਜਾਬੀ ਅਧਿਆਪਕ ਤੇ ਭਾਸ਼ਾ ਕਲਿਆਣ ਸੁਸਾਇਟੀ ਦੀ ਸਿਰਸਾ ਇਕਾਈ ਵਲੋਂ ‘ਮਾਤਾ ਭਾਸ਼ਾ ਪੰਜਾਬੀ ਦੇ ਸਾਹਮਣੇ ਮੌਜੂਦ ਚੁਣੌਤੀਆਂ‘ ਵਿਸੇ ਉੱਤੇ ਇੱਕ ਆਨਲਾਇਨ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਦੌਰਾਨ ਡਾ. ਸਿਕੰਦਰ ਸਿੰਘ ਸਿੱਧੂ ਵੱਲੋਂ ਮੰਚ ਸੰਚਾਲਨ ਕਰਦੇ ਹੋਏ ਦੁਨੀਆ ਭਰ ਦੇ ਲੋਕਾਂ ਨੂੰ ਆਪਣੀ-ਆਪਣੀ ਮਾਤਾ ਭਾਸ਼ਾ ਲਿਖਣ ਅਤੇ ਬੋਲਣ ਸਬੰਧੀ ਮੁਬਾਰਕਾਂ ਦਿੱਤੀਆਂ। ਇਸ ਵਿਚਾਰ ਗੋਸ਼ਟੀ ਵਿੱਚ ਮੁੱਖ ਬੁਲਾਰੇ ਦੇ ਰੂਪ ਵਿਚ ਪੰਜਾਬ ਦੇ ਪ੍ਰਸਿੱਧ ਰੰਗਕਰਮੀ ਡਾ. ਕੁਲਦੀਪ ਸਿੰਘ ਦੀਪ ਨੇ ਬੋਲਦੇ ਹੋਏ ਅੰਤਰਰਾਸਟਰੀ ਮਾਤਾ ਭਾਸਾ ਦਿਵਸ ਦੇ ਇਤਿਹਾਸ ਬਾਰੇ ਸੰਖੇਪ ਜਾਣਕਰੀ ਦਿੱਤੀ। ਉਨ੍ਹਾਂ ਪੰਜਾਬੀ ਭਾਸਾ ਅਤੇ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਬਾਰੇ ਗੱਲ ਕਰਦੇ ਹੋਏ ਮੌਜੂਦਾ ਸਮੇਂ ਵਿੱਚ ਪੰਜਾਬੀ ਭਾਸਾ ਦੇ ਸਾਹਮਣੇ ਜੋ ਸਮੱਸਿਆਵਾਂ ਹਨ, ਉਨ੍ਹਾਂ ਬਾਰੇ ਵੀ ਵਿਸਥਾਰ ਸਹਿਤ ਆਪਣੀ ਗੱਲ ਰੱਖੀ . ਇਸ ਵਿਚਾਰ ਗੋਸਟੀ ਵਿਚ ਪ੍ਰੋਫੈਸਰ ਗੁਰਦੇਵ ਸਿੰਘ ਦੇਵ, ਨਾਇਬ ਸਿੰਘ ਮੰਡੇਰ, ਮਾ. ਬੂਟਾ ਸਿੰਘ, ਬਿੱਕਰਜੀਤ ਸਿੰਘ, ਪ੍ਰੋਫੈਸਰ ਜਗਮੋਹਨ ਸਿੰਘ ਸਮੇਤ ਬਹੁਤ ਸਾਰੇ ਵਿਦਵਾਨਾ ਦਾ ਕਹਿਣਾ ਸੀ ਕਿ ਸਾਡੇ ਪਰਿਵਾਰ ਪੰਜਾਬੀ ਭਾਸ਼ਾ ਲਿਖਣ ਪੜ੍ਹਨ ਅਤੇ ਬੋਲਣ ਤੋ ਕੰਨੀ ਕਤਰਾ ਰਹੇ ਹਨ ਜੋ ਸਾਡੇ ਭਵਿਖ ਤੇ ਵੱਡਾ
ਪ੍ਰਸ਼ਨ ਚਿੰਨ ਹੈ। ਬੁਲਾਰਿਆਂ ਨੇ ਲੋਕਾਂ ਨੂੰ ਵੱਧ ਤੋ ਵੱਧ ਪੰਜਾਬੀ ਪੁਸਤਕਾ ਸਮੇਤ ਅਖਵਾਰ ਰਸਾਲੇ ਅਤੇ ਹੋਰ ਸਾਹਿਤ ਪੜ੍ਹਨ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਹਰਿਆਣਾ ਵਿਚ ਪੰਜਾਬੀ ਨੂੰ ਦਫਤਰੀ ਭਾਸ਼ਾ ਦਾ ਦਰਜ਼ਾ ਦੇਣ ਦੀ ਮੰਗ ਵੀ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਸੁਸਾਇਟੀ ਦੇ ਪਜਲ੍ਹਾ ਪ੍ਰਧਾਨ ਗੁਰਸਾਹਿਬ ਸਿੰਘ ਸਿੱਧੂ ਵਲੋਂ ਇਸ ਵਿਚਾਰ ਗੋਸਟੀ ਵਿਚ ਭਾਗ ਲੈਣ ਵਾਲੇ ਸਾਰੇ ਬੁਲਾਰਿਆਂ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਮਿਡਲ ਹੈਡ ਮਹਿੰਦਰ ਕੌਰ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ

ਟੋਲ ਪਲਾਜ਼ਿਆਂ ’ਤੇ ਇਕੱਠੇ ਹੋ ਰਹੇ ਨੇ ਹਜ਼ਾਰਾਂ ਕਿਸਾਨ

‘ਆਪਣਾ ਭਾਰਤ ਮੋਰਚਾ’ ਨਾਮ ਹੇਠ ਅਸ਼ੋਕ ਤੰਵਰ ਨੇ ਖੋਲ੍ਹਿਆ ਨਵਾਂ ਰਾਜਨੀਤਕ ਫਰੰਟ

ਸਰਵ ਕਰਮਚਾਰੀ ਸੰਘ ਬੈਨਰ ਹੇਠ ਮੁਲਾਜ਼ਮਾਂ ਨੇ ਦਿੱਤਾ ਧਰਨਾ

ਖੇਡ-ਖੇਡ 'ਚ ਮਾਸੂਮ ਬੱਚੇ ਦੀ ਗਈ ਜਾਨ

ਪੰਚਕੂਲਾ ’ਚ ਸਟੇਟ ਪੁਲਿਸ ਨੇ “ਹਿਫਾਜ਼ਤ” ਅਭਿਆਨ ਦੀ ਸ਼ੁਰੂਆਤ ਕੀਤੀ

ਸਰਦੂਲ ਸਿਕੰਦਰ ਦੇ ਦੇਹਾਂਤ ਨਾਲ ਕਲਾਕਾਰਾਂ, ਸਾਹਿਤਕਾਰਾਂ ਤੇ ਸੰਗੀਤ ਪ੍ਰੇਮੀਆਂ ਦੇ ਚਿਹਰਿਆਂ ’ਤੇ ਛਾਈ ਉਦਾਸੀ

ਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ’ਚ ਸਿੱਖ ਸੰਗਤਾਂ ਦੀਆਂ ਸ਼ਮੂਲੀਅਤ ’ਤੇ ਰੋਕ ਨਿਖੇਧੀਯੋਗ : ਬਾਬਾ ਤਿਲੋਕੇਵਾਲਾ

ਬੱਚਿਆਂ ’ਚ ਤੇਜ਼ੀ ਨਾਲ ਫੈਲ ਰਹੇ ਦੰਦਾ ਦੇ ਰੋਗ: ਸ਼ਰਮਾ

ਤੇਲ ਕੀਮਤਾਂ ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਵੱਲੋਂ ਕਰਨਾਲ ’ਚ ਰੋਸ ਪ੍ਰਦਰਸ਼ਨ ਪਹਿਲੀ ਮਾਰਚ ਨੂੰ