Wednesday, August 05, 2020 ePaper Magazine
BREAKING NEWS
ਨਵਾਂਸ਼ਹਿਰ ਡੀਸੀ ਨੇ ਪਰਾਲੀ ਵਾਲੀਆਂ ਮਸ਼ੀਨਾਂ ਸਬਸਿਡੀ 'ਤੇ ਲੈਣ ਲਈ ਕਿਸਾਨਾਂ ਤੋਂ ਅਰਜ਼ੀਆਂ ਮੰਗੀਆਂਸ਼ਹਿਰ ਸੰਗਰੂਰ ਦੇ ਵਿਕਾਸ ਲਈ 9 ਕਰੋੜ ਰੁਪਏ ਤੋਂ ਵਧੇਰੇ ਦੇ ਕੰਮ ਪ੍ਰਵਾਨਜਲੰਧਰ 'ਚ ਚੜ੍ਹਦੀ ਸਵੇਰ ਕੋਰੋਨਾ ਕਾਰਨ ਤਿੰਨ ਮਰੀਜ਼ਾਂ ਦੀ ਗਈ ਜਾਨ, 53 ਮਿਲੇ ਨਵੇਂ ਕੇਸ40 ਸਾਲਾ ਨੌਜਵਾਨ ਦੀ ਖੇਤਾਂ 'ਚ ਮਿਲੀ ਲਾਸ਼, ਹੱਤਿਆ ਦਾ ਸ਼ੱਕਸੰਗਰੂਰ 'ਚ ਕੋਰੋਨਾ ਕਾਰਨ 31ਵੀਂ ਮੌਤ, 66 ਸਾਲਾ ਮਹਿਲਾ ਨੇ ਤੋੜਿਆ ਦਮਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 19 ਲੱਖ ਦੇ ਪਾਰਸੁਪਰੀਮ ਕੋਰਟ ਨੇ ਮੁੰਬਈ ਪੁਲਿਸ ਕੋਲੋਂ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਦੀ ਮੰਗੀ ਜਾਂਚ ਰਿਪੋਰਟਦਿੱਲੀ 'ਚ ਕੋਰੋਨਾ ਦੇ 674 ਨਵੇਂ ਮਾਮਲੇ, 12 ਦੀ ਮੌਤਭਾਰਤ 'ਚ ਤਿੰਨ ਟੀਕਿਆਂ 'ਤੇ ਚੱਲ ਰਿਹਾ ਹੈ ਕੰਮ, ਟ੍ਰਾਇਲ ਦੂਜੇ ਪੜਾਅ 'ਚ ਹਰਿਆਣਾ ਦਾ ਲੋਕਲ ਬਾਡੀ ਵਿਭਾਗ ਮੁਕੰਮਲ ਤੌਰ 'ਤੇ ਔਨਲਾਈਨ ਹੋਇਆ

ਲੇਖ

ਹਾਸਿਆਂ ਵਰਗੀ ਕੋਈ ਦਵਾਈ ਨਹੀਂ!

July 26, 2020 09:07 PM

ਪ੍ਰਭਜੋਤ ਕੌਰ ਢਿੱਲੋਂ

ਹੱਸਣਾ ਸਿਹਤ ਲਈ ਸੱਭ ਤੋਂ ਵੱਧ ਅਸਰ ਕਰਨ ਵਾਲੀ ਦਵਾਈ ਹੈ। ਜਦੋਂ ਅਸੀਂ ਹੱਸਦੇ ਹਾਂ ਤਾਂ ਬਹੁਤ ਸਾਰੇ ਦਰਦਾਂ ਤਕਲੀਫਾਂ ਦਾ ਨਾਸ਼ ਹੋ ਜਾਂਦਾ ਹੈ, ਜਿਸ ਨਾਲ ਮਾਨਸਿਕ ਦਬਾਅ ਘੱਟ ਜਾਂਦਾ ਹੈ। ਮਾਨਸਿਕ ਦਬਾਅ ਘਟਣ ਨਾਲ ਸਰੀਰ ਵਿੱਚ ਸ਼ਕਤੀ ਬਰਕਰਾਰ ਰਹਿੰਦੀ ਹੈ।ਕੁਦਰਤ ਨੇ ਹੱਸਣ ਦੀ ਦਾਤ ਸਿਰਫ਼ ਮਨੁੱਖ ਨੂੰ ਦਿੱਤੀ ਹੈ। ਨੀਤਸ਼ੇ ਅਨੁਸਾਰ, “ਜੀਵਾਂ ਵਿੱਚੋਂ ਸਿਰਫ਼ ਮਨੁੱਖ ਹੀ ਕਿਉਂ ਹੱਸਦਾ ਹੈ? ਕਿਉਂਕਿ ਸਿਰਫ਼ ਉਹ ਹੀ ਇੰਨੇ ਗ਼ਹਿਰੇ ਦੁੱਖ ਜਰਦਾ ਹੈ ਕਿ ਉਸ ਨੂੰ ਹੱਸਣ ਦੀ ਕਾਢ ਕੱਢਣੀ ਪਈ। “ਦੁੱਖ ਤਕਲੀਫ਼ ਬੰਦੇ ਨੂੰ ਕਮਜ਼ੋਰ ਕਰ ਦਿੰਦੇ ਹਨ ਇਸ ਕਰਕੇ ਉਨ੍ਹਾਂ ਵਿੱਚੋਂ ਨਿਕਲਣਾ ਬਹੁਤ ਜ਼ਰੂਰੀ ਹੁੰਦਾ ਹੈ। ਸੋਚਣ ਸਮਝਣ ਅਤੇ ਸਮਸਿਆਵਾਂ ਦਾ ਹਲ ਕਰਨਾ ਵੀ ਕੁਦਰਤ ਨੇ ਮਨੁੱਖ ਨੂੰ ਹੀ ਦਿੱਤਾ ਹੈ।ਇਸੇ ਕਰਕੇ ਉਸਨੇ ਹੱਸਣਾ ਜ਼ਰੂਰੀ ਸਮਝਿਆ।
ਜਿਹੜੇ ਖਿੜਖਿੜਾ ਕੇ ਹੱਸਦੇ ਹਨ ਉਨ੍ਹਾਂ ਦੇ ਚਿਹਰੇ ਤੇ ਹਮੇਸ਼ਾਂ ਇਕ ਵੱਖਰੀ ਚਮਕ ਅਤੇ ਰੌਣਕ ਵੇਖੀ ਜਾ ਸਕਦੀ ਹੈ।ਹੱਸਣ ਨਾਲ ਚਿਹਰੇ ਦੀਆਂ ਸਾਰੀਆਂ ਮਾਸਪੇਸ਼ੀਆਂ ਦੀ ਕਸਰਤ ਹੋ ਜਾਂਦੀ ਹੈ। ਪਰ ਅੱਜ ਕੱਲ੍ਹ ਆਪਣੇ ਆਪਨੂੰ ਵਧੇਰੇ ਸਭਿਅਕ ਕਹਿਣ ਵਾਲੇ ਲੋਕ ਖਿੜਖਿੜਾ ਕੇ ਹੱਸਣ ਨੂੰ ਠੀਕ ਨਹੀਂ ਸਮਝਦੇ।ਅਜਿਹੇ ਲੋਕਾਂ ਦੇ ਚਿਹਰੇ ਤੇ ਨਾ ਰੌਣਕ ਹੁੰਦੀ ਹੈ ਅਤੇ ਨਾ ਹੀ ਚਮਕ।ਇਹ ਲੋਕ ਖੁਸ਼ਕ ਜਿਹੀ ਸ਼ਕਲ ਅਤੇ ਤਬੀਅਤ ਦੇ ਮਾਲਕ ਹੁੰਦੇ ਹਨ।ਅਜਿਹੇ ਲੋਕਾਂ ਦੀ ਹਾਜ਼ਰੀ ਵੀ ਦੂਸਰਿਆਂ ਨੂੰ ਪ੍ਰੇਸ਼ਾਨ ਕਰੀ ਰੱਖਦੀ ਹੈ।ਅਜਿਹੇ ਲੋਕ ਚੰਗੇ ਭਲੇ ਮਾਹੌਲ ਵਿੱਚ ਆਪ ਵੀ ਪ੍ਰੇਸ਼ਾਨ ਹੁੰਦੇ ਹਨ ਅਤੇ ਦੂਸਰਿਆਂ ਨੂੰ ਵੀ ਪ੍ਰੇਸ਼ਾਨ ਕਰਦੇ ਹਨ।ਜਿਹੜੇ ਹੱਸਦੇ ਨਹੀਂ ਉਹ ਚਿੜਚਿੜੇ ਸੁਭਾਅ ਦੇ ਲੋਕ ਹੁੰਦੇ ਹਨ।ਅਜਿਹੇ ਲੋਕ ਮਜ਼ਾਕ ਦੀ ਭਾਸ਼ਾ ਵੀ ਨਹੀਂ ਸਮਝਦੇ ਅਤੇ ਉਸਦੇ ਵੀ ਅਜਿਹੇ ਮਤਲਬ ਕੱਢਣਗੇ ਕਿ ਦੂਸਰਿਆਂ ਨੂੰ ਉਨ੍ਹਾਂ ਤੋਂ ਦੂਰੀ ਬਣਾਉਣਾ ਹੀ ਬਿਹਤਰ ਲੱਗਦਾ ਹੈ। ਜਿਹੜਾ ਬੰਦਾ ਹੱਸਦਾ ਅਤੇ ਖੁਸ਼ ਰਹਿੰਦਾ ਹੈ ਉਸਦਾ ਦਿਲ ਅਤੇ ਦਿਮਾਗ ਵੀ ਸਾਫ ਸੁਥਰਾ ਅਤੇ ਖੁੱਲ੍ਹੀ ਸੋਚਦਾ ਹੋਏਗਾ।ਬਰਨਾਰਡ ਸ਼ਾਅ ਅਨੁਸਾਰ, “ਕਿਸੇ ਵੀ ਹਾਸੇ ਭਰੀ ਗੱਲ ਨੂੰ ਚੰਗੀ ਤਰ੍ਹਾਂ ਘੋਖ ਕੇ ਵੇਖੋਗੇ ਤਾਂ ਉਸ ਅੰਦਰ ਕੋਈ ਸੱਚ ਲੁਕਿਆ ਨਜ਼ਰ ਆਏਗਾ।'' ਇਸਦਾ ਮਤਲਬ ਸੱਚ ਅਤੇ ਹਾਸੇ ਦਾ ਆਪਸੀ ਗਹਿਰਾ ਸੰਬੰਧ ਹੈ।ਹੱਸ ਵੀ ਉਹ ਹੀ ਸਕਦਾ ਹੈ ਜਿਹੜਾ ਅੰਦਰੋਂ ਸੱਚਾ ਹੋਏਗਾ ਅਤੇ ਜਿੰਦਾ ਦਿਲ ਹੋਏਗਾ।
ਅੱਜ ਕੱਲ੍ਹ ਲੋਕਾਂ ਨੇ ਖੁੱਲ ਕੇ  ਹੱਸਣਾ ਵੈਸੇ ਸ਼ਿਸ਼ਟਾਚਾਰ ਕਰਕੇ ਬੰਦ ਕੀਤਾ ਹੋਇਆ ਹੈ ਪਰ ਸਵੇਰੇ ਪਾਰਕਾਂ ਵਿੱਚ ਜਾਕੇ ਉੱਚੀ ਉੱਚੀ ਹੱਸਦੇ ਹਨ।ਇਹ ਹਾਸਾ ਕਿੰਨਾ ਕੁ ਫਾਇਦੇਮੰਦ ਹੈ ਕੁੱਝ ਨਹੀਂ ਕਿਹਾ ਜਾ ਸਕਦਾ।ਪਰ ਚਲੋ ਕਦੇ ਵੀ ਖੁੱਲਕੇ ਨਾ ਹੱਸਣ ਵਾਲਿਆਂ ਲਈ ਕੁੱਝ ਤਾਂ ਕਰੇਗਾ ਹੀ।ਜਦੋਂ ਅਸੀਂ ਹਮੇਸ਼ਾਂ ਖੁਸ਼ ਰਹਿੰਦੇ ਹਾਂ ਅਤੇ ਕੁਦਰਤੀ ਹੱਸਦੇ ਹਾਂ ਤਾਂ ਉਸਦਾ ਅਸਰ ਹੀ ਚਿਹਰੇ ਤੇ ਵਿਖਾਈ ਦਿੰਦਾ ਹੈ। ਜਿਹੜੇ ਖੁੱਲ ਕੇ ਹੱਸਦੇ ਹਨ,ਉਨ੍ਹਾਂ ਦੇ ਚਿਹਰਿਆਂ ਤੇ ਇਕ ਮੁਸਕਰਾਹਟ ਹਮੇਸ਼ਾਂ ਬਣੀ ਰਹਿੰਦੀ ਹੈ। ਹੱਸਦੇ ਚਿਹਰੇ ਜਿਥੇ ਆਪਣੇ ਲਈ ਫਾਇਦਾ ਕਰਦੇ ਹਨ ਉਥੇ ਦੂਸਰਿਆਂ ਨੂੰ ਵੀ ਸਕੂਨ ਦਿੰਦੇ ਹਨ।ਅਜਿਹੇ ਲੋਕਾਂ ਦਾ ਕਿਧਰੇ ਵੀ ਹਾਜ਼ਿਰ ਹੋਣਾ ਲੋਕਾਂ ਨੂੰ ਚੰਗਾ ਲੱਗਦਾ ਹੈ ਅਤੇ ਖੁਸ਼ੀਆਂ ਦਿੰਦਾ ਹੈ। ਜਿਹੜੇ ਆਪ ਹੱਸਦੇ ਨਹੀਂ ਉਨ੍ਹਾਂ ਨੂੰ ਦੂਸਰਿਆਂ ਦੇ ਹੱਸਣ ਤੇ ਵੀ ਇਤਰਾਜ਼ ਹੁੰਦਾ ਹੈ। ਜੇ ਜਵਾਨ ਹੱਸੇ ਤਾਂ ਉਨ੍ਹਾਂ ਤੇ ਸ਼ੱਕ ਕਰਨਗੇ ਅਤੇ ਜੇ ਬਜ਼ੁਰਗ ਹੱਸਦੇ ਹੋਣ ਤਾਂ ਉਮਰ ਦਾ ਹਵਾਲਾ ਦੇਣਗੇ, ਉਨ੍ਹਾਂ ਦਾ ਹੱਸਣਾ ਵੀ ਸੜੀਅਲ ਲੋਕਾਂ ਨੂੰ ਹਜ਼ਮ ਨਹੀਂ ਹੁੰਦਾ। ਹੱਸਣਾ, ਮੁਸਕਰਾਉਂਦੇ ਰਹਿਣਾ ਅਤੇ ਖੁਸ਼ ਰਹਿਣਾ ਸੱਭ ਤੋਂ ਅਸਰਦਾਰ ਦਵਾਈ ਹੈ  ਜੋ ਕੁਦਰਤ ਨੇ ਸਾਨੂੰ ਮੁਫਤ ਵਿੱਚ ਦਿੱਤੀ ਹੋਈ ਹੈ।
ਸਾਡੇ ਬਜ਼ੁਰਗ ਵੀ ਕਹਿੰਦੇ ਹਨ, “ਹੱਸਦਿਆਂ ਦੇ ਘਰ ਵੱਸਦੇ।'' ਜਿਥੇ ਹਾਸੇ ਹੋਣਗੇ, ਉਥੇ ਬੀਮਾਰੀ ਨਹੀਂ ਹੋਏਗੀ। ਜਿਥੇ ਬੀਮਾਰੀ ਨਹੀਂ ਹੋਏਗੀ, ਉਥੇ ਦਲਿਦਰਤਾ ਨਹੀਂ ਹੋਏਗੀ। ਹਰ ਕੋਈ ਉਤਸ਼ਾਹ ਨਾਲ ਭਰਿਆ ਹੋਏਗਾ ਅਤੇ ਦਿਲ ਨਾਲ ਕੰਮ ਕਰੇਗਾ। ਘਰ ਵਿੱਚ ਬਰਕਤ ਰਹੇਗੀ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੂਸਰਿਆਂ ਨੂੰ ਹੱਸਣ ਦੀ ਜਾਚ ਸਿਖਾਈਏ। ਹਾਂ, ਨਾ ਆਪਣੇ ਹਾਸੇ ਗਵਾਈਏ ਅਤੇ ਨਾ ਕਿਸੇ ਦੇ ਹਾਸਿਆਂ ਨੂੰ ਖਤਮ ਕਰੀਏ। ਹਾਸੇ ਵੰਡਣ ਵਾਲਿਆਂ ਕੋਲ ਹੀ ਹਾਸੇ ਹੁੰਦੇ ਹਨ।ਕਿਸੇ ਦੇ ਹਾਸਿਆਂ ਨੂੰ ਖਤਮ ਕਰਨਾ ਬਹੁਤ ਵੱਡਾ ਪਾਪ ਹੈ।ਹੱਸੋ ਤਾਂ ਕਿ ਤੁਹਾਡੇ ਕੋਲ ਵੀ ਹਾਸੇ ਰਹਿਣ। ਗੁਲਾਬ ਵੇਚਣ ਵਾਲੇ ਦੇ ਹੱਥਾਂ ਵਿੱਚੋਂ ਗੁਲਾਬ ਦੀ ਮਹਿਕ ਆਉਣ ਲੱਗ ਜਾਂਦੀ ਹੈ। ਕੁਦਰਤ ਨੇ ਮੁਫਤ ਵਿੱਚ ਸਾਨੂੰ ਦਵਾਈ ਦਿੱਤੀ ਹੈ।ਇਸਦੇ ਸਾਡੀ ਸਿਹਤ ਤੇ ਦੂਸਰੀਆਂ ਦਵਾਈਆਂ ਵਾਂਗ ਮਾੜੇ ਪ੍ਰਭਾਵ ਵੀ ਨਹੀਂ ਪੈਂਦੇ।ਹੱਸੋ ਖੁਸ਼ ਰਹੋ ਅਤੇ ਉਨ੍ਹਾਂ ਦਵਾਈਆਂ ਤੋਂ ਬਚੋ ਜੋ ਇਕ ਬੀਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਕਰਦੀਆਂ ਪਰ ਕੋਈ ਨਵੀਂ ਬੀਮਾਰੀ ਦੇ ਜਾਂਦੀਆਂ ਹਨ।ਹੱਸਦੇ ਰਹੋ ਅਤੇ ਹਸਾਉਂਦੇ ਰਹੋ ਅਤੇ ਕੁਦਰਤੀ ਦਵਾਈ ਵੰਡਦੇ ਰਹੋ।  

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ