Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਦੇਸ਼

ਮੁਕੇਸ਼ ਅੰਬਾਨੀ ਦੇ ਘਰ ਬਾਹਰ ਬਰਾਮਦ ਹੋਣ ਵਾਲੀ ਸਕਾਰਪੀਓ ਦੇ ਮਾਲਕ ਦੀ ਮਿਲੀ ਲਾਸ਼

March 06, 2021 11:04 AM

ਮੁੰਬਈ, 5 ਮਾਰਚ (ਏਜੰਸੀਆਂ) : ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਕੋਲ ਪਿਛਲੇ ਦਿਨੀਂ ਜਿਲੇਟਿਨ ਨਾਲ ਭਰੀ ਕਾਰ ਬਰਾਮਦ ਹੋਈ ਸੀ। ਉੱਛੇ ਹੀ ਹੁਣ ਕਲਵਾ ਇਲਾਕੇ ਤੋਂ ਉਸ ਸਕਾਰਪੀਓ ਦੇ ਮਾਲਕ ਦੀ ਲਾਸ਼ ਮਿਲੀ ਹੈ। ਹੁਣ ਤੱਕ ਦੀ ਜਾਣਕਾਰੀ ਅਨੁਸਾਰ, ਪੁਲਿਸ ਇਸ ਨੂੰ ਖੁਦਕੁਸ਼ੀ ਮੰਨ ਰਹੀ ਹੈ। ਮੀਡੀਆ ਰਿਪੋਰਟ ਅਨੁਸਾਰ, ਕਾਰ ਮਾਲਕ ਮਨਸੁਖ ਹਿਰੇਨ ਕਾਲਵਾ ਬਰਿੱਜ ਤੋਂ ਛਾਲ ਮਾਰ ਕੇ ਆਪਣੀ ਜਾਨ ਦਿੱਤੀ ਹੈ। ਸ਼ੁਰੂਆਤੀ ਜਾਂਚ ’ਚ ਪੁਲਿਸ ਨੇ ਖੁਦਕੁਸ਼ੀ ਦੀ ਗੱਲ ਕਹੀ ਹੈ ਪਰ ਦੂਜੇ ਐਂਗਲ ਤੋਂ ਵੀ ਪੁਲਿਸ ਜਾਂਚ ਕਰ ਰਹੀ ਹੈ।
ਮਨਸੁਖ ਹਿਰੇਨ ਨੇ ਦੱਸਿਆ ਸੀ ਕਿ ਉਸ ਦੀ ਕਾਰ ਚੋਰੀ ਹੋ ਗਈ ਸੀ ਅਤੇ ਉਸ ਨੇ ਇਸ ਲਈ ਇਕ ਐੱਫਆਈਆਰ ਵੀ ਦਰਜ ਕਰਵਾਈ ਸੀ। ਮਨਸੁਖ ਦੀ ਸਕਾਰਪੀਓ ਕਾਰ ’ਚੋਂ ਜਿਲੇਟਿਨ ਦੀਆਂ 20 ਛੜਾਂ (ਵਿਸਫੋਟਕ ਸਮੱਗਰੀ) ਬਰਾਮਦ ਹੋਈ ਸੀ, ਜਿਸ ਨਾਲ ਸਨਸਨੀ ਫੈਲ ਗਈ ਸੀ। ਨੇੜੇ-ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਪੁਲਿਸ ਨੇ ਉਸ ਸ਼ਖਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੇ ਉਸ ਕਾਰ ਨੂੰ ਪਾਰਕ ਕੀਤਾ ਸੀ। ਹਾਲਾਂਕਿ ਉਸ ਦੇ ਮਾਸਕ ਪਹਿਨੇ ਹੋਣ ਕਾਰਨ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਸੀ।
ਦੱਸਣਯੋਗ ਹੈ ਕਿ ਅੰਬਾਨੀ ਦੀ ਬਹੁਮੰਜਲਾ ਰਿਹਾਇਸ਼ ‘ਐਂਟੀਲੀਆ’ ਨੇੜੇ 25 ਫਰਵਰੀ ਦੀ ਸ਼ਾਮ ਇਕ ਐੱਸਯੂਵੀ (ਸਕਾਰਪੀਓ) ’ਚ 2.5 ਕਿਲੋਗ੍ਰਾਮ ਜਿਲੇਟਿਨ ਦੀਆਂ ਛੜਾਂ (ਵਿਸਫੋਟਕ ਸਮੱਗਰੀ) ਬਰਾਮਦ ਹੋਈ ਸੀ। ਸਕਾਰਪੀਓ ਅੰਦਰ ਇਕ ਚਿੱਠੀ ਵੀ ਸੀ, ਜਿਸ ’ਚ ਅੰਬਾਨੀ ਅਤੇ ਉਸ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਸੀ। ਪੁਲਿਸ ਨੇ ਹੁਣ ਤੱਕ ਦੀ ਜਾਂਚ ’ਚ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਐਂਗਲ ਨੂੰ ਖਾਰਜ ਕੀਤਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ