ਬਠਿੰਡਾ, 27 ਫਰਵਰੀ (ਏਜੰਸੀ) : ਬਠਿੰਡਾ ਪੁਲਸ ਨੇ ਰੈੱਡ ਮਰਕਰੀ ਟਿਊਬ ਦੀ ਸੇਲ ਦੇ ਨਾਂ ਤੇ ਇਕ ਠੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਕੇ ਇਕ ਵਿਅਕਤੀ ਨਾਲ ਮਾਰੀ ਪੰਜ ਲੱਖ ਦੀ ਠੱਗੀ ਦੀ ਰਾਸ਼ੀ ਬਰਾਮਦ ਕੀਤੀ ਹੈ। ਪੱਤਰਕਾਰ ਵਾਰਤਾ ਦੌਰਾਨ ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਸੋਸਲ ਮੀਡੀਆ ਰਾਹੀਂ ਰੈੱਡ ਮਰਕਰੀ ਟਿਊਬ ਦੋ ਵਿਅਕਤੀਆਂ ਵੱਲੋਂ ਤਿਆਰ ਕੀਤੀ ਗਈ ਸੀ ਜੋ ਕਿ ਇਕ ਪੁਰਾਣੇ ਰੇਡੀਓ ਦੀ ਟਿਊਬ ਵਿੱਚ ਕੱਪ ਸਿਰ ਪਾਇਆ ਗਿਆ ਸੀ ਅਤੇ ਇਸ ਤਕਨੀਕ ਨੂੰ ਯੂ ਟਿਊਬ ਦੀ ਮਦਦ ਨਾਲ ਤਿਆਰ ਕੀਤਾ ਗਿਆ ਸੀ । ਸਾਜਿਸ਼ ਕਰਤਾ ਨੇ ਇਕ ਵਿਅਕਤੀ ਨਾਲ ਰਲ ਕੇ ਇਹ ਟਿਊਬ ਤਿੱਗਣੇ ਭਾਅ ਵੇਚਣ ਦਾ ਝਾਂਸਾ ਦੇ ਕੇ ਪਿੰਡ ਭਾਗੂ ਦੇ ਇਕ ਵਾਸੀ ਡਾ ਸਵਰਾਜ ਸਿੰਘ ਨਾਲ ਪੰਜ ਲੱਖ ਰੁਪਏ ਦਾ ਸੌਦਾ ਤੈਅ ਕੀਤਾ ਤੇ ਉਸ ਨੂੰ ਝਾਂਸਾ ਦਿੱਤਾ ਕਿ ਇਸ ਰੈੱਡ ਮਰਕਰੀ ਟਿਊਬ ਦੀ ਕੋਰੋਨਾ ਬਿਮਾਰੀ ਕਰਕੇ ਜਰਮਨੀ ਵਿੱਚ ਬਹੁਤ ਮੰਗ ਹੈ ਅਤੇ ਉਥੇ ਇਹ ਤਿੰਨ ਗੁਣਾ ਰੇਟ ਤੇ ਵਿਕੇਗੀ ਜਿਸ ਤੋਂ ਬਾਅਦ ਤੈਅ ਸੌਦੇ ਅਨੁਸਾਰ ਸਵਰਾਜ ਸਿੰਘ ਨੇ ਰੋਜ਼ ਗਾਰਡਨ ਚੌਕ ਵਿਚ ਦੋਸ਼ੀ ਸੁਰਜੀਤ ਸਿੰਘ ਉਰਫ਼ ਭੋਲਾ ਸਿੰਘ ਅਤੇ ਬਲਰਾਜ ਸਿੰਘ ਉਰਫ ਡਾਕਟਰ ਨੌੰ ਕਰੀਬ ਪੰਜ ਲੱਖ ਰੁਪਿਆ ਦਿੱਤਾ ਅਤੇ ਇਹ ਵਿਅਕਤੀ ਪੈਸੇ ਖੋਹ ਕੇ ਫ਼ਰਾਰ ਹੋ ਗਏ। ਜਿਸ ਦੀ ਸੂਚਨਾ ਮੁੱਦਈ ਨੇ ਪੁਲੀਸ ਕੰਟਰੋਲ ਰੂਮ ਤੇ ਦਿੱਤੀ। ਜਿਸ ਤੋਂ ਬਾਅਦ ਪੁਲੀਸ ਟੀਮ ਨੇ ਦੋਸ਼ੀ ਸੁਰਜੀਤ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ ਇਕ ਮੋਟਰਸਾਈਕਲ ਬਰਾਮਦ ਕੀਤਾ ਜੋ ਕਿ ਉਹ ਕਿਸੇ ਵਿਅਕਤੀ ਤੋਂ ਮੰਗ ਕੇ ਲੈ ਕੇ ਆਇਆ ਸੀ ਅਤੇ ਦੋਨਾਂ ਵਿਅਕਤੀਆਂ ਤੋਂ ਪੰਜ ਲੱਖ ਦੀ ਰਾਸ਼ੀ ਵਿੱਚੋਂ ਰਕਮ ਬਰਾਮਦ ਕੀਤੀ ਗਈ । ਉਨ੍ਹਾਂ ਦੱਸਿਆ ਕਿ ਗਿ੍ਰਫਤਾਰ ਦੋਸ਼ੀਆਂ ਦਾ ਚਾਰ ਦਿਨਾਂ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਜਾਰੀ ਹੈ।
ਦੂਜੇ ਪਾਸੇ ਪਿੰਡ ਮਹਿਰਾਜ ਵਿਖੇ ਹੋਈ ਲੱਖਾ ਸਿਧਾਣਾ ਦੀ ਰੈਲੀ ਅਤੇ ਲੱਖਾ ਸਿਧਾਣਾ ਨੂੰ ਬਠਿੰਡਾ ਪੁਲੀਸ ਵੱਲੋਂ ਗਿ੍ਰਫਤਾਰ ਗਿ੍ਰਫਤਾਰ ਨਾ ਕਰਨ ਦੇ ਪੁੱਛੇ ਸਵਾਲ ਤੇ ਐੱਸਐੱਸਪੀ ਨੇ ਕਿਹਾ ਕਿ ਸਾਨੂੰ ਦਿੱਲੀ ਪੁਲੀਸ ਵੱਲੋਂ ਕੋਈ ਲਿਖਤ ਆਰਡਰ ਨਹੀਂ ਮਿਲਿਆ ਕਿ ਲੱਖਾ ਸਿਧਾਣਾ ਤੇ ਦਿੱਲੀ ਹਿੰਸਾ ਸਬੰਧੀ ਫ਼ਰਾਰ ਹੋਣ ਤੇ ਇੱਕ ਲੱਖ ਰੁਪਏ ਦਾ ਇਨਾਮ ਹੈ। ਉਨ੍ਹਾਂ ਕਿਹਾ ਕਿ ਜੇਕਰ ਲੱਖਾ ਸਿਧਾਣਾ ਨੂੰ ਪਿੰਡ ਮਹਿਰਾਜ ਤੋਂ ਗਿ੍ਰਫਤਾਰ ਕੀਤਾ ਜਾਂਦਾ ਤਾਂ ਉੱਤੇ ਕਰੀਬ ਵੀਹ ਹਜਾਰ ਲੋਕਾਂ ਦਾ ਇਕੱਠ ਸੀ ਅਤੇ ਮਾਹੌਲ ਭੜਕ ਜਾਂਦਾ ਇਸ ਲਈ ਬਠਿੰਡਾ ਪੁਲਸ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ। ਐੱਸ ਐੱਸ ਪੀ ਨੂੰ ਜਦੋਂ ਰੈਲੀ ਤੋਂ ਦੂਸਰੇ ਦਿਨ ਰੈਲੀ ਪ੍ਰਬੰਧਕਾਂ ਨੂੰ ਗਿ੍ਰਫਤਾਰ ਕਰਨ ਸਬੰਧੀ ਪੁੱਛੇ ਸਵਾਲ ਤੇ ਉਨ੍ਹਾਂ ਬੋਲਦਿਆਂ ਕਿਹਾ ਕਿ ਅਸੀਂ ਤਾਂ ਕਾਰਵਾਈ ਆਪਣੀ ਕਰਨੀ ਸੀ ਅਤੇ ਪੁੱਛ ਗਿੱਛ ਲਈ ਉਨ੍ਹਾਂ ਨੂੰ ਥਾਣੇ ਲਿਜਾਇਆ ਗਿਆ ਸੀ। ਮੀਡੀਆ ਤੇ ਭੜਕਦਿਆਂ ਐੱਸਐੱਸਪੀ ਨੇ ਕਿਹਾ ਕਿ ਇਕ ਗੈਂਗਸਟਰ ਨੂੰ ਪ੍ਰਮੋਟ ਕਰ ਰਿਹਾ ਹੈ ਮੀਡੀਆ ਜਦ ਕਿ ਏਡੀ ਵੱਡੀ ਕੋਈ ਗੱਲ ਨਹੀਂ ਹੈ।