ਮਾਨਸਾ/25 ਫਰਵਰੀ/ਗੁਰਜੀਤ ਸੀਹ: ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਰੇਲਵੇ ਸਟੇਸਨ ਤੇ ਲਗਾ ਕਿਸਾਨ ਮੋਰਚਾ ਅਜ 148 ਵੇ ਦਿਨ ਵਿਚ ਦਾਖਲ ਹੋ ਗਿਆ, ਅਜ ਦੇ ਮੋਰਚੇ ਵਿਚ ਕਿਸਾਨਾਂ, ਮਜਦੂਰਾਂ ਨੇ ਨਾਅਰੇਬਾਜੀ ਕਰਦਿਆਂ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰਦ ਕੀਤਾ ਜਾਵੇ , ਐਮ. ਐਸ. ਪੀ. ਤੇ ਦੇਸ ਵਿਆਪੀ ਕਾਨੂੰਨ ਬਣਾਇਆ ਜਾਵੇ , ਜੇਲ੍ਹ ਵਿਚ ਬੰਦ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਝੂਠੇ ਪੁਲਿਸ ਕੇਸ ਵਾਪਸ ਲਏ ਜਾਣ। ਇਸ ਮੌਕੇ ਤੇ ਸੰਬੋਧਨ ਕਰਦਿਆਂ ਐਡਵੋਕੇਟ ਕੁਲਵਿੰਦਰ ਉਡਤ , ਬਲਵਿੰਦਰ ਖਿਆਲਾ , ਤੇਜ ਸਿੰਘ ਚਕੇਰੀਆਂ , ਬਾਬਾ ਬੋਹੜ ਸਿੰਘ , ਭਜਨ ਸਿੰਘ ਘੁੰਮਣ , ਮੇਜਰ ਸਿੰਘ ਦੂਲੋਵਾਲ ਤੇ ਨਿਕਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਭਾਰਤ ਦੇਸ ਅਨੇਕਤਾ ਵਿਚ ਏਕਤਾ ਦੀ ਵਡਮੁਲੀ ਵੰਨਗੀ ਹੈ , ਇਥੇ ਵਖ - ਵਖ ਧਰਮਾਂ , ਵਖ -ਵਖ ਭਾਸਾਵਾ ਬੋਲਣ ਵਾਲੇ ਲੋਕ ਸਦੀਆ ਤੋ ਵੜੇ ਪਿਆਰ ਤੇ ਸਤਿਕਾਰ ਨਾਲ ਰਹਿ ਰਹੇ ਹਨ , ਅਜਿਹੀਆਂ ਪਰਪਰਾਵਾ ਦੁਨੀਆ ਵਿਚ ਬਹੁਤ ਘਟ ਮਿਲਦੀਆਂ ਹਨ । ਉਹਨਾਂ ਕਿਹਾ ਕਿ ਮੋਦੀ ਹਕੂਮਤ ਨੂੰ ਲੋਕਤੰਤਰ ਵਿਚ ਵਿਸਵਾਸ ਨਹੀਂ ਹੈ , ਮੋਦੀ ਸਰਕਾਰ ਭਾਰਤੀ ਸੰਵਿਧਾਨ , ਸੰਵਿਧਾਨਿਕ ਸੰਸਥਾਵਾਂ ਤੇ ਅਨੇਕਤਾ ਵਿਚ ਏਕਤਾ ਦੀਆ ਗੌਰਵਸਾਲੀ ਪ੍ਰਪਰਾਵਾ ਨੂੰ ਤਹਿਸ ਨਹਿਸ ਕਰਨਾ ਚਾਹੁੰਦੀ ਹੈ , ਜੋਂ ਨਿੰਦਣ ਜੋਗ ਹੈ । ਉਹਨਾਂ ਕਿਹਾ ਕਿ ਮੋਦੀ ਸਰਕਾਰ ਦਾ ਸਤਾ ਵਿਚ ਰਹਿਣਾ ਦੇਸ , ਦੇਸ ਦੀ ਅਵਾਮ ਲਈ ਘਾਤਕ ਹੈ ।