Wednesday, April 14, 2021 ePaper Magazine
BREAKING NEWS
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆਕੋਰੋਨਾ ਸੰਕਟ : ਹਰ ਹਫ਼ਤੇ 125 ਕਰੋੜ ਡਾਲਰ ਦੇ ਨੁਕਸਾਨ ਦੀ ਸੰਭਾਵਨਾਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਦੇਸ਼

ਸੰਯੁਕਤ ਕਿਸਾਨ ਮੋਰਚੇ ਵੱਲੋਂ ਰੋਮੀ ਘੜਾਮੇਂ ਵਾਲਾ ਦਾ ਗੀਤ ‘ਅੰਦੋਲਨਜੀਵੀ’ ਰਿਲੀਜ਼

February 27, 2021 11:59 AM

ਸਿੰਘੂ ਬਾਰਡਰ, (ਨਵੀਂ ਦਿੱਲੀ), 26 ਫਰਵਰੀ (ਸੁਰਜੀਤ ਸਿੰਘ) : ਲੋਕ ਮੁੱਦਿਆਂ ਨੂੰ ਵਿਸ਼ਾ ਬਣਾ ਕੇ ਆਪਣੇ ਗੀਤਾਂ, ਕਵਿਤਾਵਾਂ ਅਤੇ ਹੋਰ ਰਚਨਾਵਾਂ ਨਾਲ ਨਾਮਣਾ ਖੱਟਣ ਵਾਲੇ ਰੋਮੀ ਘੜਾਮੇਂ ਵਾਲਾ ਦਾ ਨਵਾਂ ਗੀਤ ‘ਅੰਦੋਲਨਜੀਵੀ’ ਅੱਜ ਸਯੁੰਕਤ ਕਿਸਾਨ ਮੋਰਚੇ ਦੀ ਮੁੱਖ ਸਟੇਜ ’ਤੇ ਰਿਲੀਜ਼ ਕੀਤਾ ਗਿਆ। ਪ੍ਰੋਡਿਊਸਰ ਸਤਿੰਦਰਪਾਲ ਸਿੰਘ ਤੀਰ ਅਤੇ ਖ਼ਾਲਸਾ ਫੋਟੋਗ੍ਰਾਫੀ ਚੈਨਲ ਦੀ ਇਸ ਪੇਸ਼ਕਸ਼ ਬਾਰੇ ਜਾਣਕਾਰੀ ਦਿੰਦਿਆਂ ਰੋਮੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਇਹ ਗੀਤ ਲੋਕ ਹਿੱਤਾਂ ਲਈ ਸੰਘਰਸ਼ਸ਼ੀਲ ਯੋਧਿਆਂ ਨੂੰ ਮਜ਼ਾਕ ਕਰਨ ਵਾਲੇ ਲੋਕਾਂ ਨੂੰ ਮੂੰਹ ਤੋੜਵੇਂ ਜਵਾਬ ਵਜੋਂ ਤਿਆਰ ਕੀਤਾ ਹੈ। ਜਿਸ ਦੇ ਸਹਿ-ਗੀਤਕਾਰ ਇੰਦਰਜੀਤ ਸਿੰਘ ਤੀਰ ਨਿਊਜ਼ੀਲੈਂਡ ਅਤੇ ਸਹਿ-ਗਾਇਕਾ ਬਲਜੀਤ ਕੌਰ ਸੇਖਾਂ ਹਨ। ਮਿਊਜ਼ਿਕ ਡਾਇਰੈਕਟਰ ਮਨੀ ਬਚਨ, ਵੀਡੀਓ ਡਾਇਰੈਕਟਰ ਗੁਰਵਿੰਦਰ ਸਿੰਘ ਕਾਕੂ ਘਨੌਲੀ, ਮੁੱਖ ਅਦਾਕਾਰਾ ਰਿੰਸੀ ਸ਼ੇਰਗਿੱਲ, ਕੈਮਰਾਮੈਨ ਬਲਜੀਤ ਸਿੰਘ ਬੱਲੀ, ਸਹਾਇਕ ਕੈਮਰਾਮੈਨ ਦਵਿੰਦਰਪਾਲ ਸਿੰਘ ਭੁੱਲਰ ਅਤੇ ਐਡੀਟਰ ਹਰਭਜਨ ਸਿੰਘ ਲੋਧੀਮਾਜਰਾ ਨੇ ਆਪੋ-ਆਪਣੀਆਂ ਸੇਵਾਵਾਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ਼ ਨਿਭਾਈਆਂ। ਇਨ੍ਹਾਂ ਤੋਂ ਇਲਾਵਾ ਨਾਮਵਾਰ ਪੇਸ਼ਕਾਰ ਰੁਪਿੰਦਰ ਜੋਧਾਂ ਜਾਪਾਨ, ਰਣਬੀਰ ਕੌਰ ਬੱਲ ਯੂਐਸਏ ਸਮਾਜ ਸੇਵਿਕਾ ਅਤੇ ਅਜਮੇਰ ਸਿੰਘ ਸਰਪੰਚ ਲੋਧੀਮਾਜਰਾ ਦਾ ਖ਼ਾਸ ਯੋਗਦਾਨ ਰਿਹਾ।
ਇਸ ਮੌਕੇ ਸਯੁੰਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ਮੇਜਰ ਸਿੰਘ ਪੁੰਨਾਵਾਲ, ਬਲਜੀਤ ਸਿੰਘ ਗਰੇਵਾਲ, ਡਾ. ਸਤਨਾਮ ਸਿੰਘ ਅਜਨਾਲਾ, ਸੁਰਜੀਤ ਸਿੰਘ ਢੇਰ, ਬਲਵੰਤ ਸਿੰਘ ਬਹਿਰਮ ਕੇ ਅਤੇ ਹਰਿੰਦਰ ਸਿੰਘ ਦੇ ਨਾਲ ਸਮਾਜ ਸੇਵੀ ਸਤਪਾਲ ਸਿੰਘ ਕਾਕਾ ਭੈਰੋੰ ਮਾਜਰਾ ਅਤੇ ਅਵਤਾਰ ਸਿੰਘ ਪੱਪਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਪ੍ਰਸ਼ਾਸਨ ਦੀ ਲਾਪ੍ਰਵਾਹੀ ਆਈ ਸਾਮ੍ਹਣੇ : ਮਹਾਕੁੰਭ ਦੇ ਮੇਲੇ 'ਚ ਨਾ ਮਾਸਕ 'ਤੇ ਨਾ ਹੀ ਸੋਸ਼ਲ ਡਿਸਟੇਨਸਿੰਗ

ਵਿਦੇਸ਼ੀ ਟੀਕੇ ਦੀ ਇਜਾਜ਼ਤ 'ਤੇ ਰਾਹੁਲ ਦਾ ਵਿਅੰਗ, ਕਿਹਾ : ਉਹ ਲੜਨਗੇ ਪਰ ਤੁਸੀਂ ਜਿੱਤੋਗੇ

ਮੰਗਲੁਰੂ : ਕਿਸ਼ਤੀ ਤੇ ਵਿਦੇਸ਼ੀ ਜਹਾਜ਼ ਟਕਰਾਏ, 3 ਮਛੇਰਿਆਂ ਦੀ ਮੌਤ

ਜੈਤੋ ਨਗਰ ਕੌਸਲ ਦੀ ਪ੍ਰਧਾਨਗੀ ਅਕਾਲੀ ਖੇਮੇ ਵਿੱਚ ਜਾਣ ਲੱਗੀ 

ਸੁਸ਼ੀਲ ਚੰਦਰਾ ਨੇ ਮੁੱਖ ਚੋਣ ਕਮਿਸ਼ਨਰ ਵਜੋਂ ਸਾਂਭਿਆ ਅਹੁਦਾ

ਗੁਲਬਰਗਾ ਸੁਸਾਇਟੀ ਦੰਗਾ ਮਾਮਲੇ ਦੀ ਸੁਣਵਾਈ ਦੋ ਹਫ਼ਤਿਆਂ ਲਈ ਮੁਲਤਵੀ

ਸਪੁਤਨਿਕ-ਵੀ ਨੂੰ ਡੀਸੀਜੀਆਈ ਤੋਂ ਵੀ ਮਿਲੀ ਪ੍ਰਵਾਨਗੀ

ਨੌਵੇਂ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ : ਗੁ : ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਤੋਂ ਜੈਕਾਰਿਆਂ ਦੀ ਗੂੰਜ ’ਚ ਅਗਲੇ ਪੜਾਅ ਲਈ ਰਵਾਨਾ

ਕਾਂਗਰਸ ਦੀ ਬਿੰਦੂ ਰਾਣਾ ਬਣੀ ਨਗਰ ਕੌਂਸਲ ਲਾਲੜੂ ਦੀ ਪ੍ਰਧਾਨ

ਜੰਮੂ-ਕਸ਼ਮੀਰ : ਬੱਸ ਹਾਦਸੇ ’ਚ 6 ਮੌਤਾਂ