Wednesday, April 14, 2021 ePaper Magazine
BREAKING NEWS
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆਕੋਰੋਨਾ ਸੰਕਟ : ਹਰ ਹਫ਼ਤੇ 125 ਕਰੋੜ ਡਾਲਰ ਦੇ ਨੁਕਸਾਨ ਦੀ ਸੰਭਾਵਨਾਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਦੇਸ਼

ਹਿਮਾਚਲ : ਵਿਧਾਨ ਸਭਾ ’ਚ ਰਾਜਪਾਲ ਨਾਲ ਖਿੱਚਧੂਹ, ਕਾਂਗਰਸ ਦੇ 5 ਵਿਧਾਇਕ ਮੁਅੱਤਲ

February 27, 2021 10:52 AM

ਸ਼ਿਮਲਾ, 26 ਫਰਵਰੀ (ਏਜੰਸੀਆਂ): ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਹੰਗਾਰਮੇ ਨਾਲ ਸ਼ੁਰੂ ਹੋਇਆ ਹੈ। ਹਾਲਾਂਕਿ ਉਮੀਦ ਸੀ ਕਿ ਪਹਿਲੇ ਦਿਨ ਹੰਗਾਮਾ ਨਹੀਂ ਹੋਵੇਗਾ ਪਰ ਉਲਟ ਹੋਇਆ ਹੈ। ਸ਼ੁੱਕਰਵਾਰ ਨੂੰ 11 ਵਜੇ ਸੈਸ਼ਨ ਦਾ ਆਗਾਜ ਹੋਇਆ ਅਤੇ ਵਿਰੋਧ ਧਿਰ ਨੇ ਹੰਗਾਮਾ ਕਰ ਦਿੱਤਾ। ਵਿਰੋਧੀ ਧਿਰ ਨੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੂੰ ਘੇਰ ਲਿਆ ਤੇ ਉਨ੍ਹਾਂ ਨਾਲ ਕਾਂਗਰਸੀ ਵਿਧਾਇਕਾਂ ਨੇ ਉਦੋਂ ਖਿੱਚਧੂਹ ਕੀਤੀ ਜਦੋਂ ਉਹ ਵਿਧਾਨ ਸਭਾ ਵਿਚੋਂ ਪਰਤ ਰਹੇ ਸਨ। ਵਿਰੋਧੀ ਧਿਰ ਨੇ ਰਾਜਪਾਲ ਦੀ ਗੱਡੀ ਅੱਗੇ ਨਾਅਰੇਬਾਜੀ ਕੀਤੀ। ਇਸ ਮੌਕੇ ਮਹਿੰਗਾਈ ਖਾਸ ਤੌਰ ’ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਖਲਿਾਫ ਨਾਅਰੇਬਾਜੀ ਕੀਤੀ ਗਈ। ਕਾਂਗਰਸੀਆਂ ਨੇ ਨਾਅਰੇ ਮਾਰੇ’ ਭਾਜਪਾ ਤੇਰੇ ਸਾਸ਼ਨ ਮੇਂ ਆਗ ਲਗੀ ਰਾਸ਼ਨ ਮੇਂ’।’ ਰਾਜਪਾਲ ਦਾ ਰਸਤਾ ਰੋਕਣ ’ਤੇ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਕਾਂਗਰਸੀ ਵਿਧਾਇਕਾਂ ਦਰਮਿਆਨ ਝੜਪ ਹੋ ਗਈ। ਅਜਿਹੀ ਘਟਨਾ ਹਿਮਾਚਲ ਪ੍ਰਦੇਸ ਵਿਧਾਨ ਸਭਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਈ। ਇਸ ਵਿਰੋਧੀ ਧਿਰ ਦੇ ਨੇਤਾ ਸਣੇ ਪੰਜ ਵਿਧਾਇਕਾਂ ਨੂੰ ਬਜਟ ਸੈਸ਼ਨ ਲਈ ਮੁਅਤੱਲ ਕਰ ਦਿੱਤਾ ਗਿਆ ਹੈ। ਹਿਮਾਚਲ ਦੇ ਰਾਜਪਾਲ ਬੰਡਾਰੂ ਦੱਤਾਸ਼ਰੇਆ ਦਾ ਭਾਸ਼ਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਸਦਨ ’ਚ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ। ਵਿਰੋਧੀ ਨੇਤਾ ਮੁਕੇਸ਼ ਅਗਨੀਹੋਤਰੀ ਨੇ ਮਹਿੰਗਾਈ ’ਤੇ ਸਵਾਲ ਚੁੱਕਿਆ ਅਤੇ ਕਿਹਾ ਕਿ ਅਭਿਭਾਸ਼ਣ ਝੂਠ ਦਾ ਪੁਲਿੰਦਾ ਹੈ। ਇਸ ਦੌਰਾਨ ਕਾਂਗਰਸ ਨੇ ਰਾਜਪਾਲ ਦੀ ਗੱਡੀ ਰੋਕ ਦਿੱਤੀ ਅਤੇ ਕਿਹਾ ਕਿ ਰਾਜਪਾਲ ਪੂਰਾ ਭਾਸ਼ਣ ਪੜ੍ਹ ਕੇ ਜਾਣ ਅਤੇ ਉਹ ਮੌਕੇ ਤੋਂ ਭੱਜ ਗਏ ਹਨ। ਇਸ ਦੌਰਾਨ ਮੁੱਖ ਮੰਤਰੀ ਜੈ ਰਾਮ ਠਾਕੁਰ ਵੀ ਕਾਂਗਰਸ ਵਿਧਾਇਕਾਂ ’ਤੇ ਭੜਕਦੇ ਨਜਰ ਆਏ।
ਇਸ ਦੇ ਬਾਅਦ ਕਾਂਗਰਸ ਵਿਧਾਇਕਾਂ ਨੇ ਸਦਨ ਦੇ ਅੰਦਰ ਨਾਅਰੇਬਾਜੀ ਸ਼ੁਰੂ ਕਰ ਦਿੱਤੀ। 11 ਵਜ ਕੇ 10 ਮਿੰਟ ’ਚ ਰਾਜਪਾਲ ਦਾ ਭਾਸ਼ਣ ਸ਼ੁਰੂ ਹੋਇਆ ਅਤੇ 11.16 ਵਜੇ ਖਤਮ ਹੋ ਗਿਆ। ਰਾਜਪਾਲ ’ਚ ਆਪਣਾ ਭਾਸ਼ਣ ਛੱਡ ਕੇ ਚਲੇ ਗਏ ਅਤੇ ਬਾਅਦ ’ਚ ਸਦਨ ਕੈਂਪਸ ’ਚ ਉਨ੍ਹਾਂ ਦੀ ਗੱਡੀ ਦੇ ਅੱਗੇ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਅਤੇ ਗੱਡੀ ਰੋਕ ਕੇ ਰੱਖੀ। ਬਜਟ ਸੈਸ਼ਨ ’ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਭਾਸ਼ਣ ਦੌਰਾਨ ਵਿਰੋਧੀ ਧਿਰ ਨੇ ਹੰਗਾਮਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਦਨ ਕੈਂਪਸ ’ਚ ਪੁਲਿਸ ਅਤੇ ਵਿਰੋਧੀ ਧਿਰ ’ਚ ਧੱਕਾ-ਮੁੱਕੀ ਵੀ ਹੋਈ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਪ੍ਰਸ਼ਾਸਨ ਦੀ ਲਾਪ੍ਰਵਾਹੀ ਆਈ ਸਾਮ੍ਹਣੇ : ਮਹਾਕੁੰਭ ਦੇ ਮੇਲੇ 'ਚ ਨਾ ਮਾਸਕ 'ਤੇ ਨਾ ਹੀ ਸੋਸ਼ਲ ਡਿਸਟੇਨਸਿੰਗ

ਵਿਦੇਸ਼ੀ ਟੀਕੇ ਦੀ ਇਜਾਜ਼ਤ 'ਤੇ ਰਾਹੁਲ ਦਾ ਵਿਅੰਗ, ਕਿਹਾ : ਉਹ ਲੜਨਗੇ ਪਰ ਤੁਸੀਂ ਜਿੱਤੋਗੇ

ਮੰਗਲੁਰੂ : ਕਿਸ਼ਤੀ ਤੇ ਵਿਦੇਸ਼ੀ ਜਹਾਜ਼ ਟਕਰਾਏ, 3 ਮਛੇਰਿਆਂ ਦੀ ਮੌਤ

ਜੈਤੋ ਨਗਰ ਕੌਸਲ ਦੀ ਪ੍ਰਧਾਨਗੀ ਅਕਾਲੀ ਖੇਮੇ ਵਿੱਚ ਜਾਣ ਲੱਗੀ 

ਸੁਸ਼ੀਲ ਚੰਦਰਾ ਨੇ ਮੁੱਖ ਚੋਣ ਕਮਿਸ਼ਨਰ ਵਜੋਂ ਸਾਂਭਿਆ ਅਹੁਦਾ

ਗੁਲਬਰਗਾ ਸੁਸਾਇਟੀ ਦੰਗਾ ਮਾਮਲੇ ਦੀ ਸੁਣਵਾਈ ਦੋ ਹਫ਼ਤਿਆਂ ਲਈ ਮੁਲਤਵੀ

ਸਪੁਤਨਿਕ-ਵੀ ਨੂੰ ਡੀਸੀਜੀਆਈ ਤੋਂ ਵੀ ਮਿਲੀ ਪ੍ਰਵਾਨਗੀ

ਨੌਵੇਂ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ : ਗੁ : ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਤੋਂ ਜੈਕਾਰਿਆਂ ਦੀ ਗੂੰਜ ’ਚ ਅਗਲੇ ਪੜਾਅ ਲਈ ਰਵਾਨਾ

ਕਾਂਗਰਸ ਦੀ ਬਿੰਦੂ ਰਾਣਾ ਬਣੀ ਨਗਰ ਕੌਂਸਲ ਲਾਲੜੂ ਦੀ ਪ੍ਰਧਾਨ

ਜੰਮੂ-ਕਸ਼ਮੀਰ : ਬੱਸ ਹਾਦਸੇ ’ਚ 6 ਮੌਤਾਂ