Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਖੇਡਾਂ

ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ ਪੰਜਾਬ ਕੇਂਦਰੀ ਯੂਨੀਵਰਸਿਟੀ 12ਵਾਂ ਸਥਾਪਨਾ ਦਿਵਸ

March 01, 2021 06:45 PM

ਬਠਿੰਡਾ, 1 ਮਾਰਚ (ਏਜੰਸੀ) : ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਨੇ ਆਪਣੇ ਘੁੱਦਾ ਕੈਂਪਸ ਵਿਖੇ 12ਵਾਂ ਸਥਾਪਨਾ ਦਿਵਸ ਬੜੇ ਉਤਸਾਹ ਨਾਲ ਮਨਾਇਆ। ਸਿੱਖਿਆ ਅਤੇ ਖੋਜ ਦੇ ਖੇਤਰ ਸੀ ਯੂ ਪੀ ਬੀ ਦੇ 12 ਸਾਨਦਾਰ ਸਾਲਾਂ ਦਾ ਜਸ਼ਨ ਮਨਾਉਣ ਲਈ ਆਯੋਜਿਤ ਅੱਠ-ਰੋਜਾ ਸਮਾਰੋਹ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਸਰਪ੍ਰਸਤੀ ਹੇਠ ਆਯੋਜਿਤ ਖਾਸ ਰਹੇ ਸਮਾਰੋਹ ’ਚ ਸੱਭਿਆਚਾਰਕ ਗਤੀਵਿਧੀਆਂ, ਪੰਜਾਬ ਦੀਆਂ ਸਥਾਨਕ ਖੇਡਾਂ ਨੂੰ ਉਤਸਾਹਤ ਕਰਦੀ ਸਪੋਰਟਸ ਮੀਟ, ਆਇਡਿਯਾਥੋਨ, ਫ਼ੂਡ ਕਾਰਨੀਵਲ, ਅੰਤਰਰਾਸਟਰੀ ਵਿਗਿਆਨ ਕੁਇਜ ਅਤੇ ਵਿਦਿਅਕ ਪ੍ਰੋਗਰਾਮ ਸ਼ਾਮਲ ਸਨ। ਸੀਯੂਪੀਬੀ ਸਥਾਪਨਾ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਨਾਲੰਦਾ ਯੂਨੀਵਰਸਿਟੀ ਦੇ ਚਾਂਸਲਰ ਪਦਮ ਭੂਸਣ ਪ੍ਰੋ. ਵਿਜੇ ਪੀ ਭੱਟਕਰ ਸਨ ਅਤੇ ਉਨ੍ਹਾਂ ਦੇ ਨਾਲ ਕਰੁਣਾ ਤਿਵਾੜੀ ਵਿਸੇਸ ਮਹਿਮਾਨ ਵਜੋਂ ਸਰਿਕਤ ਕੀਤੀ। ਅੱਠ-ਰੋਜਾ ਚੱਲੇ ਇਸ ਸਮਾਰੋਹ ’ਚ ਉੱਘੀਆਂ ਸਖਸੀਅਤਾਂ ਡਾ. ਰੇਨੂੰ ਸਵਰੂਪ, ਪਦਮ ਵਿਭੂਸਣ ਪ੍ਰੋ. ਐਮ.ਐਮ. ਸਰਮਾ, ਪ੍ਰੋ. ਅਨਿਲ ਸਹਸ੍ਰਬੂਧੇ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਪ੍ਰੋ. ਸੇਖਰ ਸੀ. ਮੰਡੇ ਨੇ ਰਾਸਟਰੀ ਵਿਗਿਆਨ ਦਿਵਸ ਮਨਾਉਣ ਲਈ ਆਯੋਜਿਤ ਅੰਤਰ ਰਾਸਟਰੀ ਵਿਗਿਆਨ ਕੁਇਜ ਮੁਕਾਬਲੇ ਦੌਰਾਨ ਉਦਘਾਟਨੀ ਭਾਸਣ ਦਿੱਤਾ। ਸਥਾਪਨਾ ਦਿਵਸ ਸਮਾਰੋਹ ਪ੍ਰੋਗਰਾਮ ਦੌਰਾਨ ਪਦਮ ਭੂਸਣ ਪ੍ਰੋ. ਵਿਜੇ ਪੀ. ਭੱਟਕਰ ਨੇ 12 ਸਾਲ ਦੇ ਥੋੜੇ ਸਮੇਂ ਵਿੱਚ ਉੱਚ ਸਿੱਖਿਆ ਦੇ ਖੇਤਰ ’ਚ ਨਵੇਂ ਪੱਧਰ ਸਥਾਪਤ ਕਰਨ ਅਤੇ ਇਸ ਯੂਨੀਵਰਸਿਟੀ ਨੂੰ ਐਨ ਆਈ ਆਰ ਐਫ 2020 ਰੈਂਕਿੰਗ ਵਿੱਚ ਭਾਰਤ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਦੀ ਸੂਚੀ ’ਚ ਸਭ ਤੋਂ ਘੱਟ ਉਮਰ ਦੀ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ ਸੀ ਯੂ ਪੀ ਬੀ ਫੈਕਲਟੀ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਸਲਾਘਾ ਕੀਤੀ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਸੀਯੂਪੀਬੀ ਦੇ ਪਰਿਵਾਰ ਨੂੰ ਸਿੱਖਿਆ ਅਤੇ ਖੋਜ ਦੇ ਖੇਤਰ ’ਚ ਬਾਰਾਂ ਵਰ੍ਹੇ ਪੂਰੇ ਹੋਣ ‘ਤੇ ਵਧਾਈ ਦਿੱਤੀ। ਉੰਨ੍ਹਾਂਨੇ ਕਿਹਾ ਕਿ ਸੀ ਯੂ ਪੀ ਬੀ ਨਵੇਂ ਗਿਆਨ ਦੀ ਸਿਰਜਣਾ ਕਰਨ ਅਤੇ ਸਿੱਖਿਆ ਤੇ ਖੋਜ ਦੇ ਖੇਤਰ ’ਚ ਉੱਚ ਮਾਪਦੰਡ ਸਥਾਪਤ ਕਰਨ ਦੇ ਆਪਣੇ ਵਿਜਨ ਨੂੰ ਅਮਲੀ ਰੂਪ ਦੇਣ ਲਈ ਵਚਨਬੱਧ ਹੈ। ਉਨ੍ਹਾਂ ਇਸ ਸਥਾਪਨਾ ਦਿਵਸ ਸਮਾਰੋਹ ਸਮਾਰੋਹ ਦੀਆਂ ਵੱਖ ਵੱਖ ਗਤੀਵਿਧੀਆਂ ਵਿੱਚ ਉਤਸਾਹ ਨਾਲ ਹਿੱਸਾ ਲੈਣ ਅਤੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸਤਿ ਕਰਨ ਲਈ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਇਸ ਸਥਾਪਨਾ ਦਿਵਸ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ, ਖੋਜਕਰਤਾਵਾਂ, ਅਧਿਆਪਕਾਂ ਅਤੇ ਸਟਾਫ ਨੂੰ ਉਨ੍ਹਾਂ ਦੀ ਸਾਲਾਨਾ ਕਾਰਗੁਜਾਰੀ ਦੇ ਅਧਾਰ ਤੇ ਵਿਸੇਸ ਪੁਰਸਕਾਰ ਅਤੇ ਪ੍ਰਸੰਸਾ ਪੱਤਰ ਦਿੱਤੇ ਗਏ। ਡਾ. ਖੇਤਾਨ ਸ਼ੇਵਕਨੀ ਨੇ ਸਰਬੋਤਮ ਅਧਿਆਪਕ ਦਾ ਪੁਰਸਕਾਰ ਪ੍ਰਾਪਤ ਕੀਤਾ, ਡਾ. ਅਕਲੰਕ ਜੈਨ ਅਤੇ ਜਾਨ ਸੰਪਰਕ ਅਤੇ ਮੀਡੀਆ ਸਟੱਡੀਜ ਵਿਭਾਗ ਦੇ ਡਾ. ਰੁਬਲ ਕਨੋਜੀਆ ਨੂੰ ਆਉਟਸਟੈਂਡਿੰਗ ਰਿਸਰਚ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਡਾ. ਸਸਾਂਕ ਕੁਮਾਰ, ਡਾ. ਪ੍ਰਫੁੱਲ ਕੁਮਾਰ, ਡਾ. ਅਸੋਕ ਕੁਮਾਰ, ਪ੍ਰੋ. ਰਾਜ ਕੁਮਾਰ, ਡਾ. ਸਚਿਨ ਕੁਮਾਰ, ਡਾ. ਸੰਦੀਪ ਸਿੰਘ, ਡਾ. ਯੋਗਕਸਮੀ ਕੇ.ਐਨ., ਡਾ. ਕਿ੍ਰਸਨਾ ਕਾਂਤ ਹਲਦਰ, ਡਾ. ਵਿਨੋਦ ਕੁਮਾਰ, ਪ੍ਰੋ. ਅੰਜਨਾ ਮੁਨਸੀ, ਡਾ. ਪੁਨੀਤ ਕੁਮਾਰ, ਡਾ. ਰਾਕੇਸ ਕੁਮਾਰ ਅਤੇ ਪ੍ਰੋ. ਪੀ.ਕੇ. ਮਿਸਰਾ ਨੂੰ ਰਿਸਰਚ ਐਵਾਰਡ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੋ. ਰਾਜ ਕੁਮਾਰ ਨੂੰ ਪੰਜ ਪ੍ਰਸੰਸਾ ਪੱਤਰ ਪ੍ਰਾਪਤ ਕਰਨ ਲਈ ਰੋਲ ਆਫ ਆਨਰ ਐਵਾਰਡ ਮਿਲਿਆ। ਪੀ.ਐਚ.ਡੀ. ਵਿਦਿਆਰਥੀ ਰਥੀਂਦਰਨਾਥ ਵਿਸਵਾਸ, ਅਤੁਲ ਕੁਮਾਰ ਸਿੰਘ, ਉੱਤਮ ਸਰਮਾ ਅਤੇ ਨਿਸਾਂਤ ਕੁਮਾਰ ਨੇ ਆਪੋ ਆਪਣੇ ਵਰਗ ’ਚ ਪੁਰਸਕਾਰ ਪ੍ਰਾਪਤ ਕੀਤੇ। ਸ੍ਰੀ ਪੁਨੀਤ, ਸ੍ਰੀਮਤੀ ਪ੍ਰਾਚੀ ਸ੍ਰੀਵਾਸਤਵ ਅਤੇ ਪਰਮਿੰਦਰ ਸਿੰਘ ਨੂੰ ਸਰਬੋਤਮ ਨਾਨ-ਟੀਚਿੰਗ ਕਰਮਚਾਰੀਆਂ ਲਈ ਰਜਿਸਟਰਾਰ ਅਵਾਰਡ ਮਿਲਿਆ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਤਿਵਾੜੀ ਨੇ ਡਾ. ਪੁਨੀਤ ਬਾਂਸਲ ਦੁਆਰਾ ਲਿਖੀ ਕਿਤਾਬ ਜਾਰੀ ਕੀਤੀ। ਪੁਰਸਕਾਰ ਵੰਡ ਸਮਾਰੋਹ ਤੋਂ ਬਾਅਦ ਵਿਦਿਆਰਥੀਆਂ ਨੇ ਇਕ ਸਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ

ਅਸੀਂ ਪਾਵਰਪਲੇਅ ਵਿੱਚ ਮਿਲੀ ਸ਼ੁਰੂਆਤ ਦਾ ਫਾਇਦਾ ਨਹੀਂ ਲੈ ਸਕੇ : ਰੋਹਿਤ ਸ਼ਰਮਾ

ਗਲੋਬਲ ਸਪੋਰਟਸ ਬ੍ਰਾਂਡ ਪੂਮਾ ਨੇ ਵਾਸ਼ਿੰਗਟਨ ਸੁੰਦਰ ਅਤੇ ਦੇਵਦੱਤ ਪਡਿਕਲ ਨਾਲ ਕੀਤਾ ਕਰਾਰ

ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਲਈ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ

ਏਆਈਬੀਏ ਯੂਥ ਵਰਲਡ ਬਾਕਸਿੰਗ : ਚਾਰ ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਸੈਮੀਫਾਈਨਲ 'ਚ ਬਣਾਈ ਜਗ੍ਹਾ

ਯੂਰਪ ਦੇ ਟਾਪ-12 ਕਲੱਬਾਂ ਨੇ ਕੀਤਾ ਨਵੀਂ ਯੂਰਪੀਅਨ ਸੁਪਰ ਲੀਗ ਸ਼ੁਰੂ ਕਰਨ ਦਾ ਐਲਾਨ

ਧੋਨੀ ਸੀਐਸਕੇ ਟੀਮ ਦੀ ਧੜਕਣ : ਸਟੀਫਨ ਫਲੇਮਿੰਗ

ਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤ

ਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆ

ਆਈਪੀਐਲ ਦੇ ਇਤਿਹਾਸ 'ਚ ਕਪਤਾਨ ਵਜੋਂ ਸੈਂਕੜਾ ਲਗਾਉਣ ਵਾਲੇ ਪਹਿਲੇ ਖਿਡਾਰੀ ਬਣੇ ਸੰਜੂ ਸੈਮਸਨ

ਟੀਮ ਦੇ ਹੋਰਨਾਂ ਬੱਲੇਬਾਜ਼ਾਂ ਨੂੰ ਵੀ ਦੀਪਕ ਹੁੱਡਾ ਵਾਂਗ ਦਲੇਰੀ ਨਾਲ ਖੇਡਣ ਦੀ ਲੌੜ ਹੈ : ਕੇ ਐਲ ਰਾਹੁਲ