Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਸੰਪਾਦਕੀ

ਮੁਕੰਮਲ ਸਫਲਤਾ ਨਾਲ ਨਹੀਂ ਚਲ ਰਹੀ ਟੀਕਾ-ਮੁਹਿੰਮ

March 05, 2021 11:12 AM

ਦੇਸ਼ ’ਚ ਕੋਰੋਨਾ ਵਿਸ਼ਾਣੂ ਖ਼ਿਲਾਫ਼ ਟੀਕਾ ਮੁਹਿੰਮ ਚਲ ਰਹੀ ਹੈ। ਅਫਸੋਸ ਦੀ ਗੱਲ ਹੈ ਕਿ ਇਸ ਟੀਕਾ ਮੁਹਿੰਮ ਨਾਲ ਸੁਰੂ ਤੋਂ ਹੀ ਵਿਵਾਦ ਜੁੜੇ ਰਹੇ ਹਨ। ਸ਼ਾਇਦ ਹੀ ਕਿਸੇ ਹੋਰ ਦੇਸ਼ ’ਚ ਅਜਿਹੇ ਵਿਵਾਦ ਸਾਹਮਣੇ ਆਏ ਹੋਣ। ਦੇਸੀ ਕੋਵੈਕਸੀਨ ਬਾਰੇ ਤਾਂ ਸ਼ੰਕਾ ਹੀ ਚਲਦੀ ਰਹੀ ਕਿਉਂਕਿ ਇਸ ਵੈਕਸੀਨ ਦੀਆਂ ਪਰਖਾਂ ਦੇ ਪੂਰੇ ਅੰਕੜੇ ਟੀਕਾ ਲਾਉਣ ਤਕ ਜਾਰੀ ਨਹੀਂ ਕੀਤੇ ਗਏ ਸਨ। ਇਹ ਕਿਹਾ ਜਾਂਦਾ ਰਿਹਾ ਹੈ ਕਿ ਭਾਰਤ ਬਾਇਓਟੈਕ ਦੀ ਕੋਵੈਕਸੀਨ ਹਾਲੇ ਤੱਕ ਦੀਆਂ ਪਰਖਾਂ ਅਨੁਸਾਰ ਸੁਰੱਖਿਅਤ ਸਾਬਤ ਹੋਈ ਹੈ। ਮਹਾਮਾਰੀ ਰੋਕਣ ਲਈ ਲਗਣ ਵਾਲੇ ਕਿਸੇ ਵੀ ਟੀਕੇ ਦੀ ਸੁਰੱਖਿਆ, ਇਸ ਦੀ ਕਾਰਗਰੀ ਨਾਲ ਜੋੜ ਕੇ ਹੀ ਵੇਖੀ ਜਾਂਦੀ ਹੈ। ਹੁਣ ਜਾ ਕੇ ਦੱਸਿਆ ਗਿਆ ਹੈ, ਜਦੋਂ ਟੀਕੇ ਲੱਗਣੇ ਸ਼ੁਰੂ ਹੋਣ ਬਾਅਦ ਦੋ ਦਿਨ ਨਿਕਲ ਚੁਕੇ ਹਨ, ਕਿ ਵੈਕਸੀਨ 81 ਪ੍ਰਤੀਸ਼ਤ ਕਾਰਗਰ ਹੈ। ਪਰ ਹਾਲੇ ਵੀ ਇਹ ਦਾਅਵਾ ਹੈਦਰਾਬਾਦ ਦੇ ਭਾਰਤ ਬਾਇਓਟੈਕ ਦੁਆਰਾ ਹੀ ਜਤਾਇਆ ਗਿਆ ਹੈ ਜੋ ਕਿ ਇਸ ਵੈਕਸੀਨ ਨੂੰ ਬਣਾਉਣ ਵਾਲੀ ਫਰਮ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨਾਲ ਮਿਲ ਕੇ ਭਾਰਤ ਬਾਇਓਟੈਕ ਨੇ ਇਹ ਟੀਕਾ ਤਿਆਰ ਕੀਤਾ ਹੈ। ਕਿਸੇ ਨਿਰਪੱਖ ਡਾਕਟਰੀ ਸੰਸਥਾ ਦੁਆਰਾ ਕੋਵੈਕਸੀਨ ਦੀ ਕਾਰਗਰੀ ਦੀ ਪੁਸ਼ਟੀ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਇਸ ਦੇਸੀ ਟੀਕੇ ਵਿੱਚ ਭਾਰਤ ਦੇ ਲੋਕਾਂ ਦਾ ਭਰੋਸਾ ਹੋਰ ਵਧੇ।
ਸਭ ਤੋਂ ਪਹਿਲਾਂ ਇਕ ਕਰੋੜ ਸਿਹਤ-ਕਰਮੀਆਂ ਦੇ ਟੀਕਾ ਲਾਉਣਾ ਤੈਅ ਕੀਤਾ ਗਿਆ ਸੀ। ਇਸ ਤੋਂ ਬਾਅਦ ਪਹਿਲੀ ਸਫ ਦੇ ਕਰਮੀਆਂ ਨੂੰ ਟੀਕੇ ਲੱਗਣੇ ਸਨ ਜੋ 2 ਕਰੋੜ ਲੋਕ ਦੱਸੇ ਗਏ ਸਨ। ਸਿਹਤ ਮੰਤਰਾਲੇ ਦੁਆਰਾ ਦੱਸਿਆ ਗਿਆ ਹੈ ਕਿ 1 ਕਰੋੜ 25 ਲੱਖ ਸਿਹਤ ਕਰਮੀਆਂ ਅਤੇ ਪਹਿਲੀ ਸਫ ਦੇ ਕਾਮਿਆਂ ਨੇ ਟੀਕਾ ਲਗਵਾ ਲਿਆ ਹੈ। ਟੀਕਾ 3 ਕਰੋੜ ਕਾਮਿਆਂ ਦੇ ਲੱਗ ਜਾਣਾ ਚਾਹੀਦਾ ਸੀ। ਇਹ ਪਹਿਲੀ ਡੋਜ਼ ਦੀ ਸਥਿਤੀ ਹੈ। ਹੋਰ ਵੀ ਪਰੇਸ਼ਾਨ ਕਰਨ ਵਾਲੀ ਸਥਿਤੀ ਦੂਸਰੀ ਡੋਜ਼ ਦੀ ਹੈ ਜੋ ਪਹਿਲੇ ਟੀਕੇ ਬਾਅਦ ਚਾਰ ਤੋਂ ਛੇ ਹਫਤਿਆਂ ਬਾਅਦ ਦੇਣੀ ਹੁੰਦੀ ਹੈ। ਦੂਸਰੀ ਡੋਜ਼ (ਟੀਕਾ) ਲੈਣ ਲਈ ਤੀਜਾ ਹਿੱਸਾ ਸਿਹਤਕਰਮੀ ਹੀ ਪਹੁੰਚੇ ਹਨ। ਸਿਹਤਕਰਮੀਆਂ ’ਚ ਡਾਕਟਰ ਤੇ ਨਰਸਾਂ ਆਉਂਦੇ ਹਨ ਅਤੇ ਉਨ੍ਹਾਂ ਵਿਚੋਂ ਵੀ ਜ਼ਰੂਰੀ ਦੋਨੋਂ ਟੀਕੇ ਲਗਵਾਉਣ ਤੋਂ ਵੱਡੀ ਗਿਣਤੀ ਦਾ ਦੂਰ ਰਹਿਣਾ ਆਮ ਲੋਕਾਂ ਨੂੰ ਵੈਕਸੀਨ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦਾ ਹੈ। ਹੋਰ ਵੀ ਹੈਰਾਨੀ ਅਤੇ ਸਮੱਸਿਆ ਵਾਲਾ ਤੱਥ ਇਹ ਹੈ ਕਿ ਜਿਨ੍ਹਾਂ ਪਹਿਲੀ ਸਫ ਦੇ 57 ਲੱਖ 62 ਹਜ਼ਾਰ ਕਾਮਿਆਂ ਨੂੰ ਪਹਿਲਾ ਟੀਕਾ ਲਗ ਚੁੱਕਾ ਸੀ ਉਨ੍ਹਾਂ ਵਿਚੋਂ ਸਿਰਫ 3 ਹਜ਼ਾਰ 277 ਕਾਮੇ ਹੀ ਦੂਸਰਾ ਟੀਕਾ ਲਗਵਾਉਣ ਲਈ ਆਏ ਹਨ। ਇਹ ਸਮਝਿਆ ਜਾਂਦਾ ਹੈ ਕਿ ਦੂਸਰਾ ਟੀਕਾ ਲਗਵਾਉਣ ਨਾਲ ਹੀ ਮਹਾਮਾਰੀ ਤੋਂ ਮੁਕੰਮਲ ਹਿਫਾਜ਼ਤ ਹੋ ਸਕਦੀ ਹੈ। ਦੂਸਰੀ ਡੋਜ਼ ਬਾਅਦ ਹੀ ਮਨੁੱਖ ਦੇ ਸ਼ਰੀਰ ’ਚ ਕੋਵਿਡ-19 ਨਾਲ ਲੜਨ ਦੀ ਸਮਰੱਥਾ ਦੇਰ ਤੱਕ ਬਣੀ ਰਹਿੰਦੀ ਹੈ।
ਕੇਂਦਰੀ ਸਿਹਤ ਮੰਤਰਾਲਾ ਪਹਿਲੇ ਤਿੰਨ ਕਰੋੜ ਲੋਕਾਂ ਦੀ ਵੈਕਸੀਨੇਸ਼ਨ ਸੰਬੰਧੀ ਪੂਰਾ ਅੰਕੜਾ ਜਾਰੀ ਨਹੀਂ ਕਰ ਸਕਿਆ। ਦੂਸਰੀ ਡੋਜ਼ ਬਾਰੇ ਤਾਂ ਸ਼ਾਇਦ ਇਹ ਪੂਰਾ ਅੰਕੜਾ ਦੇਰ ਬਾਅਦ ਹੀ ਜਾਰੀ ਕਰ ਸਕੇਗਾ। ਪਰ ਹਾਲੇ ਤੱਕ ਇਹ ਸਪਸ਼ੱਟ ਹੋ ਗਿਆ ਹੈ ਕਿ ਮੋਦੀ ਸਰਕਾਰ ਪਹਿਲੇ ਤਿੰਨ ਕਰੋੜ ਵਿਅਕਤੀਆਂ ਨੂੰ ਪੂਰੀ ਡੋਜ਼ ਦੇਣ ਵਿਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੀ ਹੈ। ਹੁਣ ਅਗਲੇ 27 ਕਰੋੜ ਲੋਕਾਂ ਦੀ ਵੈਕਸੀਨੇਸ਼ਨ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਇਨ੍ਹਾਂ ’ਚ 60 ਸਾਲ ਤੋਂ ਜਿਆਦਾ ਉਮਰ ਦੇ ਸੀਨੀਅਰ ਨਾਗਰਿਕ ਅਤੇ ਗੰਭੀਰ ਬਿਮਾਰੀਆਂ ਰੱਖਦੇ 45 ਸਾਲ ਤੋਂ ਉਪਰ ਦੇ ਭਾਰਤੀ ਲੋਕ ਹਨ। ਇਸ ’ਚ ਜ਼ਰਾ ਵੀ ਸੰਦੇਹ ਨਹੀਂ ਕਿ ਕੋਵਿਡ-19 ਮਹਾਮਾਰੀ ਖ਼ਿਲਾਫ਼ ਟੀਕਾ-ਮੁਹਿੰਮ ਵੱਡੀ ਅਹਿਮੀਅਤ ਰੱਖਦੀ ਹੈ। ਪਰ ਸਰਕਾਰ ਪੂਰੀ ਪ੍ਰਕਿਰਿਆ ਨੂੰ ਬਣਾਈ ਰੱਖ ਕੇ ਸਿਰੇ ਲਾਉਣ ’ਚ ਅਸਫਲ ਰਹੀ ਹੈ। ਦੂਸਰੇ ਪਾਸੇ ਦੇਸ਼ ਦੇ 6 ਰਾਜਾਂ ਵਿਚੋਂ ਨਵੇਂ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ ਅਤੇ ਰੋਜ਼ਾਨਾ ਦੀ ਦਰ ਵਿਚ ਵੀ ਤੇਜ਼ ਵਾਧਾ ਹੋ ਰਿਹਾ ਹੈ। ਇਸ ਲਈ ਜ਼ਰੂਰੀ ਹੈ ਕਿ ਸਰਕਾਰ ਪੂਰੀ ਤਰ੍ਹਾਂ ਸਫਲ ਟੀਕਾ ਮੁਹਿੰਮ ਚਲਾਉਣ ’ਤੇ ਜ਼ੋਰ ਲਾਵੇ, ਨਹੀਂ ਤਾਂ ਦੂਸਰੀ ਲਹਿਰ ਦੇ ਖ਼ਤਰੇ ਸਾਹਮਣੇ ਕੀਤੀ ਪ੍ਰਾਪਤੀ ’ਤੇ ਵੀ ਪਾਣੀ ਫਿਰ ਸਕਦਾ ਹੈ ਜੋ ਕਿ ਦੇਸ਼ ਲਈ ਬੇਹੱਦ ਨੁਕਸਾਨਦਾਇਕ ਹੋਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ