Wednesday, April 14, 2021 ePaper Magazine
BREAKING NEWS
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆਕੋਰੋਨਾ ਸੰਕਟ : ਹਰ ਹਫ਼ਤੇ 125 ਕਰੋੜ ਡਾਲਰ ਦੇ ਨੁਕਸਾਨ ਦੀ ਸੰਭਾਵਨਾਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਪੰਜਾਬ

ਲੰਮੇ ਸਮੇਂ ਮਗਰੋਂ ਘਰੋਂ ਬਾਹਰ ਪੈਰ ਪੁੱਟਦੇ ਵੱਡੇ ਬਾਦਲ ਨੇ ਸੁੱਟਿਆ ‘ਸਿਆਸੀ ਗੋਲਾ’

February 26, 2021 01:34 PM

- ‘ਮੌਜੂਦਾ ਸਮੇਂ ’ਚ ਦੇਸ਼ ਅੰਦਰ ਵਗ ਰਹੀ ‘ਉਲਟੀ’ ਗੰਗਾ’
- ਨੇੜਲੇ ਆਗੂ ਦੇ ਨਵੇਂ ਵਿਆਹੇ ਪੁੱਤਰ-ਨੂੰਹ ਨੂੰ ਆਸ਼ੀਰਵਾਦ ਦੇਣ ਪੁੱਜੇ

ਡੱਬਵਾਲੀ/25 ਫਰਵਰੀ/ਇਕਬਾਲ ਸਿੰਘ ਸ਼ਾਂਤ: ਕੋਰੋਨਾ ਕਾਰਨ ਡਾਕਟਰੀ ਹਦਾਇਤਾਂ ’ਤੇ ਏਕਾਂਤਵਾਸ ’ਚੋਂ ਵਿਚਰ ਰਹੇ ਵਡੇਰੀ ਉਮਰ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਈ ਹਫ਼ਤਿਆਂ ਬਾਅਦ ਘਰੋਂ ਬਾਹਰ ਪੈਰ ਪੁੱਟਿਆ। ਕਰੀਬ 25 ਮਿੰਟਾਂ ਦੀ ਫੇਰੀ ’ਚ ਸਿਆਸਤ ਦੇ ਬਾਬਾ ਬੋਹੜ ਨੇ ਮੋਦੀ ਸਰਕਾਰ ’ਤੇ ਵੱਡਾ ‘ਸਿਆਸੀ ਗੋਲਾ’ ਦਾਗ ਦਾਗਦੇ ਆਖਿਆ ਕਿ ਮੌਜੂਦਾ ਸਮੇਂ ਦੌਰਾਨ ਦੇਸ਼ ਦੇ ਸਿਆਸੀ ਪਰਿਦ੍ਰਸ਼ ’ਚ ‘ਉਲਟੀ ਗੰਗਾ’ ਵਗ ਰਹੀ ਹੈ। ਉਨ੍ਹਾਂ ਕਿਸਾਨ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦੇ ਆਖਿਆ ਕਿ ਪਹਿਲਾਂ ਆਮ ਲੋਕ ਆਪਣੇ ਹੱਕ ਮੰਗਣ ਲਈ ਸੜਕਾਂ ’ਤੇ ਉੱਤਰ ਕੇ ਸੰਘਰਸ਼ ਕਰਿਆ ਕਰਦੇ ਸਨ। ਦੇਸ਼ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਸਰਕਾਰ ਨੇ ਜਿਨ੍ਹਾਂ ਲੋਕਾਂ ਲਈ ਕਾਨੂੰਨ ਬਣਾਏ ਹਨ, ਉਹ ਹੀ ਕਾਨੂੰਨਾਂ ਦਾ ਡਟਵਾਂ ਵਿਰੋਧ ਕਰ ਰਹੇ ਹਨ। ਜਦੋਂਕਿ ਸਰਕਾਰ ਕਾਨੂੰਨਾਂ ਦਾ ਵਜੂਦ ਬਣਾਏ ਰੱਖਣ ਦੀ ਜਿੱਦ ’ਤੇ ਅੜੀ ਹੋਈ ਹੈ। ਇਸਤੋਂ ਬੁਰਾ ਕੁਝ ਵੀ ਨਹੀਂ ਹੋ ਸਕਦਾ।
ਸ੍ਰੀ ਬਾਦਲ ਨੇ ਕਿਸਾਨ ਸੰਘਰਸ਼ ’ਚ ਵੱਡੀ ਤਾਦਾਦ ਕਿਸਾਨਾਂ ਦੀ ਸ਼ਹਾਦਤ ’ਤੇ ਦੁੱਖ ਪ੍ਰਗਟ ਕਰਦੇ ਕਿਹਾ ਕਿ ਪਹਿਲਾਂ ਵੀ ਕਿਸਾਨੀ ਦਾ ਕਾਰਜ ਇਸੇ ਤਰਜ਼ ’ਤੇ ਚੱਲਦੇ ਰਿਹਾ ਸੀ। ਹੁਣ ਜਦੋਂ ਨਵੇਂ ਕਾਨੂੰਨਾਂ ਤੋਂ ਕਿਸਾਨ ਖੁਸ਼ ਨਹੀਂ ਹਨ ਤਾਂ ਇਨ੍ਹਾਂ ਨੂੰ ਬਣਾਏ ਰੱਖਣ ਦੀ ਕੋਈ ਤੁੱਕ ਨਹੀਂ ਬਣਦੀ। ਉਨ੍ਹਾਂ ਖੁੱਲ੍ਹੇ ਸ਼ਬਦਾਂ ਵਿੱਚ ਆਖਿਆ ਕਿ ਜੇਕਰ ਲੋਕਾਂ ਦੀ ਚੁਣੀ ਹੋਈ ਲੋਕ ਭਾਵਨਾਵਾਂ ਮੁਤਾਬਕ ਥੋੜ੍ਹਾ ਨਿਮ ਜਾਵੇ ਤਾਂ ਇਸ ’ਚ ਕੋਈ ਵਕਾਰ ਦਾ ਮਸਲਾ ਨਹੀਂ ਹੁੰਦਾ। ਦੇਸ਼ ਵਿੱਚ ਐਮਰਜੈਂਸੀ ਜਿਹੇ ਹਾਲਾਤਾਂ ਬਾਰੇ ਪੁੱਛਣ ’ਤੇ ਸਾਬਕਾ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੇ ਬਿਨ੍ਹਾਂ ਵਜ੍ਹਾ ਤੋਂ ਕਾਨੂੰਨਾਂ ਵਾਲਾ ਗਲਤ ਕੰਮ ਕਰਕੇ ਦੇਸ਼ ਨੂੰ ਵੱਡੇ ਸੰਘਰਸ਼ ਵਿੱਚ ਝੋਂਕ ਦਿੱਤਾ। ਜਿਸਦੇ ਕੋਰੋਨਾ ਅਤੇ ਆਰਥਿਕ ਮੰਦਹਾਲੀ ’ਚ ਘਿਰੇ ਲਈ ਦੇਸ਼ ਅਤੇ ਸੂਬੇ ਵਾਸਤੇ ਚੰਗੇ ਨਤੀਜੇ ਨਹੀਂ ਨਿਕਲਣੇ। ਸ੍ਰੀ ਬਾਦਲ ਨੇ ਕਿਸਾਨ ਸੰਘਰਸ਼ ਨੂੰ ਸੰਸਾਰ ਪੱਧਰ ’ਤੇ ਇਤਿਹਾਸਕ ਅਤੇ ਬੇਸਿਮਾਲ ਦੱਸਦੇ ਆਖਿਆ ਕਿ ਉਨ੍ਹਾਂ ਆਪਣੇ ਲੰਮੇ ਜੀਵਨ ’ਚ ਇੰਨੇ ਵਿਸ਼ਾਲ ਦਾਇਰੇ ਵਾਲਾ ਜ਼ਮੀਨ ਜੁੜਿਆ ਸੰਘਰਸ਼ ਕਦੇ ਨਹੀਂ ਵੇਖਿਆ। ਸਾਬਕਾ ਮੁੱਖ ਮੰਤਰੀ ਅੱਜ ਸੀਨੀਅਰ ਅਕਾਲੀ ਆਗੂ ਅਤੇ ਬਲਾਕ ਸੰਮਤੀ ਲੰਬੀ ਦੇ ਮੈਂਬਰ ਜਸਮੇਲ ਮਿਠੜੀ ਦੇ ਨਵੇਂ ਵਿਆਹੇ ਪੁੱਤਰ ਅਤੇ ਨੂੰਹ ਨੂੰ ਆਸ਼ੀਰਵਾਦ ਦੇਣ ਲਈ ਪਿੰਡ ਮਿਠੜੀ ਬੁੱਧਗਿਰ ਗਏ ਸਨ।
ਦੇਸ਼ ’ਚ ਡੀਜ਼ਲ-ਪਟਰੋਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਨੂੰ ਲਗਤਾਰ ਅਸਮਾਨ ਨੂੰ ਛੂਹਣ ਬਾਰੇ ਪ੍ਰਤਿਕਿਰਿਆ ਪ੍ਰਗਟ ਕਰਦੇ ਸ੍ਰੀ ਬਾਦਲ ਨੇ ਬਾਹਰਲੇ ਮੁਲਕਾਂ ’ਚ ਆਮ ਲੋਕਾਂ ਦੀ ਵਰਤੋਂ ਦਾ ਮੁੱਖ ਈਂਧਣ ਹੋਣ ਕਰੇ ਡੀਜ਼ਲ, ਪਟਰੋਲ ਅਤੇ ਗੈਸ ਦੀਆਂ ਕੀਮਤਾਂ ਕਾਫ਼ੀ ਸਸਤੀਆਂ ਹਨ। ਭਾਰਤ ’ਚ ਵੀ ਇਹ ਈਂਧਣ ਹਰੇਕ ਘਰ ਦੀ ਵਰਤੋਂ ਵਿੱਚ ਹਨ। ਬੇਹੱਦ ਮੰਦਭਾਗੇ ਹਾਲਾਤ ਹਨ ਕਿ ਭਾਰਤ ਵਿੱਚ ਉਲਟਾ ਹੋ ਰਿਹਾ ਹੈ ਕਿ ਆਮ ਲੋਕਾਂ ਦੀ ਆਮਦਨ ਲਗਾਤਾਰ ਘਟ ਰਹੀ ਹੈ ਅਤੇ ਸਰਕਾਰ ਦੇ ਟੈਕਸ ਵਾਲੇ ਬੋਝ ਲਗਾਤਾਰ ਵਧ ਰਹੇ ਹਨ। ਸ੍ਰੀ ਬਾਦਲ ਨੇ ਪਿਛਲੇ ਦਿਨ੍ਹੀਂ ਉਨ੍ਹਾਂ ਦੀ ਅਗਵਾਈ ਹੇਠ ਦੇਸ਼ ਅੰਦਰ ਐਨ.ਡੀ.ਏ. ਅਤੇ ਕਾਂਗਰਸ ਦੇ ਬਰਾਬਰ ਖੇਤਰੀ ਪਾਰਟੀਆਂ ’ਤੇ ਆਧਾਰਤ ਤੀਸਰਾ ਮੋਰਚਾ ਵਜੂਦ ’ਚ ਆਉਣ ਦੀ ਕਣਸੋਆਂ ’ਤੇ ਅਗਿਆਨਤਾ ਜਾਹਰ ਕਰਦੇ ਕਿਹਾ ਕਿ ਉਹ ਤਾਂ ਕੋਰੋਨਾ ਮਹਾਮਾਰੀ ਕਰਕੇ ਕਈ ਮਹੀਨਿਆਂ ਤੋਂ ਲਗਪਗ ਘਰ ਵਿੱਚ ਹੀ ਵਿਚਰ ਰਹੇ ਹਨ ਅਤੇ ਕਿਧਰੇ ਨਹੀਂ ਗਏ। ਉਨ੍ਹਾਂ ਦੀ ਸਿਹਤ ਵੀ ਠੀਕ ਨਹੀਂ ਸੀ।
ਸ੍ਰੀ ਬਾਦਲ ਨੇ ਮਹਾਮਾਰੀ ਦੇ ਮੱਦੇਨਜ਼ਰ ਡਾਕਟਰੀ ਹਦਾਇਤਾਂ ’ਤੇ ਉਮਰ ਦੇ ਪੜਾਅ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਬਹੁਤ ਸਾਰੇ ਨਜ਼ਦੀਕੀ ਪਰਿਵਾਰਾਂ ਦੇ ਗਮੀਂ-ਖੁਸ਼ੀ ’ਚ ਨਹੀ ਪੁੱਜਣ ਸਕਣ ਲਈ ਮੁਆਫ਼ੀ ਮੰਗੀ। ਉਨ੍ਹਾਂ ਕਿਹਾ ਕਿ ਜੇਕਰ ਮਹਾਮਾਰੀ ਨੂੰ ਠੱਲ੍ਹ ਰਹੀ ਤਾਂ ਉਹ ਹੌਲੀ-ਹੌਲੀ ਜਨਤਾ ’ਚ ਆਵਾਜਾਈ ਮੁੜ ਤੋਂ ਸ਼ੁਰੂ ਕਰਨਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀ

ਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂ

ਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ

50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀ

ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ

ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂ

ਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਜਲੰਧਰ 'ਚੋਂ ਨਕਲੀ ਆਯੁਸ਼ਮਾਨ ਕਾਰਡ ਬਣਾਉਣ ਵਾਲਾ ਗਿਰੋਹ ਕਾਬੂ

ਅੰਬੇਡਕਰ ਜੈਅੰਤੀ 'ਤੇ ਸੁਖਬੀਰ ਬਾਦਲ ਦਾ ਐਲਾਨ : ਸਾਡੀ ਸਰਕਾਰ ਆਉਣ 'ਤੇ ਦਲਿਤ ਵਰਗ ਦਾ ਹੋਵੇਗਾ ਡਿਪਟੀ ਮੁੱਖ ਮੰਤਰੀ

ਥਾਣਾ ਮਹਿਤਪੁਰ ਦੀ ਪੁਲਿਸ ਵੱਲੋਂ 1 ਐਲਸੀਡੀ ਤੇ 4 ਪੱਖਿਆਂ ਸਮੇਤ ਚੋਰ ਗਿਰਫ਼ਤਾਰ