Wednesday, April 14, 2021 ePaper Magazine
BREAKING NEWS
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆਕੋਰੋਨਾ ਸੰਕਟ : ਹਰ ਹਫ਼ਤੇ 125 ਕਰੋੜ ਡਾਲਰ ਦੇ ਨੁਕਸਾਨ ਦੀ ਸੰਭਾਵਨਾਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਚੰਡੀਗੜ੍ਹ

ਕੇਂਦਰ ਸਰਕਾਰ ਵਿਰੁੱਧ ਖ਼ੁਦਰਾ ਵਪਾਰੀਆਂ ਅਤੇ ਛੋਟੇ ਸਨਅਤਕਾਰਾਂ ਦਾ ਹੱਲਾ ਬੋਲ

February 27, 2021 06:24 PM
ਸਰਕਾਰ ਨੇ ਈ ਕਾਮਰਸ ਬਜਾਰ ਬੰਦ ਨਹੀਂ ਕੀਤਾ ਤਾਂ ਐਮਜ਼ੋਨ ਅਤੇ ਫਲਿਪਕਾਰਟ ਦੇ ਦਫਤਰਾਂ ਨੂੰ ਲਾਵਾਂਗੇ ਤਾਲੇ 
ਆਨਲਾਈਨ ਸ਼ਾਪਿੰਗ ਬਜਾਰ ਨਾਲ ਬਰਬਾਦ ਹੋ ਰਹੇ ਦੇਸ਼ ਦੇ ਸਾਢੇ ਛੇ ਕਰੋੜ ਕਾਰੋਬਾਰੀ
ਚੰਡੀਗੜ੍ਹ, 27 ਫਰਵਰੀ (ਏਜੰਸੀ) : ਉੱਤਰੀ ਭਾਰਤ ਦੇ ਲੱਖਾਂ ਖ਼ੁਦਰਾ ਵਪਾਰੀਆਂ ਅਤੇ ਛੋਟੇ ਸਨਅਤਕਾਰਾਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਈ ਕਾਮਰਸ ਕਾਰੋਬਾਰ ਅਤੇ ਆਨਲਾਈਨ ਬਜਾਰ ਚਲਾਉਣ ਵਾਲੀ ਕੰਪਨੀਆਂ ਨੂੰ ਅੱਗੇ ਵਧਾਉਣ ਦੇ ਵਿਰੁੱਧ ਮੋਰਚਾ ਖੋਲ ਦਿੱਤਾ ਹੈ। ਰਾਸ਼ਟਰੀ ਜਨ ਉਦਯੋਗ ਵਪਾਰ ਸੰਗਠਨ (ਅਰਜੇਯੂਵੀਐਸ) ਨੇ ਐਮਜੋਨ ਅਤੇ ਫਿਲਿਪਕਾਰਟ ਦੇ ਬਾਹਰ ਧਰਨਾ ਦੇਣ ਅਤੇ ਉਨਾਂ ਦੇ ਦਫਤਰਾਂ ਨੂੰ ਤਾਲਾ ਮਾਰਨ ਦਾ ਐਲਾਨ ਕੀਤਾ ਹੈ। ਸੰਗਠਨ ਦੇ ਕੌਮੀ ਪ੍ਰਧਾਨ ਅਮਿਤ ਗੁਪਤਾ ਨੇ ਅੱਜ ਤੋਂ ਚੰਡੀਗੜ੍ਹ ਵਿੱਚ ਸ਼ੁਰੂ ਹੋਈ ਕਨਵੈਨਸ਼ਨ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ, ਉੱਤਰਾਖੰਡ, ਉੱਤਰਪ੍ਰਦੇਸ਼ ਅਤੇ ਗੁਜਰਾਤ ਆਦਿ ਦੇ ਲਘੂ ਅਤੇ ਸੂਖਮ ਉਦਮੀ ਅਤੇ ਖ਼ੁਦਰਾ ਵਪਾਰੀ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਸਾਢੇ ਛੇ ਕਰੋੜ ਐਮ ਐਸ ਐਮ ਈ ਯੂਨਿਟ ਹਨ, ਜਿਨਾਂ ਰਾਹੀਂ 11 ਕਰੋੜ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਗੁਪਤਾ ਨੇ ਦੱਸਿਆ ਕਿ ਛੋਟੇ ਸਨਅਤਕਾਰਾਂ ਅਤੇ ਖ਼ੁਦਰਾ ਵਪਾਰੀਆਂ ਵਲੋਂ ਜੀਡੀਪੀ ਵਿੱਚ 30 ਪ੍ਰਤੀਸ਼ਤ ਯੋਗਦਾਨ ਦਿੱਤਾ ਜਾ ਰਿਹਾ ਹੈ ਅਤੇ 95 ਪ੍ਰਤੀਸ਼ਤ ਉਤਪਾਦਨ ਕੀਤਾ ਜਾ ਰਿਹਾ ਹੈ। ਦੇਸ਼ ਦੇ ਨਿਰਯਾਤ ਵਿਚ 40 ਪ੍ਰਤੀਸ਼ਤ ਯੋਗਦਾਨ ਦੇਣ ਅਤੇ 6000 ਪ੍ਰੋਡਕਟ ਬਣਾਉਣ ਦੇ ਬਾਵਜੂਦ ਬੈਂਕਿੰਗ ਲੋਨ ਵਿੱਚ 16 ਪ੍ਰਤੀਸ਼ਤ ਹੀ ਹਿੱਸਾ ਦਿੱਤਾ ਜਾਂਦਾ ਹੈ। ਦੇਸ਼ ਵਿਚ ਆਨਲਾਈਨ ਬਜਾਰ ਨੂੰ ਬੰਦ ਕਰਨ ਦੀ ਮੰਗ ਕਰਦੇ ਹੋਏ ਰਾਸ਼ਟਰੀ ਜਨ ਉਦਯੋਗ ਸੰਗਠਨ ਦੇ ਕਾਰਜਕਾਰੀ ਪ੍ਰਧਾਨ ਅਸ਼ੋਕ ਬੁਵਾਨੀਵਾਲਾ ਨੇ ਬਿਜਲੀ ਦੇ ਰੇਟ ਘਟਾਉਣ ਅਤੇ ਕਰਜ ਦੀ ਲਿਮਟ ਵਧਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਇੱਕ ਸਰਵੇ ਅਨੁਸਾਰ ਸਾਲ 2020 ਵਿੱਚ ਈ ਕਾਮਰਸ ਕੰਪਨੀਆਂ ਨੇ 2 ਲੱਖ 10 ਹਜਾਰ ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਵਿੱਚ ਹਰ ਸਾਲ 27 ਪ੍ਰਤੀਸ਼ਤ ਦਾ ਵਾਧਾ ਹੋ ਰਿਹਾ ਹੈ। ਜਿਸਦੇ ਚਲਦੇ ਸਾਲ 2024 ਤੱਕ ਇਹ ਕਾਰੋਬਾਰ ਵੱਧ ਕੇ ਸੱਤ ਲੱਖ 30 ਹਜਾਰ ਕਰੋੜ ਤੱਕ ਪਹੁੰਚ ਜਾਵੇਗਾ। 
ਜਿਸ ਨਾਲ ਛੋਟੇ ਦੁਕਾਨਦਾਰ ਪੂਰੀ ਤਬਾਹ ਹੋ ਜਾਣਗੇ। ਅਰਜੇਯੂਵੀਐਸ ਦੇ ਕੌਮੀ ਸਲਾਹਕਾਰ ਸੰਤੋਸ਼ ਮੰਗਲ ਨੇ ਈ-ਕਾਮਰਸ ਅਤੇ ਆੱਲ ਲਾਈਨ ਸ਼ਾਪਿੰਗ ਦਾ ਵਿਰੋਧ ਕਰਦੇ ਹੋਏ ਐਮਜ਼ੋਨ ਅਤੇ ਫਲਿੱਪਕਾਰਟ ਦੇ ਦਫਤਰਾਂ ਨੂੰ ਤਾਲੇ ਮਾਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਦੀਵਾਲੀ ਦੌਰਾਨ ਭਾਰਤ ਵਿੱਚ ਈ ਕਾਮਰਸ ਕੰਪਨੀਆਂ ਨੇ 30 ਹਜਾਰ ਕਰੋੜ ਦਾ ਕਾਰੋਬਾਰ ਕੀਤਾ ਹੈ। ਜਿਸ ਵਿੱਚ 55 ਫੀਸਦੀ ਹਿੱਸੇਦਾਰ ਟੂ ਟਾਇਰ ਸ਼ਹਿਰਾਂ ਦੀ ਸੀ। ਇਸ ਮੌਕੇ ਤੇ ਬੋਲਦਿਆਂ ਅਰਜੇਯੂਵੀਐਸ ਯੂਥ ਵਿੰਗ ਦੇ ਕੌਮੀ ਪ੍ਰਧਾਨ ਨੀਤਿਨ ਗੁਪਤਾ ਨੇ ਕਿਹਾ ਕਿ ਆੱਨਲਾਈਨ ਸ਼ਾਪਿੰਗ ਕਰਨ ਵਾਲਿਆਂ ਵਿੱਚ 65 ਪ੍ਰਤੀਸ਼ਤ ਨੌਜਵਾਨ ਵਰਗ ਹੈ। ਇਸਲਈ ਸੰਗਠਨ ਵਲੋੰ ਸ਼ੋਸਲ ਮੀਡੀਆ ਅਤੇ ਹੋਰ ਪਲੇਟਫਾਰਮ ਰਾਂਹੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਅਰਜੇਯੂਵੀਐਸ ਹਰਿਆਣਾ ਦੇ ਪ੍ਰਧਾਨ ਗੁਲਸ਼ਨ ਡੰਗ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਈ ਕਾਮਰਸ ਬਜਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪੂਰੇ ਪ੍ਰਦੇਸ਼ ਵਿੱਚ ਅਭਿਆਨ ਸ਼ੁਰੂ ਕੀਤਾ ਜਾਵੇਗਾ ਅਤੇ ਐਮਜ਼ੋਨ ਤੇ ਫਲਿੱਪਕਾਰਟ ਦੇ ਦਫਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਇਸ ਮੌਕੇ ਤੇ ਸੂਰਤ ਦੇ ਪ੍ਰਤੀਨਿੱਧ ਰਾਜੀਵ ਖੰਡੇਲਵਾਲ, ਵਾਰਾਣਸੀ ਤੋੰ ਰਾਕੇਸ਼ ਕੁਮਾਰ, ਮਥੁਰਾ ਤੋੰ ਜਗਤ ਨਰਾਇਣ ਗੁਪਤਾ, ਉਤੱਰ ਪ੍ਰਦੇਸ਼ ਤੋੰ ਸ਼ਿਵਮ ਬਿਸ਼ਨੋਈ, ਮਧੱ ਪ੍ਰਦੇਸ਼ ਤੋੰ ਨੀਤੀ ਪਸੀਨੇ, ਰਾਜਸਥਾਨ ਤੋੰ ਰਾਮੋਤਾਰ ਗੋਇਲ ਸਮੇਤ ਕਈ ਪਤਵੰਤੇ ਹਾਜਰ ਸਨ। ਇਲੈਕਟੋਨਿਕਸ ਸਮਾਨ ਅਤੇ ਕਪੱੜਾ ਕਾਰੋਬਾਰੀਆਂ ਨੂੰ ਸੱਭ ਤੋੰ ਵੱਧ ਨੁਕਸਾਨ ਅਰਜੇਯੂਵੀਐਸ ਦੇ ਕੌਮੀ ਸਲਾਹਕਾਰ ਸੰਤੋਸ਼ ਮੰਗਲ ਨੇ ਇੱਕ ਸਰਵੇ ਰਿਪੋਰਟ ਦੇ ਅਧਾਰ ਤੇ ਦੱਸਿਆ ਕਿ ਈ ਕਾਮਰਸ ਅਤੇ ਆਨਲਾਈਨ ਬਜਾਰ ਕਾਰਨ ਸੱਭ ਤੋੰ ਵੱਧ ਇਲੈਕਟ੍ਰੋਨਿਕਸ ਅਤੇ ਕਪੱੜਾ ਕਾਰੋਬਾਰੀਆਂ ਨੂੰ ਨੁਕਸਾਨ ਹੋ ਰਿਹਾ ਹੈ। ਸਰਵੇ ਅਨੁਸਾਰ ਲੋਕ 40 ਪ੍ਰਤੀਸ਼ਤ ਇਲੈਕਟ੍ਰੋਨਿਕਸ ਦਾ ਸਮਾਨ ਅਤੇ 40 ਪ੍ਰਤੀਸ਼ਤ ਲੋਕ ਕਪੜਾ ਆੱਨਲਾਈਨ ਖਰੀਦ ਰਹੇ ਹਨ। ਇਸ ਤੋੰ ਇਲਾਵਾ 7 ਪ੍ਰਤੀਸ਼ਤ ਗ੍ਰੋਸਰੀ, ਫੂਡ ਅਤੇ ਜਵੈਲਰੀ, 4 ਪ੍ਰਤੀਸ਼ਤ ਫਰਨੀਚਰ ਅਤੇ 2 ਪ੍ਰਤੀਸ਼ਤ ਹੋਰ ਸਮਾਨ ਖਰੀਦ ਰਹੇ ਹਨ। ਜਿਸ ਨਾਲ ਦੇਸ਼ ਦੇ ਲੱਖਾਂ ਖੁਦਰਾ ਵਪਾਰੀ ਤਬਾਹ ਹੋ ਰਹੇ ਹਨ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਚੰਡੀਗੜ੍ਹ : ਐਕਸਿਸ ਬੈਂਕ 'ਚ ਹੋਈ ਚੋਰੀ ਦੇ ਮਾਮਲੇ 'ਚ ਬੈਂਕ ਦਾ ਸਕਿਉਰਿਟੀ ਗਾਰਡ ਗਿਰਫ਼ਤਾਰ

ਮੁਲਾਜ਼ਮਾਂ ਤੇ ਬੁੱਧੀ ਜੀਵੀਆਂ ਵੱਲੋਂ ਸੈਨੇਟ ਚੋਣਾਂ ’ਚ ਡਾ. ਰਾਬਿੰਦਰ ਨਾਥ ਸ਼ਰਮਾ ਦੀ ਹਮਾਇਤ ਦਾ ਐਲਾਨ

ਚੰਡੀਗੜ੍ਹ ’ਚ ਰਾਤ ਦੇ ਕਰਫ਼ਿਊ ਦਾ ਐਲਾਨ

ਡੇਢ ਮਹੀਨੇ ਦੇ ਬੱਚੇ ਦੀ ਪੀਜੀਆਈ ਚੰਡੀਗੜ੍ਹ ’ਚ ਕੋਰੋਨਾ ਕਾਰਨ ਮੌਤ

ਭਾਜਪਾ ਆਗੂ ਨਾਰੰਗ ਦੀ ਕੁੱਟਮਾਰ ਮਾਮਲੇ ‘ਚ ਭਾਕਿਯੂ ਦੇ ਸੱਤ ਆਗੂਆਂ ਸਮੇਤ 300 ਪ੍ਰਦਰਸ਼ਨਕਾਰੀਆਂ ਖਿਲਾਫ ਕੇਸ ਦਰਜ

ਸੀਟੂ ਵੱਲੋਂ ਭਾਰਤ ਬੰਦ ਦੌਰਾਨ ਸੈਕਟਰ-17 ’ਚ ਰੈਲੀ

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

ਸਾਬਕਾ ਮੰਤਰੀ ਅਬੁਲ ਖੁਰਾਣਾ ਦੇ ਦੇਹਾਂਤ 'ਤੇ ਕੈਪਟਨ ਨੇ ਜਤਾਇਆ ਦੁੱਖ

‘ਕਿਸਾਨ ਅੰਦੋਲਨ ’ਚ ਮੀਡੀਆ ਦੀ ਭੂਮਿਕਾ’ ਵਿਸ਼ੇ ’ਤੇ ਪੰਜਾਬੀ ਲੇਖਕ ਸਭਾ ਨੇ ਕਰਵਾਇਆ ਵਿਚਾਰ-ਚਰਚਾ ਸਮਾਗਮ

ਟਾਈਕਾਨ 2021 ਵੱਲੋਂ ਐਸਟੀਪੀਆਈ ਐਵਾਰਡ ਪ੍ਰੋਗਰਾਮ ਆਯੋਜਿਤ