(ਏਜੰਸੀ)
ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬਿੱਗ ਬੀ ਸੋਮਵਾਰ ਨੂੰ ਘਰ ਪਰਤ ਰਹੇ ਹਨ। ਰਿਪੋਰਟਾਂ ਦੇ ਅਨੁਸਾਰ, ਅਮਿਤਾਭ ਬੱਚਨ ਦੇ ਇੱਕ ਦੋਸਤ ਨੇ ਦੱਸਿਆ, 'ਉਨ੍ਹਾਂ ਦੀ ਅੱਖ ਤੋਂ ਮੋਤੀਆ ਹਟਾਉਣ ਲਈ ਇਹ ਇੱਕ ਛੋਟਾ ਲੇਜ਼ਰ ਆਪ੍ਰੇਸ਼ਨ ਹੋਇਆ ਸੀ। ਬਿਗ ਬੀ ਆਪ੍ਰੇਸ਼ਨ ਥੀਏਟਰ ਗਏ ਅਤੇ ਬਾਹਰ ਆ ਗਏ। ਉਹ 24 ਘੰਟੇ ਡਾਕਟਰਾਂ ਦੀ ਨਿਗਰਾਨੀ ਹੇਠ ਰਹਿਣਗੇ ਅਤੇ ਸੋਮਵਾਰ ਨੂੰ ਵਾਪਸ ਘਰ ਪਰਤੇ ਜਾਣਗੇ।
ਦਰਅਸਲ ਵਿਚ ਸ਼ਨਿਚਰਵਾਰ ਦੇਰ ਰਾਤ ਅਮਿਤਾਭ ਬੱਚਨ ਨੇ ਬਲੌਗ ਜ਼ਰੀਏ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਸਰਜਰੀ ਹੋਣ ਜਾ ਰਹੀ ਹੈ। ਉਨ੍ਹਾਂ ਲਿਖਿਆ ਸੀ, 'ਮੈਡੀਕਲ ਕੰਡੀਸ਼ਨ, ਸਰਜਰੀ, ਮੈਂ ਲਿਖ ਨਹੀਂ ਸਕਦਾ।' ਇਹ ਛੋਟੇ ਜਿਹੇ ਵਾਕ ਨੇ ਲੋਕਾਂ ਦੀ ਬੇਚੈਨੀ ਵਧਾ ਦਿੱਤੀ ਸੀ। ਫੈਨਜ਼ ਉਨ੍ਹਾਂ ਦੀ ਸਲਾਮਤੀ ਲਈ ਦੁਆਵਾਂ ਮੰਗ ਰਹੇ ਹਨ। ਹਾਲਾਂਕਿ ਸਰਜਰੀ ਕਦੋਂ ਤੇ ਕਿੱਥੇ ਹੋਵੇਗੀ, ਇਸ ਗੱਲ ਦੀ ਜਾਣਕਾਰੀ ਕਿਸੇ ਨੂੰ ਨਹੀਂ ਲੱਗ ਸਕੀ ਸੀ। ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਮਨ ਵਿਚ ਕਈ ਸਵਾਲ ਉੱਠ ਰਹੇ ਸਨ। ਪਰ ਹੁਣ ਸਾਫ ਹੋ ਗਿਆ ਹੈ ਕਿ ਉਨ੍ਹਾਂ ਦੀ ਅੱਖ ਦਾ ਮਾਈਨਰ ਜਿਹਾ ਆਪਰੇਸ਼ਨ ਹੋਇਆ ਹੈ, ਜਿਸ ਤੋਂ ਬਾਅਦ ਬਿੱਗ ਬੀ ਦੇ ਫੈਨਸ ਨੇ ਰਾਹਤ ਦਾ ਸਾਹ ਲਿਆ ਹੈ।