Wednesday, August 05, 2020 ePaper Magazine
BREAKING NEWS
ਫਿਰੋਜ਼ਪੁਰ 'ਚ 20 ‘ਤੇ ਮੁਕਤਸਰ ਸਾਹਿਬ ਤੋਂ 12 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀਵੱਖ ਵੱਖ ਨਜ਼ਾਇਜ਼ ਸ਼ਰਾਬ ਦੀਆਂ 54 ਪੇਟੀਆਂ ਸਣੇ ਮੁਲਜ਼ਮ ਗ੍ਰਿਫਤਾਰਨਵਾਂਸ਼ਹਿਰ ਡੀਸੀ ਨੇ ਪਰਾਲੀ ਵਾਲੀਆਂ ਮਸ਼ੀਨਾਂ ਸਬਸਿਡੀ 'ਤੇ ਲੈਣ ਲਈ ਕਿਸਾਨਾਂ ਤੋਂ ਅਰਜ਼ੀਆਂ ਮੰਗੀਆਂਸ਼ਹਿਰ ਸੰਗਰੂਰ ਦੇ ਵਿਕਾਸ ਲਈ 9 ਕਰੋੜ ਰੁਪਏ ਤੋਂ ਵਧੇਰੇ ਦੇ ਕੰਮ ਪ੍ਰਵਾਨਜਲੰਧਰ 'ਚ ਚੜ੍ਹਦੀ ਸਵੇਰ ਕੋਰੋਨਾ ਕਾਰਨ ਤਿੰਨ ਮਰੀਜ਼ਾਂ ਦੀ ਗਈ ਜਾਨ, 53 ਮਿਲੇ ਨਵੇਂ ਕੇਸ40 ਸਾਲਾ ਨੌਜਵਾਨ ਦੀ ਖੇਤਾਂ 'ਚ ਮਿਲੀ ਲਾਸ਼, ਹੱਤਿਆ ਦਾ ਸ਼ੱਕਸੰਗਰੂਰ 'ਚ ਕੋਰੋਨਾ ਕਾਰਨ 31ਵੀਂ ਮੌਤ, 66 ਸਾਲਾ ਮਹਿਲਾ ਨੇ ਤੋੜਿਆ ਦਮਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 19 ਲੱਖ ਦੇ ਪਾਰਸੁਪਰੀਮ ਕੋਰਟ ਨੇ ਮੁੰਬਈ ਪੁਲਿਸ ਕੋਲੋਂ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਦੀ ਮੰਗੀ ਜਾਂਚ ਰਿਪੋਰਟਦਿੱਲੀ 'ਚ ਕੋਰੋਨਾ ਦੇ 674 ਨਵੇਂ ਮਾਮਲੇ, 12 ਦੀ ਮੌਤ

ਸੰਪਾਦਕੀ

ਸਰਕਾਰੀ ਬਦਇੰਤਜ਼ਾਮੀ ਕਾਰਨ ਭਾਰਤੀ ਦੂਹਰੀ ਮਾਰ ਦਾ ਸ਼ਿਕਾਰ

July 27, 2020 07:58 PM

ਅੱਜ ਕਲ ਦੇਸ਼ ਦੀ ਹਾਲਤ ਅਜ਼ੀਬ ਬਣੀ ਹੋਈ ਹੈ । ਇਕ ਪਾਸੇ ਆਰਥਿਕ ਗਤੀਵਿਧੀਆਂ ਤੇਜ਼ ਕਰਨ ਲਈ ਲਾਕਡਾਊਨ ਉਠਾਇਆ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਕੋਵਿਡ-19 ਦੇ ਤੇਜ਼ੀ ਨਾਲ ਵਧ ਰਹੇ ਮਾਮਲੇ ਥਾਂ ਥਾਂ ਤਰ੍ਹਾਂ ਤਰ੍ਹਾਂ ਨਾਲ ਲਾਕਡਾਊਨ ਮੁੜ ਆਇਦ ਕਰਨ 'ਤੇ ਮਜ਼ਬੂਰ ਕਰ ਰਹੇ ਹਨ। ਨਵੀਨ ਕੋਰੋਨਾ ਵਿਸ਼ਾਣੂ ਦੀ ਫੈਲਾਈ ਮਹਾਮਾਰੀ ਹਰ ਰੋਜ਼ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਸ਼ਿਕਾਰ ਬਣਾ ਰਹੀ ਹੈ। ਹਾਲਤ ਇਹ ਹੈ ਕਿ ਦੋ ਦਿਨ ਵਿੱਚ ਹੋਰ ਇਕ ਲੱਖ ਕੋਰੋਨਾ ਪੀੜਤ ਸਾਹਮਣੇ ਆ ਰਹੇ ਹਨ। ਪ੍ਰਧਾਨ ਮੰਤਰੀ ਆਪਣੀ ਪਿਛਲੇ ਐਤਵਾਰ ਦੀ 'ਮਨ ਕੀ ਬਾਤ' 'ਚ ਦਸ ਗਏ ਹਨ ਕਿ ਕੋਰੋਨਾ ਅੱਜ ਵੀ ਉਤਨਾ ਹੀ ਘਾਤਕ ਹੈ ਜਿਤਨਾ ਸ਼ੁਰੂ ਸ਼ੁਰੂ ਵਿੱਚ ਸੀ। ਕੋਰੋਨਾ ਵਿਸ਼ਾਣੂ ਭਾਰਤ ਦੀ ਅਰਥਵਿਵਸਥਾ ਲਈ ਬਰਾਬਰ ਦਾ ਘਾਤਕ ਸਾਬਤ ਹੋ ਰਿਹਾ ਹੈ ਜਿਸ ਦਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜ਼ਿਕਰ ਨਹੀਂ ਕੀਤਾ। ਨਵੀਨ ਕੋਰੋਨਾ ਵਿਸ਼ਾਣੂ ਕਾਰਨ 32 ਹਜ਼ਾਰ ਤੋਂ ਜ਼ਿਆਦਾ ਭਾਰਤੀ ਜਾਨ ਗੁਆ ਚੁੱਕੇ ਹਨ। ਨਾਲ ਹੀ ਅਨਲਾਕ ਦਾ ਦੌਰ ਚੱਲ ਰਿਹਾ ਹੈ ਤਾਂ ਕਿ ਦੇਸ਼ ਦੀ ਅਰਥਵਿਵਸਥਾ ਨੂੰ ਹੋਰ ਗਰਕ ਹੋਣ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਤੇਜ਼ੀ ਨਾਲ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਏਜੰਡਾ ਲਾਗੂ ਕਰ ਰਹੀ ਹੈ। ਖ਼ੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਯੋਧਿਆ 'ਚ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਨ। ਕੋਰੋਨਾ ਦੀ ਚਿੰਤਾ ਕੀਤੇ ਬਗੈਰ ਮਧਪ੍ਰਦੇਸ਼ ਦੀ ਕਾਂਗਰਸ ਦੇ ਕਮਲਨਾਥ ਦੀ ਸਰਕਾਰ ਤੋੜੀ ਸੀ, ਉਸੇ ਪ੍ਰਕਾਰ ਗੈਰ-ਜਮਹੂਰੀ ਢੰਗ ਤਰੀਕਿਆਂ ਨਾਲ, ਸਗੋਂ ਹੋਰ ਵੀ ਢੀਠਤਾ ਤੇ ਬੇਸ਼ਰਮੀ ਨਾਲ ਰਾਜਸਥਾਨ ਦੀ ਕਾਂਗਰਸ ਸਰਕਾਰ ਤੋੜਨ ਦੇ ਯਤਨ ਹੋ ਰਹੇ ਹਨ।
ਇਨ੍ਹਾਂ ਹਾਲਾਤ ਵਿੱਚ ਸਭ ਤੋਂ ਵੱਧ ਦੁਖ ਭੋਗ ਰਿਹਾ ਹੈ ਆਮ ਭਾਰਤੀ। ਇਸ ਦੀ ਕੇਂਦਰ ਨੂੰ ਕੋਈ ਪਰਵਾਹ ਨਹੀ ਹੈ। ਕੋਰੋਨਾ ਵਿਸ਼ਾਣੂ ਦੀ ਮਾਰ ਤਾਂ ਇਹ ਸਿਧਾ ਆਪਣੇ ਸ਼ਰੀਰ ਅਤੇ ਮਨ 'ਤੇ ਝੱਲ ਹੀ ਰਿਹਾ ਹੈ, ਗ਼ਰਕ ਰਹੀ ਅਰਥਵਿਵਸਥਾ ਦਾ ਭਾਰ ਵੀ ਆਖਰ ਇਸ 'ਤੇ ਆ ਡਿਗਦਾ ਹੈ। ਖ਼ਬਰਾਂ ਇਸੇ ਸੱਚ ਦੀ ਪੁਸ਼ਟੀ ਕਰਦੀਆਂ ਹਨ। ਭਾਰਤੀ ਵਿਕਾਸ ਬਾਰੇ ਵਿਕਾਸ ਬਾਰੇ ਵਿਸ਼ਵ ਬੈਂਕ ਦੀ ਮਸੌਦਾ ਰਿਪੋਰਟ ਵਿੱਚ ਜ਼ਿਕਾਰ ਕੀਤਾ ਗਿਆ ਹੈ ਕਿ ਭਾਰਤ ਵਿੱਚ ''ਬਹੁਤ ਜਦੋ ਜ਼ਹਿਦ ਬਾਅਦ ਗ਼ਰੀਬੀ ਖ਼ਿਲਾਫ਼ ਜੋ ਪ੍ਰਾਪਤੀਆਂ ਕੀਤੀਆਂ ਗਈਆਂਸਨ, ਅੱਜ ਉਹ ਪ੍ਰਾਪਤੀਆਂ ਖ਼ਤਮ ਹੋਣ ਦਾ ਜ਼ੋਖਿਮ ਪੈਦਾ ਹੋ ਗਿਆ ਹੈ। ਕਿਹਾ ਗਿਆ ਹੈ ਕਿ ਕੋਵਿਡ-19 ਦੁਆਰਾ ਪੈਦਾ ਕੀਤੀਆਂ ਹਾਲਤਾਂ ਕਰਕੇ ਬਹੁਤ ਸਾਰੀਆਂ ਨੌਕਰੀਆਂ ਜਾਂਦੀਆਂ ਰਹੀਆਂ ਹਨ ਅਤੇ ਲੋਕਾਂ ਦੀਆਂ ਆਮਦਨਾਂ ਨੂੰ ਭਾਰੀ ਸਟ ਵੱਜੀ ਹੈ। ਇਸ ਕਰਕੇ ਵੱਡੀ ਗਿਣਤੀ ਵਿੱਚ ਪਰਿਵਾਰ ਮੁੜ ਗ਼ਰੀਬੀ ਦੇ ਵਸ ਪੈ ਸਕਦੇ ਹਨ। ਇਹ ਮਸੌਦਾ, ਜੋ ਕਿ ਕੇਂਦਰ ਦੀ ਮੋਦੀ ਸਰਕਾਰ ਨਾਲ ਸਾਂਝਾ ਕੀਤਾ ਦੱਸਿਆ ਗਿਆ ਹੈ, ਚਾਲੂ ਸਾਲ ਦੇ ਜੂਨ ਮਹੀਨੇ ਤੱਕ ਦੀ ਹਾਲਤ ਤੱਕ ਸੀਮਿਤ ਹੈ।
ਹਾਲਾਤ ਉਸ ਤੋਂ ਬਾਅਦ ਹੋਰ ਵਿਗੜੇ ਹੀ ਹਨ। ਦਰਜਾਬੰਦੀ ਕਰਦੀਆਂ ਆਰਥਿਕ ਮਾਮਲਿਆਂ ਦਾ ਲੇਖਾ ਜੋਖਾ ਲੈਦ ਵਾਲੀਆਂ ਕਈ ਕੌਮੀ ਤੇ ਕੌਮਾਂਤਰੀ ਏਜੰਸੀਆਂ ਨੇ ਭਾਰਤੀ ਅਰਥਵਿਵਸਥਾ ਦੇ ਸੰਗੋੜ ਬਾਰੇ ਯਾਨੀ ਇਸ ਦੇ ਘਟ ਜਾਣ ਬਾਰੇ ਆਪਣੇ ਅੰਦਾਜ਼ੇ ਬਹੁਤ ਵਧਾ ਦਿੱਤੇ ਹਨ। ਆਈਸੀਆਰ ਨੇ ਚਾਲੂ ਮਾਲੀ ਸਾਲ ਵਿੱਚ ਭਾਰਤ ਦੀ ਅਰਥਵਿਵਸਥਾ 'ਚ 9.5 ਪ੍ਰਤੀਸ਼ਤ ਦਾ ਸੰਗੋੜ ਆਵੇਗਾ। ਐਚਡੀਐਫਸੀ ਮੁਤਾਬਿਕ ਇਹ 7 ਪ੍ਰਤੀਸ਼ਤ ਰਹੇਗਾ। ਇਹ ਅਨੁਮਾਨ ਸੱਚ ਹੁੰਦੇ ਪ੍ਰਤੀਤ ਹੋ ਰਹੇ ਹਨ ਕਿਉਂਕਿ ਛੋਟੇ ਵੱਡੇ ਅੱਧੀ ਦਰਜਨ ਤੋਂ ਵੱਧ ਰਾਜਾਂ ਵਿੱਚ ਸਥਾਨਕ ਲਾਕਡਾਊਨ ਜੁਲਾਈ ਮਹੀਨੇ ਵਿੱਚ ਵੀ ਆਇਦ ਹੋ ਰਹੇ ਹਨ ਅਤੇ ਇਨ੍ਹਾਂ ਦੀ ਗਿਣਤੀ ਵੱਧਣ ਦੇ ਆਸਾਰ ਵੀ ਬਣ ਰਹੇ ਹਨ। ਇਨ੍ਹਾਂ ਵਿਚੋਂ ਹੀ ਬਿਹਾਰ, ਮੱਧਪ੍ਰਦੇਸ਼ ਅਤੇ ਉਤਰਪ੍ਰਦੇਸ਼ ਦੇ ਰਾਜ, ਉਹ ਹਨ ਜਿੱਕੇ ਸਿਹਤ ਸਹੂਲਤਾਂ ਦੀ ਭਾਰੀ ਘਾਟ ਵੀ ਹੈ। ਇਹ ਘਾਟ ਵੀ ਘਾਤਕ ਨਤੀਜੇ ਕੱਢਣ ਵਾਲੀ ਹੈ। ਭਾਰਤ ਵਿੱਚ ਕੋਰੋਨ ਪੀੜਤਾਂ ਦੀ ਗਿਣਤੀ ਵਧਣ ਦੀ ਰਫ਼ਤਾਰ ਦੁਨੀਆ 'ਚ ਸਭ ਤੋਂ ਤੇਜ਼ ਹੈ। ਗ਼ਰਕ ਰਹੀ ਅਰਥਵਿਵਸਥਾ ਲਗਾਤਾਰ ਗ਼ਰੀਬੀ ਅਤੇ ਬੇਰੁਜਗਾਰੀ ਵਧਾ ਰਹੀ ਹੈ। ਮੋਦੀ ਸਰਕਾਰ ਦੀ ਬਦਇੰਤਜਾਮੀ ਕਾਰਨ ਦੇਸ਼ ਕੁੜਿੱਕੀ 'ਚ ਫਸ ਗਿਆ ਹੈ ਜਿਥੇ ਦੇਸ਼ਵਾਸੀਆਂ ਨੂੰ ਦੋਨੋਂ ਪਾਸਿਆਂ ਤੋਂ ਘਾਤਕ ਮਾਰ ਪੈ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ