ਚੰਡੀਗੜ੍ਹ, 26 ਫਰਵਰੀ (ਦਸਨਸ): 27 ਫਰਵਰੀ ਨੂੰ, ਗਲੋਬਲ ਪੱਧਰ ‘ਤੇ ਮੰਨਿਆ ਪ੍ਰਮੰਨਿਆ ਹਾਰਡ ਰੌਕ ਕੈਫੇ੍ਰ ਸਿਟੀ ਬਿਊਟੀਫੁਲ ਚੰਡੀਗੜ੍ਹ ਵਿਚ ਆਪਣੇ ਦਰਵਾਜ਼ੇ ਖੋਲ੍ਹਣ ਜਾ ਰਿਹਾ ਹੈ। ਸੈਕਟਰ 26 ਸਥਿਤ ਖੂਬਸੂਰਤ ਲੋਕੇਸ਼ਨ ‘ਤੇ ਹਾਰਡ ਰੌਕ ਕੈਫੇ ਵਿਜ਼ਟਰਜ਼ ਨੂੰ ਰੌਕ ਕਰਨ ਲਈ ਤਿਆਰ ਹੈ। ਕੈਫੇ ਦੇ ਹਰੇਕ ਹਿੱਸੇ ਨੂੰ ਰੌਕ ਅਤੇ ਬਿਹਤਰ ਭੋਜਨ ਦੀ ਸ਼ਾਸਤਰੀ ਸੱਭਿਅਤਾ ਦੀਆਂ ਬਾਰੀਕੀਆਂ ਲਈ ਇਕ ਆਦਰਸ਼ ਮਿਸ਼ਰਣ ਦੇ ਰੂਪ ਵਿਚ ਡਿਜ਼ਾਇਨ ਕੀਤਾ ਗਿਆ ਹੈ, ਜਿਸ ਵਿਚ ਮਹਿਮਾਨਾਂ ਲਈ ਗਰਮਜੋਸ਼ੀ ਨਾਲ ਭਰਪੂਰ, ਉੱਦਾਰ ਅਤੇ ਵਿਅਕਤੀਗਤ ਤਜ਼ਰਬਿਆਂ ਦੀ ਪੇਸ਼ਕਸ਼ ਕੀਤੀ ਗਈ ਹੈ। ਦੇਸ਼ ਦੇ ਪਹਿਲੇ ਅਧੁਨਿਕ ਸ਼ਹਿਰ ਵਿੱਚ ਹਾਰਡ ਰੌਕ ਕੈਫੇ ਖੋਲ੍ਹਣ ਲਈ ਉਤਸ਼ਾਹਿਤ ਅਤੇ ਜੋਸ਼ ਨਾਲ ਭਰੇ, ਸੰਜੇ ਮੇਹਤਾਨੀ, ਕੋ-ਫਾਊਂਡਰ, ਜੇਐਸਐਮ ਕਾਰਪੋਰੇਸ਼ਨਲ ਪ੍ਰਾਈਵੇਟ ਲਿਮਟਿਡ (ਭਾਰਤ ਅਤੇ ਲਾਗੋਸ ਵਿੱਚ ਹਾਰਡ ਰੌਕ ਕੈਫੇ ਦੇ ਫ੍ਰੈਂਚਾਇਜ਼ੀ ਧਾਰਕ) ਦਾ ਕਹਿਣਾ ਹੈ ਕਿ ਉਹ ਚੰਡੀਗੜ੍ਹ ਦੇ ਮਹਿਮਾਨਾਂ ਦਾ ਸਵਾਗਤ ਕਰਨ ਲਈ ਉਤਸੁਕ ਹਨ।