Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਸਿਹਤ

ਸਿਹਤ ਮੰਤਰੀ ਨੇ ਵੀ ਲਗਵਾਈ ਕੋਰੋਨਾ ਵੈਕਸੀਨ

March 03, 2021 10:46 AM

ਏਜੰਸੀਆਂ
ਨਵੀਂ ਦਿੱਲੀ/2 ਮਾਰਚ : ਕੋਰੋਨਾ ਟੀਕਾਕਰਨ ਦਾ ਦੂਜਾ ਪੜਾਅ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੁਣ ਤੱਕ ਕਈ ਵੱਡੇ ਆਗੂਆਂ ਨੇ ਕੋਰੋਨਾ ਵੈਕਸੀਨ ਲਗਵਾ ਲਈ ਹੈ। ਮੰਗਲਵਾਰ ਨੂੰ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਆਪਣੀ ਪਤਨੀ ਨੂਤਨ ਗੋਇਲ ਨਾਲ ਕੋਰੋਨਾ ਵੈਕਸੀਨ ਲਗਵਾਈ। ਹਰਸ਼ਵਰਧਨ ਨੇ ਦਿੱਲੀ ਹਾਰਟ ਐਂਡ ਲੰਗ ਇੰਸਟੀਚਿਊਟ ’ਚ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਲਈ। ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਟੀਕਾਕਰਨ ਲਈ ਬੇਨਤੀ ਕਰਦਾ ਹਾਂ। ਪਹਿਲੀ ਖ਼ੁਰਾਕ ਦੇ 28 ਦਿਨਾਂ ਬਾਅਦ ਸਾਰਿਆਂ ਨੂੰ ਆਪਣੀ ਦੂਜੀ ਖ਼ੁਰਾਕ ਲੈਣੀ ਚਾਹੀਦੀ ਹੈ। ਜੇਕਰ ਤੁਸੀਂ ਮਾਮੂਲੀ ਮਾੜੇ ਪ੍ਰਭਾਵਾਂ ਦਾ ਅਨੁਭਵ ਕਰਦੇ ਹੋ, ਤਾਂ ਚਿੰਤਾ ਨਾ ਕਰੋ। ਆਪਣੇ ਡਾਕਟਰਾਂ ਨਾਲ ਸੰਪਰਕ ਕਰੋ ਅਤੇ ਇਸ ਬਾਰੇ ਜ਼ਰੂਰ ਦੱਸੋ। ਦੱਸਣਾ ਬਣਦਾ ਹੈ ਕਿ ਕੋਵਿਡ-19 ਟੀਕਾਕਰਨ ਮੁਹਿੰਮ ਦਾ ਦੂਜਾ ਪੜਾਅ ਸੋਮਵਾਰ ਤੋਂ ਸ਼ੁਰੂ ਹੋਇਆ। ਇਸ ਦੇ ਤਹਿਤ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਅਤੇ ਹੋਰ ਬੀਮਾਰੀ ਤੋਂ ਪੀੜਤ 45 ਸਾਲ ਜਾਂ ਉਸ ਤੋਂ ਵਧੇਰੇ ਉਮਰ ਵਾਲੇ ਲੋਕਾਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਜਾਵੇਗੀ। ਕੋਰੋਨਾ ਵੈਕਸੀਨ ਰੋਧੀ ਟੀਕਾ ਸਰਕਾਰੀ ਕੇਂਦਰਾਂ ’ਤੇ ਮੁਫ਼ਤ ਲਾਇਆ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਸਿਹਤ ਖ਼ਬਰਾਂ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਰੋਨਾ ਪਾਜ਼ੇਟਿਵ, ਏਮਜ਼ ’ਚ ਦਾਖ਼ਲ

ਕੋਰੋਨਾ ਦੇ ਮਰੀਜ਼ਾਂ ਨੂੰ ਸ਼ੁਰੂ 'ਚ ਐਂਟੀਬਾਓਟਿਕ ਦਾ ਕਾਕਟੇਲ ਦੇਣਾ ਖਤਰਨਾਕ : ਡਾ. ਰਣਦੀਪ ਗੁਲੇਰੀਆ

ਕੋਰੋਨਾ ਦੀ ਇਹ ਲਹਿਰ ਸਾਹ 'ਤੇ ਭਾਰੀ, ਵਧੇ ਮਾਮਲੇ

ਕੋਰੋਨਾ ਦਾ ਕਹਿਰ : 24 ਘੰਟਿਆਂ 'ਚ ਪੌਨੇ ਤਿੰਨ ਲੱਖ ਦੇ ਕਰੀਬ ਨਵੇਂ ਕੇਸ, 1619 ਮਰੀਜ਼ਾਂ ਦੀ ਮੌਤ

ਕੋਵਿਡ-19 : ਇਕ ਦਿਨ ’ਚ ਆਏ ਰਿਕਾਰਡ 2.61 ਲੱਖ ਨਵੇਂ ਮਾਮਲੇ

ਦੇਸ਼ 'ਚ ਤੀਜੇ ਦਿਨ ਵੀ ਕੋਰੋਨਾ ਦੇ ਨਵੇਂ ਮਾਮਲੇ 2 ਲੱਖ ਤੋਂ ਪਾਰ

ਰਣਦੀਪ ਸੁਰਜੇਵਾਲਾ ਹੋਏ ਕੋਰੋਨਾ ਪਾਜ਼ੇਟਿਵ, ਟਵੀਟ ਰਾਹੀਂ ਦਿੱਤੀ ਜਾਣਕਾਰੀ

ਹਵਾ ਰਾਹੀਂ ਫੈਲਿਆ ਹੈ ਨਵੀਨ ਕੋਰੋਨਾ ਵਿਸ਼ਾਣੂ

ਕੋਵਿਡ-19 : ਇੱਕ ਦਿਨ 'ਚ ਆਏ 2.17 ਲੱਖ ਤੋਂ ਵੱਧ ਨਵੇਂ ਮਾਮਲੇ, 1185 ਲੋਕਾਂ ਦੀ ਮੌਤ

ਕੋਰੋਨਾ ਸੰਕਟ : ਪਿਛਲੇ 24 ਘੰਟਿਆਂ 'ਚ ਨਵੇਂ ਮਾਮਲਿਆਂ ਦੀ ਗਿਣਤੀ 2 ਲੱਖ ਦੇ ਪਾਰ