ਬਠਿੰਡਾ, 23 ਫਰਵਰੀ (ਏਜੰਸੀ) : ਦੇਸ਼ ਅਤੇ ਪੰਜਾਬ ਦੀਆਂ ਸੂਹੀਆਂ ਅਤੇ ਸੁਰੱਖਿਆ ਏਜੇਂਸੀਆਂ ਨੂੰ ਝਾਕਾ ਦੇ ਕੇ ਗਣਤੰਤਰ ਦਿਵਸ ਹਿੰਸਾ ਦਾ ਮੁੱਖ ਮੁਲਜ਼ਮ, ਸਾਬਕਾ ਗੈਂਗਸਟਰ ਅਤੇ ਇੱਕ ਲੱਖ ਦਾ ਇਨਾਮੀ ਮੁਲਜ਼ਮ ਲੱਖਾਂ ਸਿਧਾਣਾ ਅੱਜ ਬਠਿੰਡਾ ਦੇ ਪਿੰਡ ਮਹਿਰਾਜ ਵਿਖੇ ਕਿਸਾਨ ਰੈਲੀ ਵਿੱਚ ਪੁੱਜ ਗਿਆ। ਮਹਿਰਾਜ ਲੱਖਾਂ ਸਿਧਾਣਾ ਦਾ ਆਪਣਾ ਪਿੰਡ ਹੈ ਅਤੇ ਇਸ ਪਿੰਡ ਦੀ ਪੰਚਾਇਤ ਨੇ ਲੱਖਾਂ ਸਿਧਾਣਾ ਦੇ ਹੱਕ ਵਿੱਚ ਮਤਾ ਪਾਸ ਕੀਤਾ ਸੀ। ਦਿੱਲੀ ਪੁਲਿਸ ਵੱਲੋ ਗਣਤੰਤਰ ਦਿਵਸ ਹਿੰਸਾ ਮਾਮਲੇ ਵਿੱਚ ਪੁਲਿਸ ਨੇ ਲੱਖਾਂ 'ਤੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਖਾਸ ਗੱਲ ਇਹ ਵੀ ਹੈ ਕਿ ਲੱਖਾਂ ਨੂੰ ਖੁਦ ਹੀ ਆਪਣੇ ਪਿੰਡ ਮਹਿਰਾਜ ਵਿਖੇ ਰੈਲੀ ਕਰਨ ਅਤੇ ਉਸ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਸੀ। ਮਹਿਰਾਜ ਹੋਈ ਰੈਲੀ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਅਤੇ ਸਮਰਥਕ ਸ਼ਾਮਿਲ ਹੋਏ ਹਨ। ਪੁਲਿਸ ਵੱਲੋ ਵੀ ਰੈਲੀ ਦਰਮਿਆਨ ਘੇਰਾ ਵਧਾਉਣ ਦੀਆਂ ਸੂਚਨਾਵਾਂ ਹਨ।