Wednesday, April 14, 2021 ePaper Magazine
BREAKING NEWS
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆਕੋਰੋਨਾ ਸੰਕਟ : ਹਰ ਹਫ਼ਤੇ 125 ਕਰੋੜ ਡਾਲਰ ਦੇ ਨੁਕਸਾਨ ਦੀ ਸੰਭਾਵਨਾਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਹਰਿਆਣਾ

ਮਿਡਲ ਹੈਡ ਮਹਿੰਦਰ ਕੌਰ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ

February 27, 2021 01:25 PM

- 27 ਸਾਲ ਦੀਆਂ ਸ਼ਾਨਦਾਰ ਵਿਦਿਅਕ ਸੇਵਾਵਾਂ ਬਦਲੇ ਨਗਰ ਪੰਚਾਇਤ ਤੇ ਕਲੱਬ ਵਲੋਂ ਵੀ ਸਨਮਾਨਿਤ

ਸੁਰਿੰਦਰ ਪਾਲ ਸਿੰਘ
ਕਾਲਾਂਵਾਲੀ, 26 ਫਰਵਰੀ : ਸਰਕਾਰੀ ਮਿਡਲ ਸਕੂਲ ਤੱਖਤਮੱਲ (ਸਿਰਸਾ) ’ਚ ਹੋਏ ਵਿਦਾਇਗੀ ਸਮਾਗਮ ਦੋਰਾਨ ਮਿਡਲ ਹੈਡ ਅਧਿਆਪਕਾ ਮਹਿੰਦਰ ਕੌਰ ਨੂੰ ਸਮੂਹ ਸਟਾਫ਼, ਨਗਰ ਪੰਚਾਇਤ ਅਤੇ ਐਸ. ਐਮ .ਸੀ ਕਮੇਟੀ ਵੱਲੋਂ ਉਨ੍ਹਾਂ ਦੀ 27 ਸਾਲ ਦੀ ਸ਼ਾਨਦਾਰ ਅਧਿਆਪਨ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਬੋਲਦਿਆਂ ਸਰਕਾਰੀ ਮਿਡਲ ਸਕੂਲ ਤੱਖਤਮੱਲ ਦੀ ਇਨਚਾਰਜ਼ ਅਧਿਆਪਕਾ ਰਾਜ ਰਾਣੀ ਨੇ ਕਿਹਾ ਕਿ ਮੈਡਮ ਮਹਿੰਦਰ ਕੌਰ ਨੇ ਜਿਨ੍ਹਾਂ ਸਕੂਲਾਂ ਵਿੱਚ ਵੀ ਪੜ੍ਹਾਇਆ ਉਨਾਂ ਸਕੂਲਾ ਦੇ ਨਤੀਜੇ ਹਮੇਸ਼ਾਂ ਹੀ ਸ਼ਾਨਦਾਰ ਰਹੇ। ਇਸ ਮੌਕੇ ਰਿਟਾਇਰ ਪਿ੍ਰਸੀਪਲ ਨਿਰਮਲ ਸਿੰਘ ਨੇ ਕਿਹਾ ਕਿ ਮੈਡਮ ਮਹਿੰਦਰ ਕੌਰ ਵਿੱਚ ਵਿਸੇਸ਼ ਗੁਣ ਸੀ ਕਿ ਉਨਾਂ ਨੇ ਗਰੀਬ ਵਰਗ ਦੇ ਬੱਚਿਆਂ ਦੇ ਅਧਿਆਪਨ ਕਾਰਜ ਲਈ ਵਿਸੇਸ਼ ਸਮਾਂ ਤੇ ਸਹਾਇਤਾ ਦਿੱਤੀ। ਇਸ ਸਮੇਂ ਸਰਕਾਰੀ ਹਾਈ ਸਕੂਲ ਕੇਵਲ ਦੇ ਲੈਕਚਰਾਰ ਡਾ: ਸਿਕੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਅਧਿਅਪਕਾ ਦੀ ਮਿਹਨਤ ਅਤੇ ਮਾਪਿਆਂ ਨਾਲ ਅਧਿਆਪਕਾ ਦੇ ਵਧੀਆ ਤਾਲਮੇਲ ਸਦਕਾ ਹੀ ਇਨ੍ਹਾਂ ਕੋਲੋ ਪੜ੍ਹੇ ਵਿਦਿਆਰਥੀ ਅੱਜ ਉੱਚੇ ਆਹੁਦਿਆਂ ਤੇ ਵਿਰਾਜਵਾਨ ਹਨ। ਤੱਖਤਮੱਲ ਸਕੂਲ ਦੇ ਪੀ ਟੀ ਆਈ ਅਧਿਆਪਕ ਜਸਪਾਲ ਸਿੰਘ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਸਟਾਫ਼ ਵੱਲੋਂ ਅਧਿਆਪਕਾ ਮਹਿੰਦਰ ਕੌਰ ਨੂੰ ਸ਼ਾਲ ਅਤੇ ਉਨ੍ਹਾਂ ਦੇ ਪੁਲਿਸ ਵਿਭਾਗ ਵਿਚੋ ਰਿਟਾਇਰ ਹੋਏ ਸਬ ਇੰਸਪੈਕਟਰ ਅਜੈਬ ਸਿੰਘ ਅਤੇ ਪਰਿਵਾਰ ਨੂੰ ਸੁੰਦਰ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਸਮੁੱਚੇ ਸਕੂਲ ਸਟਾਫ਼ ਅਤੇ ਨਗਰ ਪੰਚਾਇਤ ਅਤੇ ਵਿਦਿਆਰਥੀਆਂ ਸਮੇਤ ਸਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਅਧਿਆਪਕਾ ਮਹਿੰਦਰ ਕੌਰ ਨੇ ਕਿਹਾ ਕਿ ਉਹ ਵਿਦਿਆਰਥੀਆਂ ਵੱਲੋਂ ਮਿਲੇ ਸਨੇਹ ਤੇ ਸਹਿਯੋਗ ਨੂੰ ਹਮੇਸ਼ਾ ਯਾਦ ਰੱਖਣਗੇ।
ਮੈਡਮ ਮਹਿੰਦਰ ਕੌਰ ਨੇ ਸੇਵਾਮੁਕਤੀ ਸਮੇਂ ਸਕੂਲ ਨੂੰ ਨਗਦ ਰਾਸ਼ੀ ਅਤੇ ਪੰਜਾਬੀ ਸਹਿਤ ਸਭਾ ਕਾਲਾਂਵਾਲੀ ਦੀ ਲਾਇਬਰੇਰੀ ਨੂੰ ਗਿਆਰਾਂ ਸੋ ਰੁਪੈ ਦਾਨ ਕੀਤੇ। ਸਟੇਜ ਸੱਕਤਰ ਦੀ ਭੂਮਿਕਾ ਸਕੂਲ ਦੇ ਪੰਜਾਬੀ ਅਧਿਆਪਕ ਰਾਜਵੀਰ ਸਿੰਘ ਨੇ ਬਾ-ਖੂਬੀ ਨਿਭਾਈ। ਇਸ ਵਿਦਾਇਗੀ ਸਮਾਗਮ ਵਿੱਚ ਪੁੱਜਣ ਵਾਲਿਆ’ ਚ ਸਰਪੰਚ ਲਖਵੀਰ ਕੌਰ,ਸਾਬਕਾ ਪਿ੍ਰਸੀਪਲ ਹਵਾ ਸਿੰਘ ਗੋਦਰਾ,ਮੈਡਮ ਨੀਲਮ ਰਾਣੀ, ਕਿ੍ਰਸ਼ਨਾ ਰਾਣੀ, ਮੰਜੂ ਬਾਲਾ, ਸੰਗੀਤਾ ਰਾਣੀ, ਗੁਰਦੀਪ ਸਿੰਘ, ਨਿਰਮਲ ਸਿੰਘ, ਰਾਜੇਸ ਕੁਮਾਰ ਅਤੇ ਯੁਵਾ ਕੱਲਬ ਦੇ ਅਮਰਜੀਤ ਸਿੰਘ ਸਮੇਤ ਖੇਤਰ ਦੇ ਅਨੇਕਾਂ ਅਧਿਆਪਕ ਅਤੇ ਪੱਤਵੰਤੇ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪਿੰਡ ਮੰਡੇਬਰ ਵਿਖੇ ਕੁਸ਼ਤੀ ਦੰਗਲ ਕਰਵਾਇਆ

ਨੌਵੇਂ ਪਾਤਸ਼ਾਹ ਜੀ ਦੇ 400 ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ’ਚ ਸੋਨੀਪਤ ਤੋਂ ਅਗਲੇ ਪੜਾਅ ਲਈ ਰਵਾਨਾ

ਹਰਿਆਣਾ ਤੋਂ ਪਾਕਿਸਤਾਨ ਜਾ ਰਹੇ ਸਿੱਖ ਯਾਤਰੀਆਂ ਦਾ ਹੋਇਆ ਕੋਰੋਨਾ ਟੈਸਟ

ਜਜਪਾ ਦੇ ਪ੍ਰਦੇਸ਼ ਪ੍ਰਧਾਨ ਦੀ ਗੱਡੀ ’ਤੇ ਹਮਲੇ ਦੇ ਸਬੰਧ ’ਚ ਦੋ ਵਿਅਕਤੀ ਹਿਰਾਸਤ ’ਚ ਲਏ

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁ : ਸਿੰਘ ਸਭਾ ਬਹਾਦਰਗੜ੍ਹ ਤੋਂ ਦਿੱਲੀ ਲਈ ਰਵਾਨਾ

ਕਾਲਾਂਵਾਲੀ ’ਚ ਕਣਕ ਖ੍ਰੀਦ ਸ਼ੁਰੂ ਨਾ ਹੋਣ ’ਤੇ ਕਿਸਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਦੇਸੀ ਕੱਟੇ ਸਮੇਤ ਮੁਲਜ਼ਮ ਗਿਰਫ਼ਤਾਰ 

ਬੈਂਕ ਮਨੈਜਰ ਅਗਵਾ ਕਾਂਡ ’ਚ ਹੋਰ ਦੋ ਗਿਰਫ਼ਤਾਰੀਆਂ

ਕਬਜ਼ਾ ਹਟਾਉਣ ਗਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦਾ ਹੋਇਆ ਵਿਰੋਧ

ਕਾਰ ਦੀ ਟੱਕਰ ਨਾਲ 9 ਸਾਲਾ ਬੱਚੇ ਦੀ ਮੌਤ