Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਹਰਿਆਣਾ

ਲਾਇਸੰਸੀ ਪਿਸਤੌਲ ਨਾਲ ਗ਼ੋਲੀ ਮਾਰ ਕੇ ਖ਼ੁਦਕੁਸ਼ੀ

March 04, 2021 11:49 AM

ਅਸੰਧ, 3 ਮਾਰਚ, ਗੁਰਨਾਮ ਰਾਮਗੜ੍ਹੀਆ : ਸ਼ਹਿਰ ਦੇ ਵਾਰਡ ਨੰ 10 ਨਿਵਾਸੀ ਇੱਕ ਵਿਅਕਤੀ ਨੇ ਆਪਣੇ ਆਪ ਦੀ ਲਾਇਸੇਂਸੀ ਰਿਵਾਲਵਰ ਨਾਲ ਸਿਰ ਵਿੱਚ ਗੋਲੀ ਮਾਰਕੇ ਖ਼ੁਦਕੁਸ਼ੀ ਕਰ ਲਈ। ਜਦੋਂ ਪਰਵਾਰ ਨੂੰ ਇਸ ਦੀ ਸੂਚਨਾ ਮਿਲੀ ਤਾਂ ਆਨਨ ਫਾਨਨ ਵਿੱਚ ਖ਼ੂਨ ਨਾਲ ਲੱਥਪਥ ਵਿਅਕਤੀ ਨੂੰ ਪਰਿਵਾਰ ਵਾਲੇ ਪਹਿਲਾਂ ਅਸੰਧ ਦੇ ਇੱਕ ਨਿਜੀ ਹਸਪਤਾਲ ਵਿੱਚ ਲੈ ਕੇ ਗਏ।
ਗੰਭੀਰ ਹਾਲਾਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਵਿਅਕਤੀ ਨੂੰ ਕਰਨਾਲ ਇਲਾਜ ਕਰਵਾਉਣ ਦੀ ਸਲਾਹ ਦਿੱਤੀ। ਇਸ ਦੇ ਬਾਅਦ ਪਰਿਵਾਰ ਵਾਲੇ ਗੰਭੀਰ ਦਸ਼ਾ ਵਿੱਚ ਵਿਅਕਤੀ ਨੂੰ ਕਰਨਾਲ ਲੈ ਗਏ । ਜਦੋਂ ਕਿ ਵਿਅਕਤੀ ਨੇ ਰਸਤੇ ਵਿੱਚ ਹੀ ਦਮ ਤੋਡ ਦਿੱਤਾ। ਜਾਣਕਾਰੀ ਮਿਲਦੇ ਹੀ ਥਾਨਾ ਮੂਖੀ ਕਮਲਦੀਪ ਸਿੰਘ ਪੁਲਿਸ ਮੌਕੇ ਉੱਤੇ ਪੁੱਜੇ। ਵਿਅਕਤੀ ਦੀ ਲਾਸ਼ ਦਾ ਪੋਸਟਮਾਰਟਮ ਪੁਲਿਸ ਦੀ ਨਿਗਰਾਨੀ ਵਿਚ ਕਰਵਾਇਆ ਗਿਆ। ਜਾਣਕਾਰੀ ਸੁਰਜੀਤ ਉਰਫ ਕਾਲ਼ਾ (55) ਪਿਛਲੇ ਲੱਗਭਗ ਇੱਕ ਸਾਲ ਤੋਂ ਕੈਂਸਰ ਦੀ ਰੋਗ ਨਾਲ ਪੀੜਤ ਸੀ, ਜਿਸ ਦਾ ਇਲਾਜ ਪੀਜੀਆਈ ’ਚੋਂ ਚੱਲ ਰਿਹਾ ਸੀ। ਪ੍ਰੰਤੂ ਮ੍ਰਿਤਕ ਪਿਛਲੇ ਕੁੱਝ ਸਮੇਂ ਤੋਂ ਪੀੜ ਨਾਲ ਜ਼ਿਆਦਾ ਤੰਗ ਸੀ, ਇਸ ਤੋਂ ਤੰਗ ਆਕੇ ਬੁੱਧਵਾਰ ਦੁਪਹਿਰ ਨੂੰ ਗੋਲੀ ਮਾਰਕੇ ਆਤਮਹੱਤਿਆ ਕਰ ਲਈ। ਵਿਅਕਤੀ ਦੀ ਮੌਤ ਨਾਲ ਪਰਵਾਰ ਵਿੱਚ ਸੋਗ ਪਸਰ ਗਿਆ। ਥਾਨਾ ਪ੍ਰਭਾਰੀ ਕਮਲਦੀਪ ਸਿੰਘ ਨੇ ਦੱਸਿਆ ਕਿ ਵਾਰਡ 10 ਨਿਵਾਸੀ ਸੁਰਜੀਤ ਸਿੰਘ ਵਲੋ ਲਾਇਸੇਂਸੀ ਹਥਿਆਰ ਨਾਲ ਖੁਦਕੁਸ਼ੀ ਕਰਨ ਦੀ ਜਾਣਕਾਰੀ ਮਿਲੀ ਸੀ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਲਿਆ ਹੈ ਅਤੇ ਬਣਦੀ ਕਾਰਵਾਈ ਕਰ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਵਿਗੜ ਰਹੇ ਕੋਰੋਨਾ ਹਾਲਾਤਾਂ ਨੂੰ ਲੈ ਕੇ ਡੀਸੀ ਸਿਰਸਾ ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਦਿਸ਼ਾ ਨਿਰਦੇਸ਼

ਇੱਕ ਕਿੱਲੋਂ ਅਫੀਮ ਸਮੇਤ ਨੌਜਵਾਨ ਚੜ੍ਹਿਆ ਪੁਲਿਸ ਅੜਿੱਕੇ

ਪਿੰਡ ਸੁਨਪੇਡ ਅੱਗਨੀਕਾਂਡ ਕੇਸ ਦੇ 11 ਮੁਲਜ਼ਮਾਂ ਨੂੰ ਸੀਬੀਆਈ ਅਦਾਲਤ ਨੇ ਕੀਤਾ ਬਰੀ

ਸਿਰਸਾ ਜ਼ਿਲ੍ਹੇ ਵਿੱਚ ਵੀ ਰੁਕਣ ਦਾ ਨਾਮ ਨਹੀ ਲੈ ਰਿਹਾ ਕੋਰੋਨਾ ਦਾ ਕਹਿਰ

ਪੈਟਰੋਲ ਪੰਪ ਸੰਚਾਲਕਾਂ ਨਾਲ ਡਿਜੀਟਲ ਭੁਗਤਾਨ ਰਾਹੀਂ 1.50 ਲੱਖ ਰੁਪਏ ਦੀ ਜਾਲਸਾਜ਼ੀ ਕਰਨ ਵਾਲੇ ਦੋ ਗ੍ਰਿਫ਼ਤਾਰ

ਕਿਸਾਨਾਂ ਦੀ ਕਣਕ ਵੱਧ ਤੋਲਣ 'ਤੇ 21 ਆੜ੍ਹਤੀਆਂ ਦੇ ਲਾਇਸੰਸ ਮੁਅੱਤਲ

ਜਾਗਰੂਕ ਕਿਸਾਨਾਂ ਵਲੋਂ 14 ਫਰਮਾਂ ਦੇ ਤੋਲ ’ਚ ਹੇਰਾਫੇਰੀ ਦਾ ਪਰਦਾਫਾਸ਼

ਕੁਰੂਕਸ਼ੇਤਰ : ਕਿਸਾਨਾਂ ਵੱਲੋਂ ਭਾਜਪਾ ਸਾਂਸਦ ਦਾ ਵਿਰੋਧ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਤੇ ਪਤਨੀ ਕੋਰੋਨਾ ਪਾਜ਼ੇਟਿਵ

18 ਸਾਲਾਂ ਬੀਐਸਸੀ ਵਿਦਿਆਰਥਣ ਨੇ ਕੀਤਾ ਸੁਸਾਈਡ