Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਦੁਨੀਆ

ਸੀਰੀਆ 'ਤੇ ਅਮਰੀਕੀ ਹਵਾਈ ਹਮਲਾ, ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਸੈਨਿਕ ਕਾਰਵਾਈ

February 26, 2021 02:35 PM

ਵਾਸ਼ਿੰਗਟਨ, 26 ਫਰਵਰੀ (ਏਜੰਸੀ) : ਅਮਰੀਕਾ ਨੇ ਸੀਰੀਆ 'ਤੇ ਹਵਾਈ ਹਮਲਾ ਕੀਤਾ ਹੈ। ਰਾਸ਼ਟਰਪਤੀ ਜੋ ਬਾਈਡਨ ਦੇ ਸ਼ਾਸਨ ਦੇ ਤਹਿਤ ਕੀਤੀ ਗਈ ਇਹ ਪਹਿਲੀ ਸੈਨਿਕ ਕਾਰਵਾਈ ਹੈ।

ਪੈਂਟਾਗਨ ਦੇ ਅਨੁਸਾਰ, ਇਸ ਸੈਨਿਕ ਕਾਰਵਾਈ ਨੂੰ ਕਾਫੀ ਵਿਚਾਰ ਕਰਨ ਤੋਂ ਬਾਅਦ ਅੰਜਾਮ ਦਿੱਤਾ ਗਿਆ ਹੈ। ਰੱਖਿਆ ਮੰਤਰਾਲੇ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਕਿ ਇਸ ਕਾਰਵਾਈ ਦੇ ਜ਼ਰੀਏ ਰਾਸ਼ਟਰਪਤੀ ਬਾਈਡਨ ਨੇ ਇਹ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਅਸੀਂ ਅਮਰੀਕਾ ਅਤੇ ਗਠਜੋੜ ਸੈਨਾਂ ਦੇ ਲੋਕਾਂ ਦੀ ਰੱਖਿਆ ਕਰਾਂਗੇ।

ਦੱਸਿਆ ਜਾ ਰਿਹਾ ਕਿ ਇਸ ਮਿਲੀਸ਼ਿਆ ਗੁੱਟ ਨੇ ਇਰਾਕ ਵਿੱਚ ਅਮਰੀਕੀ ਦੂਤਘਰ ’ਤੇ ਰਾਕੇਟ ਨਾਲ ਹਮਲਾ ਕੀਤਾ ਸੀ। ਰਾਕੇਟ ਹਮਲੇ ਵਿਚ ਅਮਰੀਕੀ ਫ਼ੌਜੀ ਜ਼ਖਮੀ ਹੋ ਗਏ ਸੀ ਅਤੇ ਇੱਕ ਠੇਕੇਦਾਰ ਦੀ ਮੌਤ ਹੋ ਗਈ ਸੀ। ਮੰਨਿਆ ਜਾ ਰਿਹਾ ਕਿ ਸੁਪਰ ਪਾਵਰ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ਇੱਕ ਮਹੀਨੇ ਬਾਅਦ ਹੀ ਹਵਾਈ ਹਮਲੇ ਕਰਕੇ ਜੋਅ ਬਾਈਡਨ ਨੇ ਅਪਣੇ ਇਰਾਦੇ ਸਾਫ ਕਰ ਦਿੱਤੇ ਹਨ।

ਦੱਸਿਆ ਜਾ ਰਿਹਾ ਕਿ ਅਮਰੀਕਾ ਨੇ ਰਾਕੇਟ ਹਮਲੇ ਦੇ ਜਵਾਬ ਵਿੱਚ ਬੇਸ਼ੱਕ ਹੀ ਇਹ ਹਵਾਈ ਹਮਲਾ ਕੀਤਾ ਹੋਵੇ ਲੇਕਿਨ ਉਸ ਦੇ ਦਾਇਰੇ ਨੂੰ ਸੀਮਤ ਰੱਖਿਆ ਹੈ ਤਾਕਿ ਤਣਾਅ ਨਾ ਵਧੇ। ਨਾਲ ਹੀ ਇਸ ਹਮਲੇ ਨੂੰ ਸੀਰੀਆ ਵਿੱਚ ਅੰਜਾਮ ਦਿੱਤਾ ਗਿਆ ਹੈ ਤਾਕਿ ਇਰਾਕ ਦੀ ਸਰਕਾਰ ਨੂੰ ਰਾਹਤ ਮਿਲੇ ਜੋ ਖੁਦ ਵੀ 15 ਫਰਵਰੀ ਨੂੰ ਹੋਏ ਰਾਕੇਟ ਹਮਲੇ ਦੀ ਜਾਂਚ ਕਰ ਰਹੀ ਹੈ। ਇਹ ਹਵਾਈ ਹਮਲਾ ਬਾਈਡਨ ਪ੍ਰਸ਼ਾਸਨ ਦੀ ਪਹਿਲੀ ਸੈਨਿਕ ਕਾਰਵਾਈ ਹੈ।

ਬਾਈਡਨ ਪ੍ਰਸ਼ਾਸਨ ਨੇ ਅਪਣੇ ਸ਼ੁਰੂਆਤੀ ਦਿਨਾਂ ਵਿੱਚ ਇਰਾਦਾ ਜ਼ਾਹਰ ਕੀਤਾ ਸੀ ਕਿ ਉਹ ਚੀਨ ਵਲੋਂ ਪੇਸ਼ ਕੀਤੀ ਚੁਣੌਤੀ ’ਤੇ ਜ਼ਿਆਦਾ ਫੋਕਸ ਕਰਨਗੇ। ਅਧਿਕਾਰੀਆਂ ਨੇ ਨਾਂ ਨਹੀਂ ਦੱਸਣ ਦੀ ਸ਼ਰਤ ’ਤੇ ਕਿਹਾ ਕਿ ਇਸ ਹਵਾਈ ਹਮਲੇ ਨੂੰ ਸਿੱਧੇ ਰਾਸ਼ਟਰਪਤੀ ਜੋਅ ਬਾਈਡਨ ਦੇ ਆਦੇਸ਼ ’ਤੇ ਅੰਜਾਮ ਦਿੱਤਾ ਗਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ