ਚੰਡੀਗੜ੍ਹ, 23 ਫਰਵਰੀ (ਏਜੰਸੀ) : ਪੰਜਾਬ ਦੇ ਸੰੰਗਰੂਰ 'ਚ ਹਲਕਾ ਧੂਰੀ ਚ ਕਿਸਾਨ ਅੰਦੋਲਨ ਨੂੰ ਸਮਰਥਨ ਲਈ ਟੋਲ ਪਲਾਜਾ ਤੇ ਲਗਾਏ ਧਰਨੇ ਦੌੌਰਾਨ ਦਿਲ ਦਾ ਦੌਰਾ ਪੈਣ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰ ਕਿਸਾਨ ਗਮਦੂਰ ਸਿੰਘ ਲੱਡਾ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਜਥੇਬੰਦੀ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਸਾਨ ਗਮਦੂਰ ਸਿੰਘ ਧਰਨੇ 'ਚ ਲੰਗਰ, ਸਟੇਜ ਖ਼ਜ਼ਾਨਚੀ ਅਤੇ ਦਿਨ-ਰਾਤ ਦੀ ਹਾਜ਼ਰੀ ਭਰ ਕੇ ਸੇਵਾਵਾਂ ਨਿਭਾਉਂਦਾ ਸੀ ਅਤੇ ਅੱਜ ਸਵੇਰੇ ਹੀ ਧਰਨੇ ਦੌਰਾਨ ਉਸ ਦੀ ਮੌਤ ਹੋ ਗਈ। ਇਸ ਖਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਤੇ ਆਗੂ ਹਰਬੰਸ ਲੱਡਾ ਨੇ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।