Wednesday, April 14, 2021 ePaper Magazine
BREAKING NEWS
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆਕੋਰੋਨਾ ਸੰਕਟ : ਹਰ ਹਫ਼ਤੇ 125 ਕਰੋੜ ਡਾਲਰ ਦੇ ਨੁਕਸਾਨ ਦੀ ਸੰਭਾਵਨਾਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਰਾਜਨੀਤੀ

21 ਦੀ ‘ਮਹਾ ਕਿਸਾਨ ਰੈਲੀ’ ਸਬੰਧੀ ਬਾਘਾ ਪੁਰਾਣਾ ਵਿਖੇ ‘ਆਪ’ ਦੀ ਮੀਟਿੰਗ

February 28, 2021 04:54 PM

ਕਾਲੇ ਖੇਤੀ ਕਾਨੂੰਨਾਂ ਤੇ ਮੋਦੀ ਦੀਆਂ ਦੇਸ਼ ਡੋਬੂ ਚਾਲਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਗੇ ਅਰਵਿੰਦ ਕੇਜਰੀਵਾਲ
ਬਾਘਾ ਪੁਰਾਣਾ/27 ਫਰਵਰੀ/ਕ੍ਰਿਸ਼ਨ ਸਿੰਗਲਾ : ਬਾਘਾ ਪੁਰਾਣਾ ਵਿਖੇ 21 ਮਾਰਚ ਨੂੰ ਆਮ ਆਦਮੀ ਪਾਰਟੀ ਵਲੋਂ ਕੀਤੀ ਜਾ ਰਹੀ ‘ਮਹਾਂ ਕਿਸਾਨ ਰੈਲੀ’ ਨੂੰ ਲੈ ਕੇ ‘ਆਪ’ ਬਾਘਾ ਪੁਰਾਣਾ ਦੇ ਆਗੂਆਂ ਦੀ ਇਕੱਤਰਤਾ ਵਪਾਰ ਮੰਡਲ ਦੇ ਆਗੂ ਰਮਨ ਕੁਮਾਰ ਰਿੰਪੀ ਮਿੱਤਲ ਦੇ ਨਿਹਾਲ ਸਿੰਘ ਵਾਲਾ ਸੜਕ ਉੱਪਰਲੇ ਦਫਤਰ ਵਿਖੇ ਹੋਈ ਜਿਸ ਵਿੱਚ ਪੰਜਾਬ ਕੋਰ ਕਮੇਟੀ ਦੇ ਇੰਚਾਰਜ ਪਿ੍ਰੰਸੀਪਲ ਬੁੱਧਰਾਮ ਵਿਧਾਇਕ ਬੁਡਲਾਢਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਬੁਡਲਾਢਾ ਨੇ ਕਿਹਾ ਕਿ ਬਾਘਾ ਪੁਰਾਣਾ ਵਿਖੇ ‘ਮਹਾਂ ਕਿਸਾਨ ਰੈਲੀ’ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਇਹ ਹਲਕਾ ਮਾਝਾ,ਮਾਲਵਾ ਅਤੇ ਦੋਆਬਾ ਖੇਤਰਾਂ ਦਾ ਸੈਂਟਰ ਬਣਦਾ ਹੈ,ਉਹਨਾਂ ਕਿਹਾ ਕਿ ਇਸ ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਕੇ ਪ੍ਰਧਾਨ ਮੰਤਰੀ ਮੋਦੀ ਵਲੋਂ ਖੇਤੀ ਸੈਕਟਰ ਨੂੰ ਤਬਾਹ ਕਰਨ ਲਈ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਪ੍ਰਤੀ ਜਾਗਰੂਕ ਕਰਨਗੇ ਅਤੇ ਮੋਦੀ ਵਲੋਂ ਹੋਰ ਵੀ ਦੇਸ਼ ਨੂੰ ਤਬਾਹ ਕਰਨ ਦੀਆਂ ਘੜੀਆਂ ਜਾ ਰਹੀਆਂ ਚਾਲਾਂ ਪ੍ਰਤੀ ਜਾਗਰੂਕ ਕਰਨਗੇ,ਉਹਨਾਂ ਕਿਹਾ ਕਿ ਇਸ ਮਹਾਂ ਰੈਲੀ ਪ੍ਰਤੀ ਕਾਨੂੰਨੀ ਪ੍ਰੀਕਿਆਂ ਜਾਰੀ ਹੈ। ਵਿਧਾਇਕ ਬੁਡਲਾਢਾ ਨੇ ਕਿਹਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਦਿੱਲੀ ਦੀਆਂ ਸਰਹੱਦਾਂ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਚੱਲ ਰਹੇ ਸੰਘਰਸ਼ ਵਿੱਚ ਵੱਡੇ ਪੱਧਰ ਤੇ ਯੋਗਦਾਨ ਦੇ ਰਹੇ ਹਨ,ਕਿਉਂਕਿ ਆਮ ਆਦਮੀ ਪਾਰਟੀ ਕਿਸਾਨਾਂ ਨਾਲ ਸੀ ਕਿਸਾਨਾਂ ਨਾਲ ਹੈ ਅਤੇ ਭਵਿੱਖ ਵਿੱਚ ਵੀ ਕਿਸਾਨਾਂ ਦੀ ਰਾਖੀ ਕਰਦੀ ਰਹੇਗੀ। ਇਸ ਮੌਕੇ ਜਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਸਰਪੰਚ ਦੀਦਾਰੇਵਾਲਾ ਤੇ ਸੀਨੀ:ਆਗੂ ਨਵਦੀਪ ਸਿੰਘ ਮੋਗਾ ਨੇ ਕਾਂਗਰਸ ਪਾਰਟੀ ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਅੰਦਰ ਲੋਕ ਸਰਕਾਰੀ ਮਹਿਕਮਿਆਂ ਵਿੱਚ ਇਨਸਾਫ ਪ੍ਰਾਪਤ ਕਰਨ ਲਈ ਧੱਕੇ ਖਾ ਰਹੇ ਹਨ ਪਰ ਇਨਸਾਫ ਨਹੀਂ ਪ੍ਰਾਪਤ ਹੋ ਰਿਹਾ,ਉਹਨਾਂ ਕਿਹਾ ਕਿ ਜਿਹੜੀ ਸਰਕਾਰ ਗਰੀਬ ਬੱਚਿਆਂ ਦੇ ਵਜੀਫੇ ਗਬਨ ਕਰਨ ਤੇ ਲੱਗੀ ਹੋਈ ਹੈ ਤੇ ਗਰੀਬਾਂ ਦੇ ਨੀਲੇ ਕਾਰਡਾਂ ਵਿੱਚ ਪੱਖਪਾਤ ਕਰ ਰਹੀ ਹੈ ਉਸਤੋਂ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ।ਇਸ ਮੌਕੇ ਜਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਸਰਪੰਚ,ਅੰਮ੍ਰਿਤਪਾਲ ਸਿੰਘ,ਸੀਨੀ:ਆਗੂ ਨਵਦੀਪ ਸਿੰਘ ਸੰਘਾ ਮੋਗਾ,ਦੀਪਕ ਅਰੋੜਾ,ਦਰਸ਼ਨ ਗੋਇਲ ਦਰਸ਼ੀ ਬਾਘਾ ਪੁਰਾਣਾ,ਅਮਿਤ ਪੁਰੀ,ਹਰਪ੍ਰੀਤ ਸਿੰਘ ਰਿੰਟੂ,ਸੁਖਜੀਤ ਸਿੰਘ ਧਾਮੀ,ਜਗਵੰਤ ਬੈਂਸ,ਧਰਮਜੀਤ ਸਿੰਘ ਵੀ ਹਾਜਰ ਸਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਲਈ ਦਿੱਤੇ ਸਮੇਂ ਤੋਂ ਦੋ ਘੰਟੇ ਦੀ ਦੇਰੀ ਨਾਲ ਪਹੁੰਚੇ ਮੁੱਖ ਮਹਿਮਾਨ। 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਰਾਜਨੀਤੀ ਖ਼ਬਰਾਂ

ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ 'ਤੇ ਹਮਲਾ, ਕਿਹਾ- 'ਟੀਕੇ ਦੀ ਘਾਟ ਸਮੱਸਿਆ ਹੈ, ਉੱਤਸਵ ਨਹੀਂ'

'ਪ੍ਰੀਖਿਆ ਪਰ ਚਰਚਾ' ਨੂੰ ਲੈਕੇ ਬੋਲੇ ਰਾਹੁਲ : ਪ੍ਰਧਾਨ ਮੰਤਰੀ ਮਹਿੰਗਾਈ ਅਤੇ ਖਰਚਿਆਂ 'ਤੇ ਵੀ ਕਰਨ ਚਰਚਾ

ਰਾਫੇਲ ਸੌਦੇ 'ਚ ਸਾਹਮਣੇ ਆਇਆ ਕਮਿਸ਼ਨਖੋਰੀ ਦਾ ਸੱਚ : ਕਾਂਗਰਸ

ਪੱਛਮੀ ਬੰਗਾਲ : ਪਹਿਲੇ ਗੇੜ ’ਚ 80 ਪ੍ਰਤੀਸ਼ਤ ਵੋਟਾਂ ਪਈਆਂ

ਰਾਹੁਲ ਨੇ ਵਧ ਰਹੀ ਮਹਿੰਗਾਈ ’ਤੇ ਕੇਂਦਰ ਨੂੰ ਘੇਰਿਆ

ਰਾਹੁਲ ਬੋਲੇ : 'ਵਾਰ-ਵਾਰ ਦੁਹਰਾਉਣ ਤੇ ਵੀ, ਝੂਠ ਝੂਠ ਹੀ ਰਹਿੰਦਾ ਹੈ'

ਭਾਜਪਾ ਲੋਕਾਂ ਨੂੰ ਵੰਡਣ ਲਈ ਨਫ਼ਰਤ ਫੈਲਾਉਂਦੀ ਹੈ : ਰਾਹੁਲ ਗਾਂਧੀ

ਲੱਖਾਂ ਈਪੀਐਫ ਖਾਤੇ ਬੰਦ ਹੋਣਾ ਕੇਂਦਰ ਦੀ ਰੁਜ਼ਗਾਰ ਮਿਟਾਓ ਮੁਹਿੰਮ ਦੀ ਇੱਕ ਹੋਰ ਪ੍ਰਾਪਤੀ : ਰਾਹੁਲ

ਚਿਦੰਬਰਮ ਬੋਲੇ : ਸਰਕਾਰ ਮੰਗ ਅਨੁਸਾਰ ਟੀਕਾਕਰਨ ਦੀ ਦੇਵੇ ਆਗਿਆ

ਸਰਕਾਰ ‘ਲਾਭ ਦਾ ਨਿੱਜੀਕਰਨ’ ਅਤੇ ‘ਨੁਕਸਾਨ ਦਾ ਰਾਸ਼ਟਰੀਕਰਨ’ ਕਰ ਰਹੀ : ਰਾਹੁਲ