ਚੰਡੀਗੜ੍ਹ, 23 ਫਰਵਰੀ (ਏਜੰਸੀ) : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਅੱਜ ਇੱਕ ਪੱਤਰ ਜਾਰੀ ਕਰਕੇ ਪ੍ਰਸੋਨਲ ਵਿਭਾਗ ਦੇ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਕਿਹਾਂ ਹੈ ਕਿ ਰੋਸਟਰ ਨੁਕਤਿਆਂ ਸਬੰਧੀ 10 ਅਕਤੂਬਰ 2014 ਪੱਤਰ "ਤੇ ਰੋਕ ਲਗਵਾਉਣ ਸਬੰਧੀ ਕਮਿਸ਼ਨ ਵੱਲੋਂ 27 ਜਨਵਰੀ 2021 ਨੂੰ ਜਾਰੀ ਹੁਕਮਾਂ ਤੇ ਕੀਤੀ ਗਈ ਕਾਰਵਾਈ ਸਬੰਧੀ 15 ਮਾਰਚ 2021 ਨੂੰ ਸਮਰੱਥ ਅਧਿਕਾਰੀ ਰਾਹੀਂ ਐਕਸਨ ਟੇਕਨ ਪੇਸ਼ ਕਰਨ ਲਈ ਕਿਹਾਂ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਪੱਤਰ 27 ਜਨਵਰੀ 2021 ਨੂੰ ਜਾਰੀ ਹੁਕਮਾਂ ਦੀ ਲਗਾਤਾਰਤਾ ਵਿਚ ਜਾਰੀ ਕੀਤਾ ਗਿਆ ਹੈ।