Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਸੰਪਾਦਕੀ

2020-21 ਦਾ ਚਾਲੂ ਮਾਲੀ ਸਾਲ ਮਨਫੀ ’ਚ ਲੰਘੇਗਾ

March 02, 2021 12:42 PM

ਮਹਾਮਾਰੀ ਅਤੇ ਅਚਾਨਕ ਲਾਏ ਲਾਕਡਾਊਨ ਦੇ ਲੰਬੇ ਸਮੇਂ ਨੇ ਪਹਿਲਾਂ ਤੋਂ ਹੀ ਹੇਠਾਂ ਨੂੰ ਸਰਕ ਰਹੀ ਦੇਸ਼ ਦੀ ਅਰਥਵਿਵਸਥਾ ਨੂੰ ਅਜਿਹਾ ਧੱਕਾ ਮਾਰਿਆ ਕਿ ਇਸ ਦੀ ਵਾਧਾ ਦਰ ਮਨਫੀ ਦੇ ਖੇਤਰ ’ਚ ਜਾ ਡਿੱਗੀ, ਜਿਸ ਵਿੱਚੋਂ ਇਸ ਸਾਲ, 20-21 ਦੇ ਚਾਲੂ ਵਿੱਤੀ ਵਰ੍ਹੇ ਵਿੱਚ ਵੀ ਬਾਹਰ ਨਹੀਂ ਆਇਆ ਜਾ ਸਕੇਗਾ। ਪਿਛਲੇ ਸਾਲ ਮਾਰਚ ਦੇ ਆਖਰੀ ਹਫ਼ਤੇ ਵਿੱਚ ਸਮੁੱਚੇ ਦੇਸ਼ ’ਚ ਲਾਕਡਾਊਨ ਆਇਦ ਕੀਤਾ ਗਿਆ ਸੀ। ਇਸ ਤੋਂ ਬਾਅਦ ਚਾਲੂ ਵਿੱਤੀ ਵਰ੍ਹੇ ’ਚੋਂ ਵੀ ਦੂਸਰੀ ਤਿਮਾਹੀ ’ਚ ਦੇਸ਼ ਦੀ ਅਰਥਵਿਵਸਥਾ ਨੂੰ ਤਕਨੀਕੀ ਤੌਰ ’ਤੇ ਮੰਦੀ ਦੀ ਸ਼ਿਕਾਰ ਅਰਥਵਿਵਸਥਾ ਨੂੰ ਪ੍ਰਵਾਨ ਕਰਨਾ ਪਿਆ ਕਿਉਂਕਿ ਲਗਾਤਾਰ ਦੋ ਤਿਮਾਹੀਆਂ ਦੌਰਾਨ ਜੇਕਰ ਕੋਈ ਅਰਥਵਿਵਸਥਾ ਉਠ ਨਹੀਂ ਪਾਉਂਦੀ ਤਾਂ ਉਸ ਨੂੰ ਤਕਨੀਕੀ ਮੰਦੀ ’ਚ ਮੰਨਿਆ ਜਾਂਦਾ ਹੈ। ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ, ਅਪਰੈਲ-ਜੂਨ ਦੀ ਤਿਮਾਹੀ, ਦੌਰਾਨ ਅਰਥਵਿਵਸਥਾ ’ਚ 23.9 ਪ੍ਰਤੀਸ਼ਤ ਦਾ ਸੰਗੋੜ ਦਰਜ ਕੀਤਾ ਗਿਆ ਸੀ, ਜਿਸ ਨੂੰ ਹੁਣ ਸੋਧ ਕੇ ਮਨਫੀ 24.4 ਪ੍ਰਤੀਸ਼ਤ ਕੀਤਾ ਗਿਆ ਹੈ। ਇਹ ਲਾਕਡਾਊਨ ਲਾਏ ਜਾਣ ਤੋਂ ਅਗਲੀ ਪਹਿਲੀ ਤਿਮਾਹੀ ਸੀ ਜਦੋਂ ਤਮਾਮ ਤਰ੍ਹਾਂ ਦੀਆਂ ਆਰਥਿਕ, ਵਪਾਰਕ ਤੇ ਸਮਾਜਿਕ ਸਰਗਰਮੀਆਂ ਅਚਾਨਕ ਠੱਪ ਹੋ ਗਈਆਂ ਸਨ। ਦੂਸਰੀ ਤਿਮਾਹੀ, ਜੁਲਾਈ ਤੋਂ ਸਤੰਬਰ ਤੱਕ ਦੀ ਤਿਮਾਹੀ, ’ਚ ਅਰਥਵਿਵਸਥਾ ਦਾ ਸੰਗੋੜ 7.5 ਪ੍ਰਤੀਸ਼ਤ ਰਿਹਾ ਸੀ।
ਪਿਛਲੇ ਸ਼ੁੱਕਰਵਾਰ, 26 ਫਰਵਰੀ ਨੂੰ, ਕੌਮੀ ਅੰਕੜਾ ਦਫ਼ਤਰ ਨੇ ਚਾਲੂ ਵਿੱਤੀ ਵਰ੍ਹੇ ਦੀ ਤੀਜੀ ਤਿਮਾਹੀ, ਅਕਤੂਬਰ-ਦਸੰਬਰ ਦੀ ਤਿਮਾਹੀ, ਬਾਰੇ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਮੁਤਾਬਿਕ ਤੀਸਰੀ ਤਿਮਾਹੀ ਦੌਰਾਨ ਅਰਥਵਿਵਸਥਾ ਵਿੱਚ ਕੁਝ ਸੁਧਾਰ ਆਇਆ ਹੈ ਅਤੇ ਇਹ 0.4 ਪ੍ਰਤੀਸ਼ਤ ਦੀ ਮਾਮੂਲੀ ਦਰ ਨਾਲ ਵਧੀ ਹੈ। ਇਸ ਨਾਲ ਤਕਨੀਕੀ ਮੰਦੀ ਦਾ ਰੁਝਾਨ, ਜੋ ਪਿਛਲੀਆਂ ਦੋ ਤਿਮਾਹੀਆਂ ਦੌਰਾਨ ਚਲਦਾ ਆਇਆ ਹੈ, ਖ਼ਤਮ ਹੋ ਗਿਆ ਹੈ। 2019 ਦੀ ਤੀਸਰੀ ਤਿਮਾਹੀ ਦੌਰਾਨ ਦੇਸ਼ ਦੀ ਅਰਥਵਿਵਸਥਾ ਦੀ ਵਾਧਾ ਦਰ 3.3 ਪ੍ਰਤੀਸ਼ਤ ਸੀ। ਮਨਫੀ ਵਿੱਚੋਂ ਤੀਸਰੀ ਤਿਮਾਹੀ ’ਚ ਬਾਹਰ ਆਉਣ ਨੇ ਸਰਕਾਰ, ਖਾਸ ਕਰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਦੇ ਆਰਥਿਕ ਬਹਾਲੀ ਦੇ ਦਾਅਵੇ ਕਰਨ ਦੇ ਹੌਸਲੇ ਖੋਲ੍ਹ ਦਿੱਤੇ ਹਨ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਦੀ ਅਰਥਵਿਵਸਥਾ ਜਲਦ ਹੀ ਮਹਾਮਾਰੀ ਤੋਂ ਪਹਿਲਾਂ ਦੇ ਦੌਰ ਵੱਲ ਪਰਤ ਜਾਵੇਗੀ। ਪਰ ਸਰਕਾਰ ਦੀਆਂ ਚਿੰਤਾਵਾਂ ਹਾਲੇ ਖਤਮ ਨਹੀਂ ਹੋਈਆਂ ਹਨ। ਇਸ ਲਈ ਉਸ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਦੇਸ਼ ਹਾਲੇ ਮੁਕੰਮਲ ਤੌਰ ’ਤੇ ਮੁਸੀਬਤ ਤੋਂ ਬਾਹਰ ਨਹੀਂ ਆਇਆ ਹੈ।
ਅਸਲ ਵਿੱਚ ਆਰਥਿਕ ਮੁਹਾਜ ’ਤੇ ਸਥਿਤੀ ਹਾਲੇ ਬਹੁਤ ਗੰਭੀਰ ਬਣੀ ਹੋਈ ਹੈ। ਜਾਰੀ ਕੀਤੇ ਅੰਕੜਿਆਂ ਤੋਂ ਨਜ਼ਰ ਆਉਂਦਾ ਹੈ ਕਿ ਤੀਜੀ ਤਿਮਾਹੀ ਦੌਰਾਨ ਸੰਗੋੜ ਤੋਂ ਬਾਹਰ ਆ ਜਾਣ ਦੇ ਬਾਵਜੂਦ ਸਮੁੱਚੇ ਚਾਲੂ ਵਿੱਤੀ ਵਰ੍ਹੇ ਦੀ ਕਾਰਗੁਜ਼ਾਰੀ ਹੌਸਲੇ ਪਸਤ ਕਰਨ ਵਾਲੀ ਹੀ ਹੈ। 20-21 ਦੇ ਚਾਲੂ ਵਿੱਤੀ ਸਾਲ ਦੌਰਾਨ ਅਰਥਵਿਵਸਥਾ 8 ਪ੍ਰਤੀਸ਼ਤ ਸੰਗੋੜ ਦਾ ਸ਼ਿਕਾਰ ਬਣੀ ਰਹੇਗੀ। ਪਹਿਲਾਂ ਅੰਦਾਜ਼ਾ ਸੀ ਕਿ ਇਸ ਸਾਲ ਅਰਥਵਿਵਸਥਾ ’ਚ 7.7. ਪ੍ਰਤੀਸ਼ਤ ਦਾ ਸੰਗੋੜ ਰਹੇਗਾ ਪਰ ਹੁਣ ਇਹ ਵਧ ਗਿਆ ਹੈ। ਹਾਲੇ ਇਨ੍ਹਾਂ ਅੰਕੜਿਆਂ ਵਿੱਚ ਹੋਰ ਸੁਧਾਰ ਦੀ ਗੁੰਜਾਇਸ਼ ਬਣੀ ਹੋਈ ਹੈ ਕਿਉਂਕਿ ਪਿਛਲੇ ਸਾਲ ਦੇ ਮਾਰਚ ਮਹੀਨੇ ਤੋਂ ਲੱਗੇ ਲਾਕਡਾਊਨ ਕਾਰਨ ਸਨੱਅਤੀ ਉਤਪਾਦਨ ਸੂਚਕ ਅੰਕ ਅਤੇ ਖਪਤਕਾਰ ਸੂਚਕ ਅੰਕ ਲਈ ਅੰਕੜੇ ਇਕੱਤਰ ਕਰਨ ਦੀ ਪ੍ਰਕਿਰਿਆ ਪ੍ਰਭਾਵਿਤ ਰਹੀ ਸੀ।
ਫਿਰ ਵੀ ਤੀਜੀ ਤਿਮਾਹੀ ਦੀ ਵਾਧਾ ਦਰ ਦੇ ਅੰਕੜੇ ਕੇਂਦਰੀ ਰਿਜ਼ਰਵ ਬੈਂਕ ਦੇ ਅੰਦਾਜੇ (0.1 ਪ੍ਰਤੀਸ਼ਤ) ਨਾਲੋਂ ਬੇਹਤਰ ਰਹੇ ਹਨ। ਖੇਤੀ ਖੇਤਰ ’ਚ ਲਗਾਤਾਰ ਸੁਧਾਰ ਆਇਆ ਹੈ ਜੋ ਕਿ ਤੀਜੀ ਤਿਮਾਹੀ ’ਚ 3.9 ਪ੍ਰਤੀਸ਼ਤ ਵਾਧਾ ਦਿਖਾਉਂਦਾ ਹੈ ਜਦੋਂ ਕਿ ਪਿਛਲੀਆਂ ਦੋ ਤਿਮਾਹੀਆਂ ’ਚ ਇਹ ਵਾਧਾ ਕ੍ਰਮਵਾਰ 3 ਪ੍ਰਤੀਸ਼ਤ ਅਤੇ 3.4 ਪ੍ਰਤੀਸ਼ਤ ਰਿਹਾ ਹੈ। ਸੇਵਾ, ਨਿਰਮਾਣ, ਉਸਾਰੀ ਤੇ ਵਿੱਤਕਾਰੀ ਦੇ ਵਾਧੇ ਵੱਲ ਪਰਤੇ ਹਨ। ਪਰ ਖਣਿਜ, ਵਪਾਰ, ਹੋਟਲ, ਟਰਾਂਸਪੋਰਟ, ਸੰਚਾਰ ਅਤੇ ਦੂਸਰੀਆਂ ਸੇਵਾਵਾਂ ਤੀਜੀ ਤਿਮਾਹੀ ਦੌਰਾਨ ਵੀ ਮਨਫੀ ਦੇ ਘੇਰੇ ’ਚ ਰਹੇ ਹਨ। ਇਹ ਸੰਗੋੜ ਅਰਥਵਿਵਸਥਾ ਨੂੰ ਵੱਡੀ ਢਾਅ ਲਾਉਣ ਵਾਲਾ ਹੈ। ਚਾਲੂ ਮਾਲੀ ਸਾਲ ਦੀ ਪਹਿਲੀ ਛਿਮਾਹੀ ’ਚ ਅਰਥਵਿਵਸਥਾ 10.4 ਪ੍ਰਤੀਸ਼ਤ ਸੁੰਗੜੀ ਹੈ। ਕੌਮੀ ਅੰਕੜਾ ਦਫ਼ਤਰ ਅਨੁਸਾਰ ਸਮੁੱਚੇ ਚਾਲੂ ਮਾਲੀ ਸਾਲ ’ਚ ਅਰਥਵਿਵਸਥਾ ਮਨਫੀ 8 ਪ੍ਰਤੀਸ਼ਤ ਬਣੀ ਰਹੇਗੀ। ਜਾਰੀ ਕੀਤੇ ਅੰਕੜਿਆਂ ਤੋਂ ਨਜ਼ਰ ਆਉਂਦਾ ਹੈ ਕਿ ਤੀਜੀ ਤਿਮਾਹੀ ਦੌਰਾਨ ਸੰਗੋੜ ਤੋਂ ਬਾਅਦ ਚੌਥੀ ਤਿਮਾਹੀ ’ਚ ਵੀ ਸੰਗੋੜ ਜਾਰੀ ਰਹੇਗਾ। ਇਸ ਦਾ ਅਰਥ ਹੈ ਕਿ ਇਹ ਵਿਤੀ ਸਾਲ ਮਨਫੀ ’ਚ ਹੀ ਜਾਵੇਗਾ। ਭਾਵੇਂ ਤੀਜੀ ਤਿਮਾਹੀ ’ਚ ਵੀ ਮਾਮੂਲੀ ਵਾਧਾ ਦਰਜ਼ ਕੀਤਾ ਗਿਆ ਹੈ ਪਰ ਕਈ ਵੱਡੇ ਖੇਤਰ ਮਨਫੀ ’ਚ ਹਨ।
ਕੋਵਿਡ-19 ਦੀ ਦੂਜੀ ਲਹਿਰ ਦਾ ਖਤਰਾ ਬਣਿਆ ਹੋਇਆ ਹੈ। ਦੇਸ਼ ਦੀ ਅਰਥਵਿਵਸਥਾ ਲਾਕਡਾਊਨ ਤੋਂ ਪਹਿਲਾਂ ਵੀ ਪਤਨ ’ਤੇ ਸੀ। ਉਨ੍ਹਾਂ ਹੀ ਨੀਤੀਆਂ ਨਾਲ ਸਰਕਾਰ ਅਰਥਵਿਵਸਥਾ ਨੂੰ ਤਿੱਖੀ ਵਾਧਾ ਦਰ ’ਤੇ ਨਹੀਂ ਲਿਆ ਸਕੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ