Sunday, February 28, 2021 ePaper Magazine
BREAKING NEWS
4500 ਨਸ਼ੀਲੀ ਗੋਲੀਆਂ ਸਮੇਤ ਇਕ ਨਸ਼ਾ ਤਸਕਰ ਕਾਬੂਤਰਨਤਾਰਨ-ਕਰਜ਼ ਹੇਠ ਦਬੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀਬਠਿੰਡਾ ਪੁਲਸ ਨੇ ਰੈੱਡ ਮਰਕਰੀ ਦੀ ਸੇਲ ਦਾ ਕੀਤਾ ਪਰਦਾਫਾਸ਼ਪੰਜਾਬ ‘ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ ਹੋਈ 5825, ਅੱਜ 595 ਨਵੇਂ ਕੇਸ ‘ਤੇ 11 ਮੌਤਾਂ ਇਸਰੋ 'ਚ ਪੀਐਸਐਲਵੀ-ਸੀ 51 ਦੀ ਲਾਚਿੰਗ ਦੀ ਪੁੱਠੀ ਗਿਣਤੀ ਸ਼ੁਰੂ, ਕੱਲ ਹੋਵੇਗਾ ਲਾਂਚ ਜ਼ੀਰਕਪੁਰ ਦੇ ਦੋ ਨਸ਼ਾ ਤਸੱਕਰ ਅਫੀਮ ਤੇ ਨਸ਼ੀਲੀਆਂ ਗੋਲੀਆਂ ਸਮੇਤ ਗਿਰਫ਼ਤਾਰ , ਇਕ ਕਾਰਗਿਲ ਜੰਗ ਦਾ ਫੌਜੀ ਹੈ ਨਵਾਂਸ਼ਹਿਰ ‘ਚ ਸਿਹਤ ਬੀਮਾ ਈ-ਕਾਰਡ ਬਣਾਉਣ ਲਈ ਐਤਵਾਰ ਨੂੰ ਖੁੱਲੇ ਰਹਿਣਗੇ ਸੇਵਾ ਕੇਂਦਰਸ਼੍ਰੋਮਣੀ ਕਮੇਟੀ ਵੱਲੋਂ ਨੇ ਮਨਾਇਆ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾਬੀਬੀ ਜਗੀਰ ਕੌਰ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਵਧਾਈ ਧਰਮ ਪ੍ਰਚਾਰ ਕਮੇਟੀ ਦੇ ਕਲਰਕ ਰਵੇਲ ਸਿੰਘ ਨੂੰ ਸੇਵਾਮੁਕਤ ਹੋਣ ’ਤੇ ਕੀਤਾ ਸਨਮਾਨਿਤ

ਹਰਿਆਣਾ

ਪੂਰੇ ਜੱਗ ’ਚ ਮਸ਼ਹੂਰ ਹੈ ਮਾਲਵੇ ਦੀ ਜੋਸ਼ੀਲੀ ਕਵੀਸ਼ਰੀ : ਪੰਡਿਤ ਰੇਵਤੀ ਪ੍ਰਸ਼ਾਦ

February 23, 2021 12:38 PM

- ਕਿੱਸਾਕਾਰਾਂ ਤੇ ਸਾਹਿਤਕਾਰਾਂ ਦੇ ਰੰਗ ’ਚ ਰੰਗਿਆ ਪਿਆ ਹੈ ਤਲਵੰਡੀ ਸਾਬੋ ਦਾ ਇਲਾਕਾ

ਸੁਰਿੰਦਰ ਪਾਲ ਸਿੰਘ
ਕਾਲਾਂਵਾਲੀ, 22 ਫਰਵਰੀ : ਦਸਮੇਸ਼ ਗੁਰੂ ਦੀ ਚਰਨ ਛੋਹ ਪ੍ਰਾਪਤ ਨੇੜਲੇ ਖੇਤਰ ਦੇ ਕਸਬਾ ਤਲਵੰਡੀ ਸਾਬੋ ਦੇ ਚੱਠਾ ਪੈਲਿਸ ਵਿਖੇ ਕਵੀਸ਼ਰੀ ਵਿਕਾਸ ਮੰਚ ਅਤੇ ਗੁਰੂ ਕਾਸ਼ੀ ਸਾਹਿਤ ਸਭਾ ਤਲਵੰਡੀ ਸਾਬੋ ਵੱਲੋਂ ਬ੍ਰਹਮਲੀਨ ਸ਼ਾਇਰ ਪੰਡਤ ਬ੍ਰਹਮਾ ਨੰਦ ਜੀ ਡਿੱਖ ਦੀ ਪਵਿੱਤਰ ਯਾਦ ਵਿਚ ਵਿਸ਼ਾਲ ਕਵੀਸ਼ਰੀ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬ ਦੇ ਨਾਮੀ ਕਵੀਸ਼ਰੀ ਜਥਿਆਂ ਅਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਡਿਤ ਜੀ ਜੇ ਸਭ ਤੋਂ ਛੋਟੇ ਸ਼ਗਿਰਦ ਪੰਡਿਤ ਰੇਵਤੀ ਪ੍ਰਸ਼ਾਦ ਨੇ ਆਪਣੇ ਗੁਰੂ ਦੇ ਕਾਵਿਕ ਸਫਰ ਅਤੇ ਕਵੀਸ਼ਰੀ ਵਿਧਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਕਵੀ ਦਰਬਾਰ ਵਿੱਚ ਪਹੁੰਚੇ ਸਾਹਿਤਕਾਰਾਂ, ਕਵੀਸ਼ਰਾਂ ਅਤੇ ਵਿਦਿਅਕ ਵਿਦਵਾਨਾਂ ਨੇ ਪੰਡਿਤ ਬ੍ਰਹਮਾ ਨੰਦ ਜੀ ਨੂੰ ਮਾਲਵੇ ਦੀ ਕਵੀਸ਼ਰੀ ਸੱਥ ਦਾ ਸੂਰਜ ਦੱਸਿਆ। ਮੰਚ ਦੇ ਸਟੇਜ ਸੱਕਤਰ ਅਤੇ ਸਾਹਿਤਕਾਰ ਦਰਸ਼ਨ ਸਿੰਘ ਭੰਮੇ ਅਤੇ ਪੰਡਿਤ ਰੇਵਤੀ ਪ੍ਰਸ਼ਾਦ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਪੂਰਾ ਦਿਨ ਚੱਲੇ ਇਸ ਕਵੀਸ਼ਰੀ ਦਰਵਾਰ ਵਿਚ ਸ਼ਿਰਕਤ ਕਰਨ ਵਾਲਿਆਂ ਵਿਚ ਬਾਲਿਆਂਵਾਲੀ ਸਹਿਤ ਸਭਾ ਦੇ ਪ੍ਰਧਾਨ ਸੁਖਦਰਸ਼ਨ ਗਰਗ, ਦਮਦਮਾਂ ਸਾਹਿਤ ਸਭਾ ਦੇ ਸੁਖਮੰਦਰ ਸਿੰਘ ਭਾਗੀਵਾਂਦਰ, ਗੀਤਕਾਰ ਜਨਕ ਸੰਗਤ, ਪ੍ਰੈੱਸ ਕਲੱਬ ਦੇ ਪ੍ਰਧਾਨ ਜਗਦੀਪ ਗਿੱਲ,ਨਾਵਲਕਾਰ ਜਸਪਾਲ ਮਾਨਖੇੜਾ, ਗੁਰੂ ਕਾਸ਼ੀ ਸਾਹਿਤ ਸਭਾ ਦੇ ਪ੍ਰਧਾਨ ਦਰਸ਼ਨ ਚੱਠਾ,ਹਰਬੰਤ ਭੁੱਲਰ, ਚੇਤਾ ਸਿੰਘ ਮਹਿਰਮੀਆਂ, ਮੈਡਮ ਜਸਵੰਤ ਕੌਰ ਅਤੇ ਨਵਜੋਤ ਕੌਰ ਸਮੇਤ ਬਹੁਤ ਸਾਰੇ ਸਾਹਿਤਕਾਰਾਂ ਕਲਾਕਾਰਾਂ ਅਤੇ ਕਵੀਸ਼ਰਾਂ ਨੇ ਆਪਣੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਪੰਜਾਬੀ ਸਾਹਿਤ ਵਿਚ ਉਚ ਕੋਟੀ ਦੇ ਵਿਦਵਾਨਾ ਵਲੋ ਰਚੀਆਂ ਕਵੀਸ਼ਰੀਆਂ ਸਾਡੇ ਅਣਮੁਲੇ ਸਾਹਿਤ ਦੀ ਧਰੋਹਰ ਹਨ। ਇਸ ਮੌਕੇ ਕਵੀਸ਼ਰੀ ਵਿਕਾਸ ਮੰਚ ਅਤੇ ਗੁਰੂ ਕਾਸ਼ੀ ਸਾਹਿਤ ਸਭਾ ਤਲਵੰਡੀ ਸਾਬੋ ਵੱਲੋ ਕਵੀਸ਼ਰ ਦਰਬਾਰਾ ਸਿੰਘ ਉੱਭਾ ਬਿਰਜ ਲਾਲ ਧੌਲਾ, ਮਦਨ ਗਿਰ ਅਤੇ ਰੂਪ ਚੰਦ ਬਠਿੰਡਾ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ। ਪ੍ਰਬੰਧਕਾਂ ਵਲੋ ਸੁੰਦਰ ਢੰਗ ਨਾਲ ਸਜਾਈ ਸਟੇਜ ਤੇ ਆਪਣੀ ਕਾਵਿਕ ਹਾਜ਼ਰੀ ਲਵਾਉਣ ਵਾਲਿਆਂ ਵਿਚ ਭੀਮ ਮੌੜ, ਬਿ੍ਰਜ ਲਾਲ ਧੌਲਾ,ਮਦਨ ਲਾਲ ਗਿਰ, ਛੱਜੂ ਮੌੜ, ਓਮ ਪ੍ਰਕਾਸ਼ ਮੌੜ,ਭੂਰਾ ਸਿੰਘ ਚੱਠਾ,ਮਿੱਠੂ ਸਿੰਘ ਲੌਂਗੋਵਾਲ, ਅਮਰੀਕ ਸਿੰਘ ਛਾਜਲੀ, ਬਿੱਲੂ ਸਿੰਘ ਉੱਡਤ, ਪ੍ਰਧਾਨ ਦਰਸ਼ਨ ਸਿੰਘ ਚੱਠਾ, ਨਰਿੰਦਰਪਾਲ ਸ਼ਰਮਾ, ਸੱਤਿਆਵਰਤ ਸੂਫੀ, ਸੁਖਰਾਜ ਸੰਦੋਹਾ,ਹਰਦੇਵ ਹਮਦਰਦ, ਕੁਲਵੰਤ ਸਹੋਤਾ, ਗੁਰਦੇਵ ਘਾਰੂ ਦਰਸ਼ਨ ਚੱਠਾ,ਹਰਬੰਤ ਭੁੱਲਰ ਚੇਤਾ ਸਿੰਘ ਮਹਿਰਮੀਆਂ ਸਮੇਤ ਬਹੁਤ ਸਾਰੇ ਕਵੀਸ਼ਰ ਅਤੇ ਗਾਇਕ ਸ਼ਾਮਲ ਸਨ। ਸਟੇਜ ਸਕੱਤਰ ਦਰਸ਼ਨ ਸਿੱਘ ਭੰਮੇ ਦਾ ਕਹਿਣਾ ਸੀ ਸੀ ਕਿ ਪੂਰੇ ਦਿਨ ਚੱਲੇ ਇਸ ਕਵੀਸ਼ਰੀ ਦਰਵਾਰ ਵਿਚ ਪੁਜੇ ਉੱਚ ਕੋਟੀ ਦੇ ਕਿੱਸਾਕਾਰਾਂ ਅਤੇ ਸਾਹਿਤਕਾਰਾਂ ਦਾ ਮੰਚ ਵਲੋ ਬ੍ਰਹਮਲੀਨ ਪੰਡਤ ਪ੍ਰੇਮਾਂ ਨੰਦ ਜੀ ਦੇ ਪੋਤਰੇ ਗੋਰਾ ਲਾਲ ਅਤੇ ਭੋਲਾ ਸਿੰਘ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ। ੳਨ੍ਹਾਂ ਕਿਹਾ ਕਿ ਇਸ ਮੌਕੇ ਕਾਵਿਕ ਹਾਜ਼ਰੀ ਲਗਵਾਉਣ ਵਾਲਿਆਂ ਵਿਚ ਹੋਰਾਂ ਤੋ ਬਿਨ੍ਹਾਂ ਗੀਤਮਾਰ ਸ਼ੇਖਰ ਤਲਵੰਡੀ, ਲਿਖਾਰੀ ਅਤੇ ਗਾਇਕ ਫਲਰਾਜ ਸ਼ਰਮਾ, ਐਡਵੋਕੇਟ ਅਵਤਾਰ ਸਿੰਘ ਅਤੇ ਮੱਖਣ ਲਾਲ ਪਿਪਲੀ ਵੀ ਹਾਜ਼ਰ ਰਹੇ। ਸਮਾਗਮ ਦੇ ਅੰਤ ਵਿਚ ਕਈਆਂ ਨੇ ਪੰਡਿਤ ਰੇਵਤੀ ਪ੍ਰਸਾਦ ਨੂੰ ਚਲੀ ਆਉਂਦੀ ਪ੍ਰੰਪਰਾ ਅਨੁਸਾਰ ਪੱਗ ਦੇ ਕੇ ਆਪਣਾ ਗੁਰੂ ਧਾਰਨ ਕੀਤਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਮਿਡਲ ਹੈਡ ਮਹਿੰਦਰ ਕੌਰ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ

ਟੋਲ ਪਲਾਜ਼ਿਆਂ ’ਤੇ ਇਕੱਠੇ ਹੋ ਰਹੇ ਨੇ ਹਜ਼ਾਰਾਂ ਕਿਸਾਨ

‘ਆਪਣਾ ਭਾਰਤ ਮੋਰਚਾ’ ਨਾਮ ਹੇਠ ਅਸ਼ੋਕ ਤੰਵਰ ਨੇ ਖੋਲ੍ਹਿਆ ਨਵਾਂ ਰਾਜਨੀਤਕ ਫਰੰਟ

ਸਰਵ ਕਰਮਚਾਰੀ ਸੰਘ ਬੈਨਰ ਹੇਠ ਮੁਲਾਜ਼ਮਾਂ ਨੇ ਦਿੱਤਾ ਧਰਨਾ

ਖੇਡ-ਖੇਡ 'ਚ ਮਾਸੂਮ ਬੱਚੇ ਦੀ ਗਈ ਜਾਨ

ਪੰਚਕੂਲਾ ’ਚ ਸਟੇਟ ਪੁਲਿਸ ਨੇ “ਹਿਫਾਜ਼ਤ” ਅਭਿਆਨ ਦੀ ਸ਼ੁਰੂਆਤ ਕੀਤੀ

ਸਰਦੂਲ ਸਿਕੰਦਰ ਦੇ ਦੇਹਾਂਤ ਨਾਲ ਕਲਾਕਾਰਾਂ, ਸਾਹਿਤਕਾਰਾਂ ਤੇ ਸੰਗੀਤ ਪ੍ਰੇਮੀਆਂ ਦੇ ਚਿਹਰਿਆਂ ’ਤੇ ਛਾਈ ਉਦਾਸੀ

ਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ’ਚ ਸਿੱਖ ਸੰਗਤਾਂ ਦੀਆਂ ਸ਼ਮੂਲੀਅਤ ’ਤੇ ਰੋਕ ਨਿਖੇਧੀਯੋਗ : ਬਾਬਾ ਤਿਲੋਕੇਵਾਲਾ

ਬੱਚਿਆਂ ’ਚ ਤੇਜ਼ੀ ਨਾਲ ਫੈਲ ਰਹੇ ਦੰਦਾ ਦੇ ਰੋਗ: ਸ਼ਰਮਾ

ਤੇਲ ਕੀਮਤਾਂ ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਵੱਲੋਂ ਕਰਨਾਲ ’ਚ ਰੋਸ ਪ੍ਰਦਰਸ਼ਨ ਪਹਿਲੀ ਮਾਰਚ ਨੂੰ