ਏਜੰਸੀ : ਬਾਲੀਵੁੱਡ ਵਿਚ ਇੱਕ ਅਜਿਹਾ ਜੋੜਾ ਹੈ, ਜੋ ਹਰ ਕਿਸੇ ਲਈ ਪਿਆਰ ਦੀ ਇੱਕ ਮਿਸਾਲ ਹੈ ਅਤੇ ਉਹ ਹੈ ਅਜੈ ਦੇਵਗਨ ਅਤੇ ਕਾਜੋਲ। ਅਜੈ ਦੇਵਗਨ ਅਤੇ ਕਾਜਲ ਦੀ ਅੱਜ ਵਿਆਹ ਦੀ 22 ਵੀਂ ਵਰ੍ਹੇਗੰਢ ਹੈ। ਇਸ ਖਾਸ ਮੌਕੇ 'ਤੇ ਦੋਵਾਂ ਨੇ ਇੱਕ ਦੂਜੇ ਨੂੰ ਖਾਸ ਤਰੀਕੇ ਨਾਲ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੱਤੀ ਹੈ। ਅਜੈ ਦੇਵਗਨ ਨੇ ਇੰਸਟਾਗ੍ਰਾਮ 'ਤੇ ਸ਼ਰਾਬ ਦੀ ਬੋਤਲ ਦਿਖਾਉਂਦਿਆਂ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਅਜੈ ਅਤੇ ਕਾਜੋਲ ਦੀ ਇੱਕ ਪਿਆਰੀ ਜਿਹੀ ਤਸਵੀਰ ਹੈ। ਬੋਤਲ ਤੇ ਲਿੱਖਿਆ ਹੈ, 'ਬੈਟਲਡ ਇੰਨ1999 ਓਨਲੀ ਐਡੀਸ਼ਨ!'

ਦੂਜੇ ਪਾਸੇ ਕਾਜੋਲ ਨੇ ਵੀ ਇੰਸਟਾਗ੍ਰਾਮ 'ਤੇ ਥ੍ਰੋਅਬੈਕ ਤਸਵੀਰ ਸਾਂਝੀ ਕਰਕੇ ਅਜੇ ਦੇਵਗਨ ਨੂੰ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ। ਕਾਜੋਲ ਨੇ ਇੰਸਟਾਗ੍ਰਾਮ 'ਤੇ ਇੱਕ ਥ੍ਰੋਅਬੈਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਅਜੈ ਦੇਵਗਨ ਖੜੇ ਹਨ ਅਤੇ ਕਾਜੋਲ ਬੈਠ ਕੇ ਉਨ੍ਹਾਂ ਨਾਲ ਗੱਲਾਂ ਕਰਦੇ ਦਿਖਾਈ ਦੇ ਰਹੇ ਹਨ।

ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਅਜੈ ਅਤੇ ਕਾਜੋਲ ਦੀਆਂ ਇਨ੍ਹਾਂ ਪੋਸਟਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਅਜੈ ਦੇਵਗਨ ਅਤੇ ਕਾਜੋਲ ਦੀ ਪ੍ਰੇਮ ਕਹਾਣੀ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਦੋਵੇਂ 'ਹਲਚਲ' ਫਿਲਮ ਦੇ ਸੈੱਟ 'ਤੇ ਮਿਲੇ ਸਨ। ਜਦੋਂ ਅਜੈ ਦੇਵਗਨ ਨੇ ਕਾਜੋਲ ਨੂੰ ਵੇਖਿਆ, ਤਾਂ ਉਨ੍ਹਾਂ ਨੇ ਇਗਨੋਰ ਕਰ ਦਿੱਤਾ। ਉਹ ਸੈਟ 'ਤੇ ਕਾਫ਼ੀ ਗੰਭੀਰ ਰਹਿੰਦੇ ਸਨ। ਜਦਕਿ ਕਾਜੋਲ ਕਾਫੀ ਚੁਲਬੁਲੀ ਸੀ। ਉਨ੍ਹਾਂ ਨੂੰ ਅਜੈ ਨੂੰ ਵੇਖ ਕੇ ਥੋੜ੍ਹਾ ਅਜੀਬ ਮਹਿਸੂਸ ਹੋਇਆ। ਫਿਲਮ ਦੀ ਸ਼ੂਟਿੰਗ ਖ਼ਤਮ ਹੋ ਗਈ ਅਤੇ ਦੋਵੇਂ ਆਪਣੇ-ਆਪਣੇ ਰਾਹ ਤੁਰ ਪਏ, ਪਰ ਕਿਸਮਤ ਨੂੰ ਕੁਝ ਹੋਰ ਹੀ ਮੰਜੂਰ ਸੀ। ਦੋਵਾਂ ਨੂੰ ਇੱਕ ਵਾਰ ਫਿਰ ਫਿਲਮ 'ਗੁੰਡਾਰਾਜ' ਵਿਚ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਦੋਵਾਂ ਵਿਚ ਚੰਗੀ ਦੋਸਤੀ ਹੋ ਗਈ। ਫਿਲਮ ਦੀ ਸ਼ੂਟਿੰਗ ਖ਼ਤਮ ਹੋ ਗਈ ਅਤੇ ਦੋਵੇਂ ਫਿਰ ਵੱਖ ਹੋ ਗਏ। ਇਸ ਤੋਂ ਬਾਅਦ ਦੋਵੇਂ ਫਿਲਮ ਇਸ਼ਕ ਦੇ ਸੈੱਟ 'ਤੇ ਮਿਲੇ ਅਤੇ ਉਲਟ ਸੁਭਾਅ ਦੇ ਹੋਣ ਦੇ ਬਾਵਜੂਦ, ਦੋਵਾਂ ਵਿਚਾਲੇ ਪਿਆਰ ਹੋ ਗਿਆ।
ਦੁਨੀਆ ਤੋਂ ਆਪਣੇ ਪਿਆਰ ਨੂੰ ਲੁਕਾਉਂਦੇ ਹੋਏ, ਦੋਹਾਂ ਨੇ ਫਿਲਮ 'ਪਿਆਰ ਤੋ ਹੋਨਾ ਹੀ ਥਾ' ਦੇ ਸੈਟ 'ਤੇ ਇੱਕ ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ 24 ਫਰਵਰੀ 1999 ਨੂੰ, ਦੋਹਾਂ ਨੇ ਨੇੜਲੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਵਿਆਹ ਕਰਵਾ ਲਿਆ।
ਕਾਜੋਲ ਨੇ 20 ਅਪ੍ਰੈਲ 2003 ਨੂੰ ਬੇਟੀ ਨਿਆਸਾ ਨੂੰ ਜਨਮ ਦਿੱਤਾ। ਨਿਆਸਾ ਦੇ ਜਨਮ ਤੋਂ ਸੱਤ ਸਾਲ ਬਾਅਦ ਕਾਜੋਲ ਦੁਬਾਰਾ ਮਾਂ ਬਣੀ ਅਤੇ 13 ਸਤੰਬਰ 2010 ਨੂੰ ਪੁੱਤਰ ਯੁੱਗ ਨੂੰ ਜਨਮ ਦਿੱਤਾ। ਅੱਜ ਅਜੈ ਅਤੇ ਕਾਜੋਲ ਆਪਣੇ ਬੱਚਿਆਂ ਨਾਲ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ। ਦੋਵੇਂ ਅਕਸਰ ਕਈ ਮੌਕਿਆਂ 'ਤੇ ਇਕੱਠੇ ਦਿਖਾਈ ਦਿੰਦੇ ਹਨ। ਕਾਜੋਲ ਅਤੇ ਅਜੈ ਦੇਵਗਨ ਬਾਲੀਵੁੱਡ ਦੇ ਸਫਲ ਜੋੜਿਆਂ ਵਿਚੋਂ ਇੱਕ ਹਨ।