ਸੁਰਿੰਦਰ ਪਾਲ ਸਿੰਘ
ਸਿਰਸਾ, 25 ਫਰਵਰੀ : ਪ੍ਰਸਿੱਧ ਪੰਜਾਬੀ ਗਾਇਕ ਅਤੇ ਸੁਰਾਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸਰਦੂਲ ਸਿਕੰਦਰ (60) ਦੇ ਅਚਾਨਕ ਸੰਸਾਰ ਤੋ ਚਲੇ ਜਾਣ ਤੇ ਸਿਰਸਾ ਖੇਤਰ ਦੀਆਂ ਅਨੇਕਾਂ ਸੰਗੀਤਕ ਅਤੇ ਕਲਾਤਮਕ ਹਸਤੀਆਂ ਸਮੇਤ ਪੰਜਾਬੀ ਸਾਹਿਤ ਸਭਾ ਦੇ ਜਰਨਲ ਸੱਕਤਰ ਮਾ: ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਸੱਚ ਮੁੱਚ ਸਰਦੂਲ ਪੰਜਾਬੀ ਸੰਗੀਤ ਦਾ ਸ਼ਾਹ ਸਿਕੰਦਰ ਸੀ। ਉਨ੍ਹਾਂ ਕਿਹਾ ਕਿ ਪੰਜਾਬੀ ਸੰਗੀਤ ਉਦਯੋਗ ਨੂੰ ਸਰਦੂਲ ਸਿਕੰਦਰ ਦੇ ਅਕਾਲ ਚਲਾਣੇ ਨਾਲ ਵਡਾ ਝਟਕਾ ਲਗਿਆ ਅਤੇ ਉਸਦੇ ਚਲੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਕਲਾਕਾਰ ਸਾਰੇ ਜੱਗ ਦਾ ਸਾਝਾਂ ਹੁੰਦਾ ਹੈ ਅਤੇ ਕਲਾ ਲੋਕਾਂ ਦੀ ਅਤੇ ਲੋਕਾਂ ਲਈ ਹੀ ਹੁੰਦੀ ਹੈ। ਮਾ: ਸੁਰਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਸਰਦੂਲ ਸਿਕੰਦਰ ਨੇ ਨਾਮਵਰ ਪੰਜਾਬੀ ਫ਼ਿਲਮਾਂ ‘ਚ ‘ਜਗਾ ਡਾਕੂ‘ ਪੰਚਾਇਤ, ਇਸ਼ਕ ਨਚਾਏ ਗਲੀ-ਗਲੀ‘, ਦੁਸ਼ਮਣੀ ਜਟਾਂ ਦੀ‘ ਆਦਿ ਫ਼ਿਲਮਾਂ ‘ਚ ਰੋਲ ਕਰਨ ਤੋ ਬਿਨ੍ਹਾਂ ਪਲੇਅ ਬੈਕ ਸਿੰਗਰ ਵਜੋਂ ਗਾਇਆ ਸੀ। ਉਨ੍ਹਾਂ ਦੇ ਗੀਤਾਂ ਦੀ ਫਜ਼ੀਹਤ ਬਹੁਤ ਲੰਮੀ ਹੈ। ਉਨ੍ਹਾਂ ਕਿਹਾ ਕਿ ਸਰਦੂਲ ਅਤੇ ਨੂਰੀ ਦੀ ਸੰਗੀਤਕ ਜੋੜੀ ਦੀਆਂ ਧੂਮਾਂ ਪਜਿਾਬ ਵਿਚ ਹੀ ਨਹੀ ਸਗੋ ਦੇਸ਼ ਵਿਦੇਸ਼ ਵਿਚ ਵੀ ਸਨ। ਸਰਦੂਲ ਸਿਕੰਦਰ ਦੀ ਮੌਤ ‘ਤੇ ਕਾਲਾਂਵਾਲੀ ਖੇਤਰ ਦੇ ਸਾਹਿਤਕਾਰ ਡਾ: ਸਿਕੰਦਰ ਸਿੱਧੂ, ਗਾਇਕ ਕਲਾਕਾਰ ਮਨਿੰਦਰ ਬੁੱਟਰ, ਫਿਲਮੀ ਕਲਾਕਾਰ ਅਮਨ ਧਾਲੀਵਾਲ ਅਤੇ ਵਿਜੈ ਰੰਧਾਵਾਂ,ਲੈਕਚਰਾਰ ਰਛਪਾਲ ਸਿੰਘ ਖੱਟੜਾ, ਮਾ:ਸਮਸ਼ੇਰ ਸਿੰਘ ਚੋਰਮਾਰ, ਹਰਚਨ ਪਟਵਾਰੀ, ਹਰਦੇਵ ਸਿੰਘ ਯਮਲਾ, ਮੈਡਮ ਜਸਵੰਤ ਕੌਰ ਅਤੇ ਨਵਜੋਤ ਕੌਰ ਸਮੇਤ ਅਨੇਕਾਂ ਕਲਾਕਾਰਾਂ, ਸਹਿਤਕਾਰਾਂ ਅਤੇ ਸੰਗੀਤ ਪ੍ਰੇਮੀਆਂ ਨੇ ਅੱਲ੍ਹਾ ਤਾਲਾ ਅੱਗੇ ਦੁਆ ਕਰਦੇ ਹੋਏ ਸਰਦੂਲ ਦੇ ਪਰਿਵਾਰ ਨਾਲ ਗਹਿਰੀ ਸੰਵੇਦਨਾ ਦਾ ਪ੍ਰਗਟਾਅ ਕੀਤਾ ਅਤੇ ਉਨ੍ਹਾਂ ਦੀ ਯਾਦ ਵਿਚ ਮੌਨ ਰਖਿਆ।