Wednesday, April 14, 2021 ePaper Magazine
BREAKING NEWS
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆਕੋਰੋਨਾ ਸੰਕਟ : ਹਰ ਹਫ਼ਤੇ 125 ਕਰੋੜ ਡਾਲਰ ਦੇ ਨੁਕਸਾਨ ਦੀ ਸੰਭਾਵਨਾਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਰਾਜਨੀਤੀ

ਪੁਡੁਚੇਰੀ ਸੰਕਟ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਹਿਲਜੁਲ , ਪੰਜਾਬ ਕਾਂਗਰਸ ਪ੍ਰਧਾਨ ਵੀ ਪਲਟੇ ਆਪਣੇ ਬਿਆਨ ਤੋਂ ..

February 25, 2021 06:32 PM
-ਹੁਣ ਕੈਪਟਨ ਨਹੀਂ ਹੋਣਗੇ ਐਸੰਬਲੀ ਚੋਣਾਂ ਵਿਚ ਚੇਹਰਾ  
ਚੰਡੀਗੜ੍ਹ, 25 ਫਰਵਰੀ (ਏਜੰਸੀ) : ਪੁਡੁਚੇਰੀ ਸੂਬੇ ਦੇ ਸੰਕਟ ਤੋਂ ਬਾਅਦ ਹੁਣ ਕਾਂਗਰਸ ਨੂੰ ਪੰਜਾਬ ਵਿਚ ਵੀ ਸੰਕਟ ਨਜ਼ਰ ਆਉਣ ਲੱਗ ਪਿਆ ਹੈ। ਪਾਰਟੀ ਕੇ ਵਿਧਾਇਕਾਂ ਦੇ ਰੋਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਇਕ ਹੀ ਹਫਤੇ ਬਾਅਦ ਆਪਣੇ ਬਿਆਨਾਂ ਤੋਂ ਯੂ -ਟਰਨ ਲੈਣਾ ਪਿਆ। ਨਗਰ ਨਿਗਮ , ਨਗਰ ਕੌਂਸਿਲ ਚੋਣਾਂ ਦੀ ਜਿੱਤ ਤੋਂ ਬਾਅਦ ਜਾਖੜ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਚੇਹਰਾ ਦੱਸਿਆ ਸੀ. ਪਾਰਟੀ 'ਚ ਵਿਰੋਧ ਦੇ ਸ਼ਬਦ ਉੱਠਣ ਤੋਂ ਬਾਅਦ ਅੱਜ ਜਾਖੜ ਨੇ ਕਿਹਾ ਕਿ ਵਿਧਾਨ ਸਭਾ ਤੋਂ ਜਿੱਤ ਤੋਂ ਬਾਅਦ ਵਿਧਾਇਕ ਅਤੇ ਪਾਰਟੀ ਹਾਈ ਕਮਾਂਡ ਹੀ ਮੁੱਖ ਮੰਤਰੀ ਦਾ ਨਾਂਅ ਤੈਅ ਕਰੇਗੀ।  ਨਵਜੋਤ ਸਿੱਧੂ ਦੇ ਕਰੀਬੀ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਵੱਲੋ ਕੀਤੀ ਟਿੱਪਣੀ 'ਤੇ ਵੀ ਪਾਰਟੀ ਹਾਈ ਕਮਾਂਡ ਨੇ ਗੰਭੀਰਤਾ ਦਿਖਾਈ ਹੈ।  ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਸੁਨੀਲ ਜਾਖੜ ਕੌਣ ਹੈ ਤੋਂ ਇਹ ਤੈਅ ਕਰੇ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦਾ ਚੇਹਰਾ ਕੌਣ ਹੋਵੇਗਾ। 
 
ਚਾਰ ਸਾਲ ਦੀ ਪੰਜਾਬ ਦੀ ਕੈਪਟਨ ਸਰਕਾਰ ਵਿਚ ਕਾਂਗਰਸ ਦੇ ਦੋ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਤੋਂ ਇਲਾਵਾ ਹੋਰ ਕੁਛ ਵਿਧਾਇਕਾਂ ਵੱਲੋ ਆਪਣੀ ਹੀ ਸਰਕਾਰ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਇਕ ਵਾਰ ਮੁੜ ਤੋਂ ਪਾਰਟੀ ਵਿਚ ਵਿਰੋਧੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਉਹ ਵੀ ਅਜਿਹੇ ਸਮੇਂ ਜਦ ਖ਼ਫ਼ਾ ਨਵਜੋਤ ਸਿੱਧੂ ਨੂੰ ਮੁੜ ਤੋਂ ਸਰਕਾਰ ਵਿਚ ਸ਼ਾਮਿਲ ਕਰਨ ਦਾ ਸਪਸ਼ਟ ਸੰਕੇਤ ਪੰਜਾਬ ਕਾਂਗਰਸ ਕੇ ਇੰਚਾਰਜ ਹਰੀਸ਼ ਰਾਵਤ ਨੇ ਦਿੱਤਾ ਹੈ। 17 ਫਰਵਰੀ ਨੂੰ ਕੌਂਸਿਲ ਅਤੇ ਨਿਗਮ ਚੋਣਾਂ ਵਿਚ ਕਾਂਗਰਸ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਲੋਕਾਂ ਨੇ ਇਕ ਵਾਰ ਮੁੜ ਤੋਂ ਕੈਪਟਨ ਨੂੰ ਜਨਮਤ ਦਿੱਤਾ ਹੈ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਹੀ ਚੇਹਰਾ ਹੋਣਗੇ। ਜਾਖੜ ਨੇ ਤਾਂ'ਕੈਪਟਨ ਫਾਰ 2022 "  ਨਾਂਅ ਹੇਠ ਪੋਸਟਰ ਵੀ ਜਾਰੀ ਕਰ ਦਿੱਤਾ ਸੀ।  ਪਰ ਜਾਖੜ ਦੀ ਇਸ ਖੁਸ਼ਾਮਦੀ ਨੀਤੀ ਵਿਰੁੱਧ ਪਾਰਟੀ ਚੋ ਅਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ।  ਕਾਂਗਰਸ ਦੇ ਕੁਛ ਵਿਧਾਇਕਾਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਬਾਰੇ ਪਾਰਟੀ ਹਾਈ ਕਮਾਂਡ ਨੂੰ ਜਾਖੜ ਦੀ ਸ਼ਿਕਾਇਤ ਕੀਤੀ ਗਈ ਹੈ। ਦੂਜੇ ਪਾਸੇ , ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਪੰਜਾਬ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ  ਨੇ ਇਕ ਵਾਰ ਮੁੜ ਤੋਂ ਜਾਖੜ ਦੇ ਬਿਆਨਾਂ 'ਤੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਵਾਇਦੇ ਅਤੇ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ , ਜਿਵੇ ਕਿ ਆਸ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵੋਟ ਪਾਉਣ ਤੋਂ ਪਹਿਲਾਂ ਲੋਕ ਇਕ ਵਾਰ ਜਰੂਰ ਸੋਚਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸੁਨੀਲ ਜਾਖੜ ਕੌਣ ਹੁੰਦੇ ਹਨ ਇਹ ਤੈਅ ਕਰਨ ਵਾਲੇ ਕਿ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੇਹਰਾ ਕੌਣ ਹੋਵੇਗਾ।  ਹਾਲਾਤ ਨੂੰ ਭਾਂਪਦੇ ਹੀ ਸੁਨੀਲ ਜਾਖੜ ਨੇ ਆਪਣੇ ਪਹਿਲਾਂ ਵਾਲੇ ਬਿਆਨ ਤੋਂ ਬਦਲਣ ਵਿਚ ਦੇਰ ਨਹੀਂ ਲਾਈ। ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ਵਿਚ ਪਾਰਟੀ ਦਾ ਚੇਹਰਾ ਤੈਅ ਕਰਨਾ ਪਾਰਟੀ ਹਾਈ ਕਮਾਂਡ ਦੇ ਹੱਥ ਵਿਚ ਹੈ ਅਤੇ ਇਕ ਵਾਰ ਪਾਰਟੀ ਵਿਧਾਇਕ ਚੋਣ ਜਿੱਤ ਲੈਣ , ਉਹ ਹੀ ਤੈਅ ਕਰਨਗੇ ਕਿ ਮੁੱਖ ਮੰਤਰੀ ਕੌਣ ਹੋਵੇਗਾ। ਜਿਕਰਯੋਗ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ , ਜੋ ਕਿ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਰਹੇ ਹੈ ਅਤੇ ਮੁੜ ਤੋਂ ਸਰਕਾਰ ਵਿਚ ਪਰਤਣ ਦੀ ਤਿਆਰੀ ਵਿਚ ਹਨ , ਪਰ ਜਾਖੜ ਦੇ ਬਿਆਨਾਂ ਨੇ ਮੁੜ ਤੋਂ ਪਾਰਟੀ ਵਿਚ ਗੁੱਟਬੰਦੀ ਨੂੰ ਹਵਾ ਦੇ ਦਿੱਤੀ ਹੈ।    
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਰਾਜਨੀਤੀ ਖ਼ਬਰਾਂ

ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ 'ਤੇ ਹਮਲਾ, ਕਿਹਾ- 'ਟੀਕੇ ਦੀ ਘਾਟ ਸਮੱਸਿਆ ਹੈ, ਉੱਤਸਵ ਨਹੀਂ'

'ਪ੍ਰੀਖਿਆ ਪਰ ਚਰਚਾ' ਨੂੰ ਲੈਕੇ ਬੋਲੇ ਰਾਹੁਲ : ਪ੍ਰਧਾਨ ਮੰਤਰੀ ਮਹਿੰਗਾਈ ਅਤੇ ਖਰਚਿਆਂ 'ਤੇ ਵੀ ਕਰਨ ਚਰਚਾ

ਰਾਫੇਲ ਸੌਦੇ 'ਚ ਸਾਹਮਣੇ ਆਇਆ ਕਮਿਸ਼ਨਖੋਰੀ ਦਾ ਸੱਚ : ਕਾਂਗਰਸ

ਪੱਛਮੀ ਬੰਗਾਲ : ਪਹਿਲੇ ਗੇੜ ’ਚ 80 ਪ੍ਰਤੀਸ਼ਤ ਵੋਟਾਂ ਪਈਆਂ

ਰਾਹੁਲ ਨੇ ਵਧ ਰਹੀ ਮਹਿੰਗਾਈ ’ਤੇ ਕੇਂਦਰ ਨੂੰ ਘੇਰਿਆ

ਰਾਹੁਲ ਬੋਲੇ : 'ਵਾਰ-ਵਾਰ ਦੁਹਰਾਉਣ ਤੇ ਵੀ, ਝੂਠ ਝੂਠ ਹੀ ਰਹਿੰਦਾ ਹੈ'

ਭਾਜਪਾ ਲੋਕਾਂ ਨੂੰ ਵੰਡਣ ਲਈ ਨਫ਼ਰਤ ਫੈਲਾਉਂਦੀ ਹੈ : ਰਾਹੁਲ ਗਾਂਧੀ

ਲੱਖਾਂ ਈਪੀਐਫ ਖਾਤੇ ਬੰਦ ਹੋਣਾ ਕੇਂਦਰ ਦੀ ਰੁਜ਼ਗਾਰ ਮਿਟਾਓ ਮੁਹਿੰਮ ਦੀ ਇੱਕ ਹੋਰ ਪ੍ਰਾਪਤੀ : ਰਾਹੁਲ

ਚਿਦੰਬਰਮ ਬੋਲੇ : ਸਰਕਾਰ ਮੰਗ ਅਨੁਸਾਰ ਟੀਕਾਕਰਨ ਦੀ ਦੇਵੇ ਆਗਿਆ

ਸਰਕਾਰ ‘ਲਾਭ ਦਾ ਨਿੱਜੀਕਰਨ’ ਅਤੇ ‘ਨੁਕਸਾਨ ਦਾ ਰਾਸ਼ਟਰੀਕਰਨ’ ਕਰ ਰਹੀ : ਰਾਹੁਲ