ਜਲੰਧਰ, 28 ਫਰਵਰੀ (ਏਜੰਸੀ) : ਕੋਰੋਨਾ ਵਾਇਰਸ ਨੇ ਅੱਜ ਜ਼ਿਲ੍ਹੇ ਦੇ 2 ਮਰੀਜ਼ਾਂ ਦੀ ਜਾਨ ਲੈ ਲਈ ਅਤੇ 108 ਵਿਅਕਤੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਬਾਅਦ ਦੁਪਹਿਰ ਆਈਆਂ ਰਿਪੋਰਟਾਂ ’ਚ 120 ਵਿਅਕਤੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਚੋਂ 12 ਮਰੀਜ਼ ਦੂਸਰੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਕੋਰੋਨਾ ਪਾਜ਼ੇਟਿਵ ਆਏ ਵਿਅਕਤੀਆਂ ’ਚ ਵੱਖ ਵੱਖ ਸਿੱਖਿਅਕ ਸੰਸਥਾਵਾਂ ਦੇ ਵਿਦਿਆਰਥੀ ਅਤੇ ਅਧਿਆਪਕ ਵੀ ਸ਼ਾਮਲ ਹਨ। 2 ਹੋਰ ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 705 ਹੋ ਗਈ ਹੈ। ਕੋਰੋਨਾ ਮਰੀਜ਼ਾਂ ਦੀ ਕੁੱਲ੍ਹ ਗਿਣਤੀ 21697 ਹੋ ਗਈ ਹੈ। ਦੱਸ ਦੇਈਏ ਕਿ ਕੋਰੋਨਾ ਪਾਜ਼ੇਟਿਵ ਆਏ ਮਰੀਜ਼ਾਂ ਦੀ ਸੂਚੀ ਵਿੱਚ 29 ਵਿਦਿਆਰਥੀ ਅਤੇ ਵੱਖ-ਵੱਖ ਸਕੂਲਾਂ ਦੇ 6 ਸਟਾਫ਼ ਮੈਂਬਰ ਸ਼ਾਮਲ ਹਨ।
ਇਨ੍ਹਾਂ 'ਚ ਸਰਕਾਰੀ ਸਕੂਲਾਂ ਤੋਂ ਪਾਜ਼ੇਟਿਵ ਪਾਏ ਗਏ ਵਿਅਕਤੀਆਂ ਵਿਚ ਭੋਗਪੁਰ ਦੇ 2 ਵਿਦਿਆਰਥੀ ਤੇ 2 ਸਟਾਫ਼ ਮੈਂਬਰ, ਚੁਗਿੱਟੀ ਦੇ 2 ਵਿਦਿਆਰਥੀ, ਕਾਹਨਾ ਢੇਸੀਆਂ ਦੇ 9 ਵਿਦਿਆਰਥੀ, ਬਸਤੀ ਸ਼ੇਖ ਦੇ ਤਿੰਨ ਵਿਦਿਆਰਥੀ, ਮੈਰੀਟੋਰੀਅਸ ਸਕੂਲ ਦੇ 12 ਵਿਦਿਆਰਥੀ ਤੇ ਫਿਲੌਰ ਦੇ ਇਕ ਵਿਦਿਆਰਥੀ ਤੇ ਦੋ ਸਟਾਫ਼ ਮੈਂਬਰ ਸ਼ਾਮਲ ਹਨ। ਇਸ ਨਾਲ ਹੀ ਡਿਫੈਂਸ ਕਲੋਨੀ ਦੇ ਇਕ ਨਿੱਜੀ ਸਕੂਲ ਦੇ 2 ਸਟਾਫ ਮੈਂਬਰਾਂ ਨੂੰ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।