- 30 ਜੁਲਾਈ ਨੂੰ ਰਿਲੀਜ਼ ਹੋਵੇਗੀ ਫਿਲਮ
ਏਜੰਸੀ : ਅੱਜ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦਾ ਜਨਮਦਿਨ ਹੈ ਅਤੇ ਇਸ ਮੌਕੇ ਉਨ੍ਹਾਂ ਪ੍ਰਸ਼ੰਸਕਾਂ ਨੂੰ ਇਕ ਖਾਸ ਤੋਹਫਾ ਦਿੱਤਾ ਹੈ। ਇਸ ਖਾਸ ਮੌਕੇ 'ਤੇ ਉਨ੍ਹਾਂ ਨੇ ਆਪਣੀ ਅਗਲੀ ਫਿਲਮ 'ਗੰਗੂਬਾਈ ਕਾਠਿਆਵਾੜੀ' ਦਾ ਨਵਾਂ ਪੋਸਟਰ ਜਾਰੀ ਕਰਕੇ ਫਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਵੀ ਕੀਤਾ ਹੈ। ਫਿਲਮ ਦੀ ਹੀਰੋਇਨ ਆਲੀਆ ਭੱਟ ਨੇ ਸੋਸ਼ਲ ਮੀਡੀਆ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਆਲੀਆ ਭੱਟ ਨੇ ਪ੍ਰਸ਼ੰਸਕਾਂ ਨਾਲ ਫਿਲਮ ਦਾ ਨਵਾਂ ਪੋਸਟਰ ਸਾਂਝਾ ਕਰਦਿਆਂ ਲਿਖਿਆ- "ਗੰਗੂਬਾਈ ਕਾਠਿਆਵਾੜੀ 30 ਜੁਲਾਈ 2021 ਤੋਂ ਸਿਨੇਮਾਘਰਾਂ ਵਿੱਚ!"
ਫਿਲਮ ਵਿੱਚ ਆਲੀਆ ਭੱਟ ਮੁੱਖ ਭੂਮਿਕਾ ਵਿੱਚ ਹੈ ਅਤੇ ਉਹ ਫਿਲਮ ਵਿੱਚ ਮਾਫੀਆ ਰਾਣੀ ਬਣੀ ਹੈ। ਗੰਗੂਬਾਈ ਕਾਠਿਆਵਾੜੀ ਦਾ ਐਲਾਨ ਅਕਤੂਬਰ 2019 ਵਿੱਚ ਕੀਤਾ ਗਿਆ ਸੀ। ਇਹ ਫਿਲਮ ਮੁੰਬਈ ਦੀ ਮਾਫੀਆ ਕੁਈਨਜ਼ ਹੁਸੈਨ ਜ਼ੈਦੀ ਦੀ ਕਿਤਾਬ ਦੇ ਇੱਕ ਚੈਪਟਰ 'ਤੇ ਅਧਾਰਤ ਹੈ। ਸੰਜੇ ਲੀਲਾ ਭੰਸਾਲੀ ਨਾਲ ਇਹ ਆਲੀਆ ਭੱਟ ਦੀ ਪਹਿਲੀ ਫਿਲਮ ਹੈ। ਸੰਜੇ ਲੀਲਾ ਭੰਸਾਲੀ ਅਤੇ ਜੈਅੰਤੀਲਾਲ ਗੋਇਲ ਦੁਆਰਾ ਨਿਰਮਿਤ ਇਹ ਫਿਲਮ ਇਸ ਸਾਲ 30 ਜੁਲਾਈ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।