ਅਹਿਮਦਾਬਾਦ, 04 ਮਾਰਚ (ਏਜੰਸੀ) : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਇੰਗਲੈਂਡ ਖ਼ਿਲਾਫ਼ ਇਥੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੈਦਾਨ ’ਤੇ ਉਤਰਦਿਆਂ ਹੀ ਵਿਸ਼ੇਸ਼ ਪ੍ਰਾਪਤੀ ਹਾਸਲ ਕਰ ਲਈ । ਬਤੌਰ ਕਪਤਾਨ ਕੋਹਲੀ ਦਾ ਇਹ 60ਵਾਂ ਟੈਸਟ ਮੈਚ ਹੈ।
ਇਸ ਦੇ ਨਾਲ ਹੀ ਕੋਹਲੀ ਨੇ ਮਹਿੰਦਰ ਸਿੰਘ ਧੋਨੀ ਦੇ ਜ਼ਿਆਦਾਤਰ ਟੈਸਟ ਮੈਚਾਂ ਦੀ ਕਪਤਾਨੀ ਕਰਨ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ। ਭਾਰਤ ਨੇ ਕੋਹਲੀ ਦੀ ਕਪਤਾਨੀ ਹੇਠ ਆਖਰੀ 59 ਮੈਚਾਂ ਵਿਚੋਂ 35 ਜਿੱਤੇ, ਜਦੋਂਕਿ ਟੀਮ ਨੂੰ 14 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਦਸ ਮੈਚ ਡਰਾਅ ਹੋਏ।
ਇਸ ਦੇ ਨਾਲ ਹੀ ਧੋਨੀ ਦੀ ਅਗਵਾਈ ਵਾਲੇ 60 ਟੈਸਟ ਮੈਚਾਂ ਵਿਚੋਂ ਭਾਰਤ ਨੇ 27 ਵਿੱਚ ਜਿੱਤ ਹਾਸਲ ਕੀਤੀ ਅਤੇ ਟੀਮ ਨੂੰ 18 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਵਿਰਾਟ ਦੀ ਜਿੱਤ ਪ੍ਰਤੀਸ਼ਤ 59.32 ਹੈ ਜਦਕਿ ਧੋਨੀ ਦੇ 45 ਹਨ। ਚੌਥੇ ਟੈਸਟ ਮੈਚ ਦੀ ਗੱਲ ਕਰੀਏ ਤਾਂ ਇਸ ਮੈਚ ਵਿੱਚ ਟਾਸ ਜਿੱਤ ਕੇ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਖ਼ਬਰ ਲਿਖੇ ਜਾਣ ਤੱਕ ਇੰਗਲੈਂਡ ਨੇ 13 ਓਵਰਾਂ ਵਿੱਚ 32 ਦੌੜਾਂ ਦੇ ਕੇ 3 ਵਿਕਟਾਂ ਗੁਆ ਦਿੱਤੀਆਂ ਹਨ।