Wednesday, April 14, 2021 ePaper Magazine
BREAKING NEWS
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆਕੋਰੋਨਾ ਸੰਕਟ : ਹਰ ਹਫ਼ਤੇ 125 ਕਰੋੜ ਡਾਲਰ ਦੇ ਨੁਕਸਾਨ ਦੀ ਸੰਭਾਵਨਾਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਹਰਿਆਣਾ

ਬੱਚਿਆਂ ’ਚ ਤੇਜ਼ੀ ਨਾਲ ਫੈਲ ਰਹੇ ਦੰਦਾ ਦੇ ਰੋਗ: ਸ਼ਰਮਾ

February 26, 2021 12:34 PM

ਪੰਚਕੂਲਾ/25 ਫਰਵਰੀ/ਪੀ. ਪੀ. ਵਰਮਾ: ਬੱਚਿਆਂ ਵਿਚ ਖਾਣ-ਪੀਣ ਦੀਆਂ ਆਦਤਾਂ ਕਾਰਨ ਦੰਦਾਂ ਦੀ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ। ਜਿਨ੍ਹਾਂ ਤੋਂ ਬਚਾਅ ਦੇ ਲਈ ਬਚਿਆਂ ਨੂੰ ਸੁਰੂ ਤੋਂ ਹੀ ਦੰਦਾਂ ਦੀ ਸੰਭਾਲ ਲਈ ਜਾਗਰੂਕ ਕਰਨਾ ਜਰੂਰੀ ਹੈ । ਉਕਤ ਵਿਚਾਰ ਪ੍ਰਯੋਗ ਫਾਂਉਡੇਸਨ ਵਲੋਂ ਸੈਕਟਰ-28 ਸਥਿਤ ਆਸੀਆਨਾ ਫਲੈਟਸ ਕਲੋਨੀ ਵਿਚ ਬਚਿਆਂ ਨੂੰ ਦੰਦਾਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਆਯੋਜਿਤ ਕੀਤੇ ਗਏ ਕੈਂਪ ਵਿਚ ਕਰਾਊਨ ਡੈਂਟਲ ਕੇਅਰ ਐਂਡ ਇੰਪਲਾਂਟ ਸੈਂਟਰ ਦੀ ਡੇਂਟਲ ਡਾਕਟਰ ਕਵਿਤਾ ਸਰਮਾ ਨੇ ਪ੍ਰਗਟਾਏ . ਉਨ੍ਹਾਂ ਜਿਥੇ ਬਚਿਆਂ ਨੂੰ ਦੰਦਾਂ ਦੀ ਸੰਭਾਲ ਲਈ ਸਹੀ ਤਰੀਕੇ ਨਾਲ ਬੁਰਸ ਕਰਨ ਦੀ ਵਿਧੀ ਦਸੀ ਉਥੇ ਹੀ ਬਚਿਆਂ ਨੂੰ ਜੰਕ ਫੂਡ, ਚਾਕਲੇਟ ਆਦਿ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ . ਡਾਕਟਰ ਕਵਿਤਾ ਨੇ ਕਿਹਾ ਕਿ ਬਚੇ ਅਗਰ ਦੰਦਾਂ ਪ੍ਰਤੀ ਸੰਭਾਲ ਲਈ ਸਮੇਂ ਤੇ ਅਲਰਟ ਹੋਣਗੇ ਤਾਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ । ਇਸ ਮੌਕੇ ਤੇ ਸਮਾਜ ਸੇਵੀ ਅਤੇ ਸਤਪਾਲ ਕੈਟਰਿੰਗ ਦੇ ਐਮਡੀ ਅਜੈ ਸੈਣੀ ਨੇ ਸੈਕੜੇ ਬਚਿਆਂ ਨੂੰ ਬੁਰਸ ਅਤੇ ਪੇਸਟ ਵੰਡਦਿਆਂ ਕਿਹਾ ਕਿ ਪ੍ਰਯੋਗ ਫਾਂਉਡੇਸਨ ਦੇ ਸਹਿਯੋਗ ਨਾਲ ਬਚਿਆਂ ਨੂੰ ਸਮੇਂ-ਸਮੇਂ ਤੇ ਲੋੜ ਅਨੁਸਾਰ ਵਸਤੂਆਂ ਮੁਹਇਆ ਕਰਵਾਈ ਜਾਣਗੀਆਂ। ਸੈਣੀ ਨੇ ਕਿਹਾ ਕਿ ਸਮਾਜਿਕ ਸੰਗਠਨਾਂ ਨੂੰ ਆਪਣੀਆਂ ਸੇਵਾਵਾਂ ਦਾ ਦਾਇਰਾ ਵਧਾਉਣਾ ਚਾਹੀਦਾ ਹੈ ਤਾਂ ਜੋ ਵਧ ਤੋਂ ਵਧ ਲੋਕਾਂ ਨੂੰ ਇਸਦਾ ਲਾਭ ਮਿਲ ਸਕੇ ।
ਇਸ ਮੌਕੇ ਤੇ ਬੌਲਦਿਆਂ ਪ੍ਰਯੋਗ ਫਾਂਉਡੇਸਨ ਦੇ ਪ੍ਰਧਾਨ ਸੰਜੀਵ ਸਰਮਾ ਨੇ ਕਿਹਾ ਕਿ ਚੰਡੀਗੜ੍ਹ ਟ੍ਰਾਈਸਿਟੀ ਵਿਚ ਚਲਾਏ ਜਾ ਰਹੇ ਵਿਦਿਆ ਬੈਂਕ ਵਿਚ ਹੋਰ ਬਚਿਆਂ ਨੂੰ ਸਾਮਲ ਕੀਤਾ ਜਾਵੇਗਾ . ਇਸ ਮੌਕੇ ਤੇ ਸਮਾਜ ਸੇਵੀ ਰਾਜੀਵ ਠਾਕੁਰ, ਵਿਪਿਨ ਲੂਥਰਾ, ਸੁਮਿਤ ਮਲਹੋਤਰਾ, ਅਜੈ ਕੁਮਾਰ ਤੋ ਇਲਾਵਾ ਫਾਂਉਡੇਸਨ ਦੇ ਸਕਤਰ ਰਿਸੀਪਾਲ, ਸਮਾਜ ਸੇਵੀ ਸੁਖਵਿੰਦਰ ਸਿੰਘ, ਹਿੰਦ ਸੰਗਰਾਮ ਪਰਿਸਦ ਦੇ ਪ੍ਰਧਾਨ ਵਿਕਰਾਂਤ ਸਰਮਾ ਅਤੇ ਆਸੀਆਨਾ ਫਲੈਟਸ ਗੋਰਖਨਾਥ ਮੰਦਰ ਦੇ ਮਹੰਤ ਹਰਿ ਸਿੰਘ ਸਮੇਤ ਕਈ ਪਤਵੰਤੇ ਹਾਜਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪਿੰਡ ਮੰਡੇਬਰ ਵਿਖੇ ਕੁਸ਼ਤੀ ਦੰਗਲ ਕਰਵਾਇਆ

ਨੌਵੇਂ ਪਾਤਸ਼ਾਹ ਜੀ ਦੇ 400 ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ’ਚ ਸੋਨੀਪਤ ਤੋਂ ਅਗਲੇ ਪੜਾਅ ਲਈ ਰਵਾਨਾ

ਹਰਿਆਣਾ ਤੋਂ ਪਾਕਿਸਤਾਨ ਜਾ ਰਹੇ ਸਿੱਖ ਯਾਤਰੀਆਂ ਦਾ ਹੋਇਆ ਕੋਰੋਨਾ ਟੈਸਟ

ਜਜਪਾ ਦੇ ਪ੍ਰਦੇਸ਼ ਪ੍ਰਧਾਨ ਦੀ ਗੱਡੀ ’ਤੇ ਹਮਲੇ ਦੇ ਸਬੰਧ ’ਚ ਦੋ ਵਿਅਕਤੀ ਹਿਰਾਸਤ ’ਚ ਲਏ

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁ : ਸਿੰਘ ਸਭਾ ਬਹਾਦਰਗੜ੍ਹ ਤੋਂ ਦਿੱਲੀ ਲਈ ਰਵਾਨਾ

ਕਾਲਾਂਵਾਲੀ ’ਚ ਕਣਕ ਖ੍ਰੀਦ ਸ਼ੁਰੂ ਨਾ ਹੋਣ ’ਤੇ ਕਿਸਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਦੇਸੀ ਕੱਟੇ ਸਮੇਤ ਮੁਲਜ਼ਮ ਗਿਰਫ਼ਤਾਰ 

ਬੈਂਕ ਮਨੈਜਰ ਅਗਵਾ ਕਾਂਡ ’ਚ ਹੋਰ ਦੋ ਗਿਰਫ਼ਤਾਰੀਆਂ

ਕਬਜ਼ਾ ਹਟਾਉਣ ਗਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦਾ ਹੋਇਆ ਵਿਰੋਧ

ਕਾਰ ਦੀ ਟੱਕਰ ਨਾਲ 9 ਸਾਲਾ ਬੱਚੇ ਦੀ ਮੌਤ