Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਸੰਪਾਦਕੀ

ਲੋਕਾਂ ਦੀ ਖ਼ੁਸ਼ਹਾਲੀ ਬਗੈਰ ਮਹਾਨ ਨਹੀਂ ਬਣ ਸਕਦਾ ਮੁਲਕ

March 03, 2021 11:24 AM

ਹੁਕਮਰਾਨ ਪ੍ਰਭਾਵਸ਼ਾਲੀ ਲੁਕਵੇਂ ਹਿਤਾਂ ਦੀ ਰਾਖੀ ਕਰਦਿਆਂ ਅਤੇ ਆਪਣੀ ਸੱਤਾ ਦੀ ਸੁੱਖ-ਸਹੂਲਤ ਲਈ ਅਵਾਮ ਨੂੰ ਅਸਲ ਮੁੱਦਿਆਂ ਤੋਂ ਦੂਰ ਹੀ ਭਟਕਾਈ ਰੱਖਦੇ ਹਨ ਅਤੇ ਪੂਰੀ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਦੀਆਂ ਚਾਲਾਂ ਤੇ ਅਸਲ ਨੀਤ ਦੀ ਆਮ ਲੋਕਾਂ ਨੂੰ ਭਿਣਕ ਤੱਕ ਨਾ ਲੱਗੇ ਜਿਨ੍ਹਾਂ ਦਾ ਕਿ ਇਨ੍ਹਾਂ ਤੋਂ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ। ਦੁਨੀਆਂ ਜਾਣਦੀ ਹੈ ਕਿ ਸਾਡਾ ਮੁਲਕ ਵਿਕਾਸ ਕਰ ਰਹੇ ਮੁਲਕਾਂ ਦੀ ਸ਼੍ਰੇਣੀ ’ਚ ਆਉਂਦਾ ਹੈ। ਮੁਲਕ ਦੇ ਬਸ਼ਿੰਦੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਾਡੀਆਂ ਅਸਲ ਤੇ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਕਿਹੜੀਆਂ ਹਨ ਜਿਨ੍ਹਾਂ ਤੋਂ ਖਹਿੜਾ ਛੁਡਵਾ ਕੇ ਹੀ ਸਾਡਾ ਮੁਲਕ ਵਿਕਸਤ ਦੇਸ਼ਾਂ ਬਰਾਬਰ ਖੜ੍ਹੋ ਸਕਦਾ ਹੈ।
ਅੱਜ ਦੇਸ਼ ਵਿਚ ਅੰਤਾਂ ਦੀ ਬੇਰੋਜ਼ਗਾਰੀ ਹੈ ਜੋ ਦਹਾਕਿਆਂ ਦੇ ਰਿਕਾਰਡ ਤੋੜ ਚੁੱਕੀ ਹੈ, ਦੇਸ਼ ਦੇ ਕਰੋੜਾਂ ਲੋਕ ਘੋਰ ਗਰੀਬੀ ਵਿਚ ਆਪਣਾ ਜੀਵਨ ਹੰਢਾ ਰਹੇ ਹਨ, ਕੋਵਿਡ-19 ਮਹਾਮਾਰੀ ਨੇ ਮੁਲਕ ਵਿਚ ਗਰੀਬੀ ਹੋਰ ਵਧਾ ਦਿੱਤੀ ਹੈ, ਭੁੱਖਮਰੀ ਨੇ ਦੇਸ਼ ਦਾ ਬਚਪਨ ਰੋਲ ਰੱਖਿਆ ਹੈ, ਗਰੀਬ ਅਤੇ ਅਮੀਰ, ਆਦਮੀ ਅਤੇ ਔਰਤ ਦਰਮਿਆਨ ਪਾੜਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ, ਦੇਸ਼ ਦਾ ਬੁੱਢਾਪਾ ਰੁਲ ਰਿਹਾ ਹੈ ਤੇ ਜਵਾਨੀ ਉਦਾਸ ਹੈ, ਸ਼ਹਿਰਾਂ ’ਚ ਘੜਮਸ ਮੱਚੀ ਹੋਈ ਹੈ ਅਤੇ ਪਿੰਡਾਂ ’ਚ ਹਰ ਤਰ੍ਹਾਂ ਦਾ ਪਛੜੇਵਾਂ ਹੈ। ਇਹ ਸਾਡੇ ਦੇਸ਼ ਦੀ ਅਸਲੀਅਤ ਹੈ ਜੋ ਸੁਧਾਰ ਲਈ ਉਡੀਕ ਰਹੀ ਹੈ। ਪਰ ਸਾਡੇ ਹੁਕਮਰਾਨਾਂ ਦੇ ਮੂੰਹੋਂ ਅਜਿਹਾ ਕੁੱਛ ਸੁਣਨ ਨੂੰ ਨਹੀਂ ਮਿਲਦਾ ਜਿਸ ਤੋਂ ਪਤਾ ਲੱਗੇ ਕਿ ਅਸਲ ਫੱਟਾਂ ’ਤੇ ਮਰਹਮ ਲਾਉਣ ਦੀ ਤਿਆਰੀ ਹੋ ਰਹੀ ਹੈ। ਅਜਿਹਾ ਨਹੀਂ ਹੈ ਕਿ ਕੁੱਛ ਕੀਤਾ ਹੀ ਨਹੀਂ ਜਾ ਸਕਦਾ ਸਰਕਾਰ ਕੋਲ ਐਨ੍ਹੇ ਸਰੋਤ ਅਤੇ ਪ੍ਰਤਿਭਾਸ਼ੀਲ ਯੋਜਨਾਕਾਰਾਂ ਦੀਆਂ ਸੇਵਾਵਾਂ ਪ੍ਰਾਪਤ ਕਰਨ ਦੀਆਂ ਸਹੂਲਤਾਂ ਹੁੰਦੀਆਂ ਹਨ ਕਿ ਉਹ ਦਿਨਾਂ ’ਚ ਹੀ ਯੋਜਨਾਵਾਂ ਦੇ ਹਾਂ-ਪੱਖੀ ਪ੍ਰਭਾਵ ਦੇਖਣ ਲਾ ਸਕਦੀਆਂ ਹਨ। ਆਜ਼ਾਦੀ ਤੋਂ ਬਾਅਦ ਦੇਸ਼ ਨੇ ਇਸ ਤਰ੍ਹਾਂ ਹੀ ਤਰੱਕੀ ਕੀਤੀ ਹੈ ਜੋ ਕਿ ਵਿਚ-ਵਿਚਾਲੇ ਹੀ ਰਹਿ ਗਈ ਹੈ ਅਤੇ ਉਹ ਅਸਲ ਤੇ ਦਾਇਮੀ ਸਮੱਸਿਆਵਾਂ ਖਤਮ ਨਹੀਂ ਹੋ ਸਕੀਆਂ ਜਿਨ੍ਹਾਂ ਨੇ ਦੇਸ਼ ਦੀਆਂ ਤਮਾਮ ਸੰਭਾਵਨਾਵਾਂ ਨੂੰ ਨੂੜ੍ਹੀ ਰੱਖਿਆ ਹੈ।
ਆਮ ਭਾਰਤੀ ਲੋਕਾਂ ਲਈ ਘਾਤਕ ਇਨ੍ਹਾਂ ਸਮੱਸਿਆਵਾਂ ਦੇ ਸਾਹਮਣੇ ਸਾਡੇ ਅੱਜ ਦੇ ਹੁਕਮਰਾਨਾਂ ਦੀਆਂ ਗੱਲਾਂ, ਬਿਆਨ ਅਤੇ ਐਲਾਨ ਅਜਿਹੇ ਹਨ ਜਿਨ੍ਹਾਂ ਤੋਂ ਕੋਈ ਆਸ ਨਹੀਂ ਬਝਦੀ ਹੈ। ਹੁਣ ਜਦੋਂ ਪੰਜ ਰਾਜਾਂ ’ਚ ਚੋਣਾਂ ਹੋਣ ਵਾਲੀਆਂ ਹਨ, ਹੁਕਮਰਾਨਾਂ ਦੇ ਬਿਆਨ ਤੇ ਐਲਾਨ ਹੋਰ ਵੀ ਦੇਸ਼ ਦੀ ਅਸਲੀਅਤ ਤੋਂ ਟੁੱਟੇ ਹੋਏ ਹਨ। ਸਾਰਾ ਜ਼ੋਰ ਕਿਵੇਂ ਨਾ ਕਿਵੇਂ ਸੱਤਾ ਹਾਸਲ ਕਰਨ ’ਤੇ ਲੱਗਾ ਹੋਇਆ ਹੈ। ਭਾਰਤੀ ਜਨਤਾ ਪਾਰਟੀ ਨੂੰ ਕੇਂਦਰ ਦੀ ਸਰਕਾਰ ਚਲਾਉਂਦੀਆਂ ਸੱਤ ਸਾਲ ਪੂਰੇ ਹੋਣ ਵਾਲੇ ਹਨ ਪਰ ਇਹ ਇੱਕ ਵੀ ਦਾਅਵਾ ਕਰਨ ਜੋਗੀ ਨਹੀਂ ਕਿ ਇਸ ਨੇ ਦੇਸ਼ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਘੱਟ ਕਰਨ ਲਈ ਕੀ ਕੀਤਾ ਜੋ ਅਸਲ ਵਿਚ ਦਿਖਦਾ ਹੈ। ਇਹ ਦੇਸ਼ ਦੇ ਬੱਚਿਆਂ ਨੂੰ ਵਿਗਿਆਨਕ ਗਿਆਨ ਦਿੱਤੇ ਬਗੈਰ ਹੀ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਸੋਚ ਰਹੀ ਹੈ। ਇਸ ਦੇਸ਼ ਦੇ ਲੋਕਾਂ ਦੀ ਚਿੰਤਾ ਕੀ ਹੈ ਬਗੈਰ ਹੀ ਅਖੰਡ ਭਾਰਤ ਦਾ ਸੁਪਨਾ ਲੈਂਦੀ ਹੈ। ਅਸਲ ’ਚ ਇਸ ਦੇ ਮਹਾਨ ਦੇਸ਼ ਦੇ ਸੰਕਲਪ ਵਿਚ ਲੋਕ ਸ਼ਾਮਲ ਨਹੀਂ ਹਨ। ਇਸੇ ਲਈ ਕਸ਼ਮੀਰ ਨੂੰ ਇਹ ਧਰਤੀ ਦਾ ਇਕ ਟੁੱਕੜਾ ਹੀ ਸਮਝਦੀ ਹੈ। ਪਰ ਇਸ ਤਰ੍ਹਾਂ ਇਕ ਵਿਕਾਸਸ਼ੀਲ ਦੇਸ਼ ਤੇਜ਼ ਤਰੱਕੀ ਨਹੀਂ ਕਰ ਸਕਦਾ, ਬੁਨਿਆਦੀ ਸਮੱਸਿਆਵਾਂ ਦਾ ਖਾਤਮਾ ਕਰਨਾ ਤਾਂ ਦੂਰ ਦੀ ਗੱਲ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ