- ਪਰਦੇ ਦੀ ਰੱਸੀ ਨਾਲ ਖੇਡਣਾ ਪਿਆ ਮਹਿੰਗਾ
ਜਸਬੀਰ ਸਿੰਘ ਦੁੱਗਲ
ਕੁਰੂਕਸ਼ੇਤਰ /ਜੀਂਦ, 26 ਫਰਵਰੀ : ਹੱਸਦਾ-ਖੇਡਦਾ ਇੱਕ ਪਰਿਵਾਰ ਆਪਣੇ ਇਕਲੌਤੇ ਪੁੱਤਰ ਨੂੰ ਦੇਖਦਿਆਂ ਹੀ ਦੇਖਦਿਆਂ ਗੁਆ ਬੈਠਾ। ਖੇਡ ਦੌਰਾਨ ਗਰਦਨ ਦੁਆਲੇ ਲਪੇਟੀ ਪਰਦੇ ਦੀ ਰੱਸੀ ਬੇਟੇ ਦੇ ਗੱਲ ਦਾ ਫਾਹਾ ਬਣ ਗਈ।
ਜਾਣਕਾਰੀ ਅਨੁਸਾਰ ਸ਼ਿਆਮ ਨਗਰ ਜੀਂਦ ਵਿੱਚ 4 ਸਾਲ ਦਾ ਬੱਚਾ ਵਿਕਾਸ ਕਮਰੇ ਵਿੱਚ ਸੋਫੇ 'ਤੇ ਖੇਡ ਰਿਹਾ ਸੀ। ਇਸ ਦੌਰਾਨ ਨੇੜਿਓਂ ਪਰਦੇ ਤੋਂ ਲਟਕ ਰਹੀ ਇੱਕ ਰੱਸੀ ਨੂੰ ਉਸ ਨੇ ਗਰਦਨ ਦੁਆਲੇ ਲਪੇਟ ਕੇ ਖੇਡਣਾ ਸ਼ੁਰੂ ਦਿੱਤਾ। ਅਚਾਨਕ ਉਹ ਸੋਫੇ ਤੋਂ ਡਿੱਗ ਪਿਆ ਅਤੇ ਆਪਣੇ ਪਿਤਾ ਸਾਮ੍ਹਣੇ ਹੀ ਉਸ ਦੀ ਜਾਨ ਨਿਕਲ ਗਈ। ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਨੇੜੇ ਹੀ ਦੂਜੇ ਕਮਰੇ ਵਿੱਚ ਬੈਠਾ ਸੀ। ਉਸਦਾ ਪੁੱਤਰ ਵਿਕਾਸ ਬੈਠਕ ਵਿੱਚ ਖੇਡ ਰਿਹਾ ਸੀ। ਉਹ ਉਸ ਦੀਆਂ ਕਿਲਕਾਰਿਆਂ ਨੂੰ ਸਾਫ਼ ਸੁਣ ਰਿਹਾ ਸੀ।ਅਚਾਨਕ ਉਸ ਨੇ ਬੇਟੇ ਦੇ ਚੀਕਣ ਦੀ ਆਵਾਜ਼ ਸੁਣੀ। ਜਦੋਂ ਉਹ ਬੈਠਕ ਵਿੱਚ ਪਹੁੰਚੇ, ਉਨ੍ਹਾਂ ਨੇ ਵਿਕਾਸ ਦੇ ਗਲੇ ਵਿੱਚ ਇੱਕ ਰੱਸੀ ਲਪੇਟੀ ਵੇਖੀ। ਉਹ ਉਸ ਨਾਲ ਲਟਕਿਆਂ ਪਿਆ ਸੀ। ਉਸਦਾ ਸਾਹ ਰੁਕ ਗਿਆ ਸੀ। ਅਸੀਂ ਉਸ ਨੂੰ ਉਸਦੇ ਮੂੰਹ ਰਾਹੀਂ ਸਾਹ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹ ਹੋਸ਼ ਵਿੱਚ ਨਹੀਂ ਆਇਆ। ਉਹ ਬਿਨਾਂ ਦੇਰੀ ਕੀਤੇ ਹਸਪਤਾਲ ਪਹੁੰਚ ਗਿਆ, ਪਰ ਬਹੁਤ ਘਬਰਾਇਆ ਹੋਇਆ ਸੀ। ਬੇੇੇਟੇ ਨੂੰ ਹਸਪਤਾਲ ਲਿਜਾਂਦੇ ਹੋਏ, ਅਸੀਂ ਆਸ ਕਰਦੇ ਸੀ ਕਿ ਸਾਡਾ ਬੱਚਾ ਠੀਕ ਹੋ ਜਾਵੇਗਾ, ਪਰ ਬਹੁਤ ਕੋਸ਼ਿਸ਼ ਦੇ ਬਾਅਦ ਵੀ ਅਸੀਂ ਸਾਰੇ ਉਸ ਨੂੰ ਨਹੀਂ ਬਚਾ ਸਕੇ। ਉਹ ਮੇਰਾ ਇਕਲੌਤਾ ਪੁੱਤਰ ਸੀ ਅਤੇ ਇਕ ਢਾਈ ਸਾਲ ਦੀ ਬੇਟੀ ਹੈ। ਹੁਣ ਅਸੀਂ ਆਪਣੇ ਆਪ ਨੂੰ ਕਿਵੇਂ ਮਾਫ਼ ਕਰ ਸਕਦੇ ਹਾਂ।