Wednesday, April 14, 2021 ePaper Magazine
BREAKING NEWS
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆਕੋਰੋਨਾ ਸੰਕਟ : ਹਰ ਹਫ਼ਤੇ 125 ਕਰੋੜ ਡਾਲਰ ਦੇ ਨੁਕਸਾਨ ਦੀ ਸੰਭਾਵਨਾਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਹਰਿਆਣਾ

ਪੰਚਕੂਲਾ ’ਚ ਸਟੇਟ ਪੁਲਿਸ ਨੇ “ਹਿਫਾਜ਼ਤ” ਅਭਿਆਨ ਦੀ ਸ਼ੁਰੂਆਤ ਕੀਤੀ

February 26, 2021 01:13 PM

- ਮਹਿਲਾ ਪੁਲਿਸ ਸਟੇਸ਼ਨਾਂ ’ਚ ਬੱਚਿਆਂ ਲਈ ਹੋਣਗੇ ਅਲੱਗ ਕਮਰੇ

ਪੀ.ਪੀ ਵਰਮਾ
ਪੰਚਕੂਲਾ, 25 ਫਰਵਰੀ : ਬਚਿਆਂ ਦੀ ਸੁਰਖਿਆ ਲਈ ਹਰਿਆਣਾ ਪੁਲਿਸ ਨੇ “ਹਿਫਾਜਤ” ਅਭਿਆਨ ਦੀ ਸ਼ੁਰੁਆਤ ਕੀਤੀ। ਡਾਇਰੈਕਟਰ ਜਨਰਲ ਪੁਲਿਸ ਹਰਿਆਣਾ ਦੇ ਮਨੋਜ ਯਾਦਵ ਨੇ ਇਸ ਅਭਿਆਨ ਤਹਿਤ ਇਕ ਪ੍ਰਚਾਰ ਵਾਲੀ ਗਡੀ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕੀਤਾ। ਡੀਜੀਪੀ ਮਨੋਜ ਯਾਦਵ ਨੇ ਇਸ ਮੌਕੇ ਤੇ ਕਿਹਾ ਕਿ ਇਸ ਅਭਿਆਨ ਅਧੀਨ ਬਚਿਆਂ ਦੀ ਸੁਰਖਿਆ ਅਹਿਮ ਹੋਵੇਗੀ। ਉਹਨਾਂ ਕਿਹਾ ਕਿ ਬਚਿਆਂ ਦੇ ਵਿਸ਼ਵਾਸ ਨੂੰ ਤੋੜ ਕੇ ਉਹਨਾਂ ਦਾ ਬਚਪਨ ਬਰਬਾਦ ਕਰਨ ਵਾਲੀ ਸਮਸਿਆ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਹੈ ਅਤੇ ਇਸ ਦੀ ਰੋਕਥਾਮ ਬੇਹਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਰਾਜ ਭਰ ਦੇ ਹਰੇਕ ਮਹਿਲਾ ਪੁਲਿਸ ਸਟੇਸ਼ਨ ਵਿਚ ਇਕ ਚਾਈਲਡ ਰੂਮ ਹੋਵੇਗਾ ਕਿਉਂਕਿ ਜਦੋਂ ਮਾਪਿਆਂ ਦੇ ਆਪਸੀ ਝਗੜੇ ਕਾਰਨ ਮਾਤਾ ਪਿਤਾ ਮਹਿਲਾ ਪੁਲਿਸ ਸਟੇਸ਼ਨ ’ਤੇ ਆਉਂਦੇ ਹਨ ਤਾਂ ਬਚਿਆਂ ਤੇ ਗਲਤ ਪ੍ਰਭਾਵ ਨਾ ਪਵੇ ਤਾਂ ਬਚਿਆਂ ਨੂੰ ਬਚਿਆਂ ਦੇ ਕਮਰੇ ਵਿਚ ਛਡਿਆ ਜਾਵੇਗਾ ਜਿਥੇ ਉਹ ਖੇਡਣਗੇ ਅਤੇ ਪੜ੍ਹਨਗੇ ਵੀ। ਇਹਨਾਂ ਕਮਰਿਆਂ ਵਿਚ ਖਿਡੌਣੇ ਵੀ ਰਖੇ ਜਾਣਗੇ। ਉਹਨਾਂ ਕਿਹਾ ਬਚਿਆਂ ਦੀ ਹਿਫਾਜਤ ਹਰਿਆਣਾ ਪੁਲਿਸ ਦਾ ਪਹਿਲਾ ਫ਼ਰਜ ਹੈ।
ਇਸ ਮੌਕੇ ਤੇ ਪੰਚਕੂਲਾ (ਅੰਬਾਲਾ) ਕਮਿਸ਼ਨਰ ਸ਼ੌਰਵ ਸਿੰਘ, ਪੰਚਕੂਲਾ ਦੇ ਡੀਸੀਪੀ ਮੋਹਿਤ ਹਾਂਡਾ, ਏਸੀਪੀ ਮਮਤਾ ਸੌਦਾ ਅਤੇ ਪੁਲਿਸ ਹੈਡਕੁਆਟਰ ਸੈਕਟਰ-6 ਦੇ ਕਈ ਪੁਲਿਸ ਅਧਿਕਾਰੀ ਸ਼ਾਮਲ ਹੋਏ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪਿੰਡ ਮੰਡੇਬਰ ਵਿਖੇ ਕੁਸ਼ਤੀ ਦੰਗਲ ਕਰਵਾਇਆ

ਨੌਵੇਂ ਪਾਤਸ਼ਾਹ ਜੀ ਦੇ 400 ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ’ਚ ਸੋਨੀਪਤ ਤੋਂ ਅਗਲੇ ਪੜਾਅ ਲਈ ਰਵਾਨਾ

ਹਰਿਆਣਾ ਤੋਂ ਪਾਕਿਸਤਾਨ ਜਾ ਰਹੇ ਸਿੱਖ ਯਾਤਰੀਆਂ ਦਾ ਹੋਇਆ ਕੋਰੋਨਾ ਟੈਸਟ

ਜਜਪਾ ਦੇ ਪ੍ਰਦੇਸ਼ ਪ੍ਰਧਾਨ ਦੀ ਗੱਡੀ ’ਤੇ ਹਮਲੇ ਦੇ ਸਬੰਧ ’ਚ ਦੋ ਵਿਅਕਤੀ ਹਿਰਾਸਤ ’ਚ ਲਏ

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁ : ਸਿੰਘ ਸਭਾ ਬਹਾਦਰਗੜ੍ਹ ਤੋਂ ਦਿੱਲੀ ਲਈ ਰਵਾਨਾ

ਕਾਲਾਂਵਾਲੀ ’ਚ ਕਣਕ ਖ੍ਰੀਦ ਸ਼ੁਰੂ ਨਾ ਹੋਣ ’ਤੇ ਕਿਸਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਦੇਸੀ ਕੱਟੇ ਸਮੇਤ ਮੁਲਜ਼ਮ ਗਿਰਫ਼ਤਾਰ 

ਬੈਂਕ ਮਨੈਜਰ ਅਗਵਾ ਕਾਂਡ ’ਚ ਹੋਰ ਦੋ ਗਿਰਫ਼ਤਾਰੀਆਂ

ਕਬਜ਼ਾ ਹਟਾਉਣ ਗਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦਾ ਹੋਇਆ ਵਿਰੋਧ

ਕਾਰ ਦੀ ਟੱਕਰ ਨਾਲ 9 ਸਾਲਾ ਬੱਚੇ ਦੀ ਮੌਤ