Wednesday, April 14, 2021 ePaper Magazine
BREAKING NEWS
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆਕੋਰੋਨਾ ਸੰਕਟ : ਹਰ ਹਫ਼ਤੇ 125 ਕਰੋੜ ਡਾਲਰ ਦੇ ਨੁਕਸਾਨ ਦੀ ਸੰਭਾਵਨਾਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਪੰਜਾਬ

ਸਿਹਤ ਬੀਮਾ ਯੋਜਨਾ ਦੀਆਂ ਸੇਵਾਵਾਂ ਦੇਣ ਚ 6 ਸਰਕਾਰੀ ਸਿਹਤ ਸੰਸਥਾਵਾਂ ਵੀ ਸ਼ਾਮਿਲ

March 01, 2021 07:02 PM

ਨਵਾਂਸ਼ਹਿਰ, 1 ਮਾਰਚ (ਏਜੰਸੀ) : ਪੰਜਾਬ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਮੁਹੱਈਆ ਕਰਵਾਈਆਂ ਜਾ ਰਹੀਆਂ ਮਿਆਰੀ ਸਿਹਤ ਸਹੂਲਤਾਂ ਦਾ ਜ਼ਿਲੇ ਦੇ ਹਜ਼ਾਰਾਂ ਮਰੀਜ਼ ਹੁਣ ਤੱਕ ਮੁਫ਼ਤ ਲਾਭ ਲੈ ਚੁੱਕੇ ਹਨ। ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸੇਵਾਵਾਂ ਦੇਣ ਵਾਲੀਆਂ ਜ਼ਿਲੇ ਦੀਆਂ ਚੋਟੀ ਦੀਆਂ 10 ਸਿਹਤ ਸੰਸਥਾਵਾਂ ਦੀ ਸੂਚੀ ਵਿਚ 6 ਸਰਕਾਰੀ ਸਿਹਤ ਸੰਸਥਾਵਾਂ ਵੀ ਸ਼ਾਮਲ ਹਨ, ਜਿਥੋਂ ਮਰੀਜ਼ਾਂ ਵੱਲੋਂ ਨਕਦੀ ਰਹਿਤ ਇਲਾਜ ਕਰਵਾਇਆ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਵੱਡੀ ਗਿਣਤੀ ਵਿਚ ਮਰੀਜ਼ਾਂ ਵੱਲੋਂ ਇਲਾਜ ਲਈ ਸਿਹਤ ਸੰਸਥਾਵਾਂ ਤੱਕ ਪਹੁੰਚ ਕੀਤੀ ਹੈ। ਉਨਾਂ ਦੱਸਿਆ ਕਿ ਹੁਣ ਤੱਕ ਇਸ ਯੋਜਨਾ ਤਹਿਤ ਮਰੀਜ਼ਾਂ ਵੱਲੋਂ ਜਿਨਾਂ ਹਸਪਤਾਲਾਂ ਵਿਚ ਸਭ ਤੋਂ ਵੱਧ ਇਲਾਜ ਕਰਵਾਇਆ ਗਿਆ ਹੈ, ਉਨਾਂ ਵਿਚ ਆਈ. ਵੀ. ਵਾਈ ਹਸਪਤਾਲ ਨਵਾਂਸ਼ਹਿਰ, ਜ਼ਿਲਾ ਹਸਪਤਾਲ ਨਵਾਂਸ਼ਹਿਰ, ਸਬ ਡਵੀਜ਼ਨਲ ਹਸਪਤਾਲ ਬਲਾਚੌਰ, ਸੀ. ਐਚ. ਸੀ ਬੰਗਾ, ਰਾਜਾ ਹਸਪਤਾਲ ਨਵਾਂਸ਼ਹਿਰ, ਸੀ. ਐਚ. ਸੀ ਮੁਕੰਦਪੁਰ, ਗੁਰੂ ਨਾਨਕ ਮਿਸ਼ਨ ਹਸਪਤਾਲ, ਸੀ. ਐਚ. ਸੀ ਰਾਹੋਂ, ਸੀ. ਐਚ. ਸੀ ਸੜੋਆ ਤੇ ਸਰਬ ਹਸਪਤਾਲ ਸ਼ਾਮਲ ਹਨ। ਉਨਾਂ ਦੱਸਿਆ ਕਿ ਆਈ. ਵੀ. ਵਾਈ ਹਸਪਤਾਲ ਨਵਾਂਸ਼ਹਿਰ ਤੋਂ ਇਸ ਯੋਜਨਾ ਤਹਿਤ ਹੁਣ ਤੱਕ 4915 ਮਰੀਜ਼ਾਂ ਵੱਲੋਂ 5.53 ਕਰੋੜ ਰੁਪਏ ਦਾ ਇਲਾਜ ਕਰਵਾਇਆ ਗਿਆ ਹੈ। ਇਸੇ ਤਰਾਂ ਜ਼ਿਲਾ ਹਸਪਤਾਲ ਨਵਾਂਸ਼ਹਿਰ ਨੇ 2359 ਮਰੀਜ਼ਾਂ ਨੂੰ 1.32 ਕਰੜ ਰੁਪਏ, ਸਬ ਡਵੀਜ਼ਨਲ ਹਸਪਤਾਲ ਬਲਾਚੌਰ ਨੇ 1977 ਮਰੀਜ਼ਾਂ ਨੂੰ 1.02 ਕਰੋੜ ਰੁਪਏ, ਸੀ. ਐਚ. ਸੀ ਬੰਗਾ ਨੇ 1415 ਮਰੀਜ਼ਾਂ 55 ਲੱਖ ਰੁਪਏ, ਰਾਜਾ ਹਸਪਤਾਲ ਨਵਾਂਸ਼ਹਿਰ ਵੱਲੋਂ 1348 ਮਰੀਜ਼ਾਂ ਨੂੰ 1.58 ਕਰੋੜ ਰੁਪਏ, ਸੀ. ਐਚ. ਸੀ ਮੁਕੰਦਪੁਰ ਨੇ 1120 ਮਰੀਜ਼ਾਂ ਨੂੰ 81 ਲੱਖ ਰੁਪਏ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ 1041 ਮਰੀਜ਼ਾਂ ਨੂੰ 74 ਲੱਖ ਰੁਪਏ, ਸੀ. ਐਚ. ਸੀ ਰਾਹੋਂ ਨੇ 758 ਮਰੀਜ਼ਾਂ ਨੂੰ 31 ਲੱਖ ਰੁਪਏ, ਸੀ. ਐਚ. ਸੀ ਸੜੋਆ ਨੇ 612 ਮਰੀਜ਼ਾਂ ਨੂੰ 32 ਲੱਖ ਰੁਪਏ ਅਤੇ ਸਰਬ ਹਸਪਤਾਲ ਨੇ 120 ਮਰੀਜ਼ਾਂ ਨੂੰ 24 ਲੱਖ ਰੁਪਏ ਦੀਆਂ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਡਿਪਟੀ ਕਮਿਸ਼ਨਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਜਿਸਟਰਡ ਸਮੂਹ ਯੋਗ ਲਾਭਪਾਤਰੀਆਂ ਨੂੰ ਆਪਣੇ ਈ-ਕਾਰਡ ਬਣਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਕਾਰਡ ਰਾਹੀਂ ਹੀ ਉਨਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਪ੍ਰਾਪਤ ਹੋਵੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀ

ਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂ

ਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ

50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀ

ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ

ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂ

ਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਜਲੰਧਰ 'ਚੋਂ ਨਕਲੀ ਆਯੁਸ਼ਮਾਨ ਕਾਰਡ ਬਣਾਉਣ ਵਾਲਾ ਗਿਰੋਹ ਕਾਬੂ

ਅੰਬੇਡਕਰ ਜੈਅੰਤੀ 'ਤੇ ਸੁਖਬੀਰ ਬਾਦਲ ਦਾ ਐਲਾਨ : ਸਾਡੀ ਸਰਕਾਰ ਆਉਣ 'ਤੇ ਦਲਿਤ ਵਰਗ ਦਾ ਹੋਵੇਗਾ ਡਿਪਟੀ ਮੁੱਖ ਮੰਤਰੀ

ਥਾਣਾ ਮਹਿਤਪੁਰ ਦੀ ਪੁਲਿਸ ਵੱਲੋਂ 1 ਐਲਸੀਡੀ ਤੇ 4 ਪੱਖਿਆਂ ਸਮੇਤ ਚੋਰ ਗਿਰਫ਼ਤਾਰ