ਪੱਟੀ, 27 ਫਰਵਰੀ, ਹਰਭਜਨ : ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਲੇ ਤਿੰਨ ਕਾਨੂੰਨ ਰੱਦ ਕਰਵਾਉਣ ਲਈ ਲੱਖਾਂ ਕਿਸਾਨ ਪਿਛਲੇ ਤਿੰਨ ਮਹੀਨੇ ਹੋ ਗਏ ਦਿੱਲੀ ਵਿੱਚ ਧਰਨੇ ਤੇ ਬੈਠੇ ਹਨ ।ਵੱਖ ਵੱਖ ਥਾਵਾਂ ਤੇ ਕਿਸੇ ਵੀ ਕਿਸਾਨ ਨੂੰ ਕੋਰੋਨਾ ਨਹੀਂ ਹੋਇਆ ਹੁਣ ਜਦੋਂ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 21 ਮਾਰਚ ਨੂੰ ਪੰਜਾਬ ਦੇ ਬਾਘਾਪੁਰਾਣਾ ਵਿਖੇ ਰੱਖੀ ਮਹਾਂ ਪੰਚਾਇਤ ਨੂੰ ਸੰਬੋਧਨ ਕਰਨ ਆ ਰਹੇ ਹਨ ਤਾਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋਨਾ ਦੇ ਨਾਂ ਤੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ । ਇਸ ਮਹਾਂ ਪੰਚਾਇਤ ਨੂੰ ਲੈ ਕੇ ਹਲਕੇ ਦੇ ਪਿੰਡਾਂ ਵਿੱਚ ਲਾਮਬੰਦੀ ਕਰਦਿਆਂ ਆਮ ਆਦਮੀ ਪਾਰਟੀ ਹਲਕਾ ਪੱਟੀ ਦੇ ਸੀਨੀਅਰ ਆਗੂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਤੇ ਪੁਲੀਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀਆਂ ਨਾਕਾਮੀਆਂ ਛੁਪਾਉਣਲਈ ਕੋਰੋਨਾ ਦੀ ਮਹਾਮਾਰੀ ਦਾ ਖ਼ੌਫ਼ ਫੈਲਾਇਆ ਜਾ ਰਿਹਾ ਹੈ ਜੋ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕੈਪਟਨ ਦੋਹਾਂ ਸਰਕਾਰਾਂ ਦੇ ਖ਼ਿਲਾਫ਼ ਸੜਕਾਂ ਤੇ ਉਤਰ ਕੇ ਅੰਦੋਲਨ ਕਰ ਰਹੇ ਲੋਕਾਂ ਦੇ ਇਕੱਠ ਨੂੰ ਖਲਾਰਿਆ ਜਾਏ । ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਜਨਤਕ ਇਕੱਠ ਕਰਨ ਤੇ ਕੋਰੋਨਾ ਦੀ ਆੜ 'ਚ ਪਰ ਰੋਕ ਲਗਾ ਰਹੇ ਹਨ ਜਿਸ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ।ਇਸ ਮੌਕੇ ਪੰਜਾਬ ਦੇ ਜੁਆਇੰਟ ਸਕੱਤਰ ਬਲਜੀਤ ਸਿੰਘ ਖਹਿਰਾ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ, ਰਜਿੰਦਰ ਸਿੰਘ ਉਸਮਾ, ਸਾਬਕਾ ਯੂਥ ਪ੍ਰਧਾਨ ਪੰਜਾਬ ਮਨਜਿੰਦਰ ਸਿੰਘ ਸਿੱਧੂ, ਜਸਬੀਰ ਸਿੰਘ ਸੁਰਸਿੰਘ, ਡਾ: ਕਸ਼ਮੀਰ ਸਿੰਘ ਸੋਹਲ ,ਗੁਰਦੇਵ ਸਿੰਘ ਲਾਖਣਾ, ਹਰਪ੍ਰੀਤ ਸਿੰਘ ਧੁੰਨਾ, ਗੁਰਲਾਲ ਸਿੰਘ ਭਗਵਾਨਪੁਰਾ, ਲਖਵਿੰਦਰ ਸਿੰਘ ਫੌਜੀ, ਸੇਵਕਪਾਲ ਸਿੰਘ ਝੰਡੇਰ, ਪੰਜਾਬ ਸਿੰਘ ਦੁੱਬਲੀ, ਦਿਲਬਾਗ ਸਿੰਘ ਫੌਜੀ ਸਭਰਾ, ਕੁਲਵੰਤ ਸਿੰਘ ਕਲਸੀ ਕੋਸਲਰ ਪੱਟੀ ਹਰਜੀਤ ਸਿੰਘ ਤਰਨ ਤਾਰਨ ਆਦਿ ਹਾਜ਼ਰ ਸਨ।