ਚੰਡੀਗੜ੍ਹ, 23 ਫਰਵਰੀ (ਏਜੰਸੀ) : ਪੰਜਾਬ ਦੇ ਲੁਧਿਆਣਾ 'ਚ ਹਲਕਾ ਖੰਨਾ ਦੇ ਅਧੀਨ ਆਉਂਦੇ ਪਿੰਡ ਚਕੋਹੀ ਦੇ ਨੌਜਵਾਨ ਗੁਰਪ੍ਰੀਤ ਸਿੰਘ ਭੱਪੀ (31) ਦੀ ਅਮਰੀਕਾ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੰਗਲਵਾਰ ਸਵੇਰੇ ਇਹ ਖਬਰ ਮਿਲਣ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਦੋ ਸਾਲ ਪਹਿਲਾਂ ਪੈਸੇ ਕਮਾਉਣ ਲਈ ਅਮਰੀਕਾ ਗਿਆ ਹੋਇਆ ਸੀ। ਉਹ ਉਥੇ ਸੈਕਰਾਮੈਂਟੋ ਵਿੱਚ ਰਹਿੰਦਾ ਸੀ। ਸੈਵਨ ਇਲੈਵਨ ਸਟੋਰ 'ਤੇ ਕੰਮ 'ਤੇ ਹੀ ਹੋਈ ਝੜਪ 'ਚ ਉਸ ਦੇ ਗੋਲੀ ਵੱਜੀ, ਜਿੱਥੇ ਕਿ ਉਸ ਦੀ ਮੌਤ ਹੋ ਗਈ। ਇਹ ਖਬਰ ਮਿਲਦੇ ਹੀ ਪਿੰਡ ਦੇ ਲੋਕ ਤੇ ਰਿਸ਼ਤੇ ਦਾਰ ਪਰਵਾਰ ਨਾਲ ਦੁੱਖ ਸਾਂਝਾ ਕਰਨ ਘਰ ਪਹੁੰਚ ਰਹੇ ਹਨ। ਪਰਿਵਾਰ ਨੇ ਕੇਂਂਦਰ ਤੇ ਸੂਬਾ ਸਰਕਾਰ ਤੋਂ ਗੁਰਪ੍ਰੀਤ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ। ਇਸ ਸਮੇਂ ਪਰਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।