ਅਮਰਾਵਤੀ, 27 ਫਰਵਰੀ (ਏਜੰਸੀ) : ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਵਿਖੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਤੀਸ਼ ਧਵਨ ਪੁਲਾੜ ਵੱਲੋਂ ਪੀਐਸਐਲਵੀ-ਸੀ 51 / ਅਮਾਜੋਨੀਆ -1 ਮਿਸ਼ਨ ਦੀ ਕਾਉਂਟੀਡਾਉਨ ਸ਼ਨੀਵਾਰ ਸਵੇਰੇ 08:54 ਵਜੇ ਸ਼ੁਰੂ ਹੋਇਆ।
ਇਹ ਰਾਕੇਟ ਪੀਐਸਐਲਵੀ (ਪੋਲਰ ਸੈਟੇਲਾਈਟ ਲਾਂਚ ਵਹੀਕਲ) ਦਾ 53ਵਾਂ ਮਿਸ਼ਨ ਹੋਵੇਗਾ। ਇਸ ਨੂੰ 28 ਫਰਵਰੀ ਨੂੰ ਸਵੇਰੇ 10:24 ਵਜੇ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਲਾਚਿੰਗ ਮੌਸਮ ਦੇ ਮੌਜੂਦਾ ਹਾਲਾਤਾਂ 'ਤੇ ਨਿਰਭਰ ਕਰੇਗੀ।
ਇਸਰੋ ਦਾ ਇਸ ਸਾਲ ਦਾ ਇਹ ਪਹਿਲਾ ਮਿਸ਼ਨ ਹੋਵੇਗਾ। ਇਸ ਦੇ ਜ਼ਰੀਏ ਬ੍ਰਾਜ਼ੀਲ ਦਾ ਐਮਾਜ਼ੋਨੀਆ -1 ਲਾਂਚ ਕੀਤਾ ਜਾਵੇਗਾ। ਅਮਜੋਨੀਆ -1 ਪ੍ਰਾਇਮਰੀ ਉਪਗ੍ਰਹਿ ਹੈ ਅਤੇ ਇਸ ਦੇ ਨਾਲ 18 ਹੋਰ ਉਪਗ੍ਰਹਿ ਵੀ ਚੇਨਈ ਤੋਂ ਲਗਭਗ 100 ਕਿਲੋਮੀਟਰ ਦੂਰ ਸ੍ਰੀਹਰਿਕੋਟਾ ਤੋਂ ਲਾਂਚ ਕੀਤੇ ਜਾਣਗੇ। ਉਪਗ੍ਰਹਿ ਜੰਗਲਾਤ ਦੀ ਵਾਢੀ ਦੀ ਨਿਗਰਾਨੀ ਵਿਚ ਮਦਦ ਕਰੇਗਾ ਅਤੇ ਬ੍ਰਾਜ਼ੀਲ ਦੀ ਖੇਤੀਬਾੜੀ ਅਤੇ ਜੰਗਲਾਤ ਸਮੀਖਿਆਵਾਂ ਵਿਚ ਵਰਤੇ ਜਾਣਗੇ।
ਅੱਜ ਇਸਰੋ ਦੇ ਚੇਅਰਮੈਨ ਕੇ ਸ਼ਿਵਨ ਨੇ ਤਿਰੂਪਤੀ ਬਾਲਾਜੀ ਮੰਦਿਰ ਵਿਚ ਪੂਜਾ ਕਰਨ ਤੋਂ ਬਾਅਦ ਭਗਵਾਨ ਬਾਲਾਜੀ ਨੂੰ ਪੀਐਸਐਲਵੀ 51 ਦਾ ਨਮੂਨਾ ਭੇਟ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇਸ ਸਾਲ ਦੀ ਪਹਿਲੀ ਲਾਚਿੰਗ ਹੋਵੇਗੀ।