Wednesday, April 21, 2021 ePaper Magazine
BREAKING NEWS
ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ/ਉਦਯੋਗਾਂ ਨੂੰ ਪੀ.ਐਸ.ਏ. ਆਕਸੀਜਨ ਪਲਾਂਟ ਲਗਾਉਣ ਦੀ ਅਪੀਲਕੋਰੋਨਾ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੀਮਤ ਕਰਨ ਦਾ ਫੈਸਲਾਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹੇ ਦੀਆਂ ਮੰਡੀਆਂ 'ਚ ਡਟੇ ਖੁਸ਼ਹਾਲੀ ਦੇ ਰਾਖੇਚੰਗੇ ਹਾਲਤ ਵਾਲੇ ਬਾਰਦਾਨੇ ਦੀ ਮੁੜ ਵਰਤੋ ਲਈ 4403 ਗੱਠਾਂ ਬਾਰਦਾਨਾ ਖਰੀਦਣ ਦੀ ਮਨਜ਼ੂਰੀਪਟਿਆਲਾ ਪੁਲਿਸ ਵੱਲੋਂ ਰਾਤਰੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 45 ਮੁਕੱਦਮੇ ਦਰਜਫੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀਨਾਸਿਕ 'ਚ ਹਸਪਤਾਲ ਦਾ ਆਕਸੀਜਨ ਟੈਂਕਰ ਲੀਕ, 22 ਮਰੀਜ਼ਾਂ ਦੀ ਮੌਤਫੌਜ ਨੇ ਦਿੱਲੀ ਕੈਂਟ ਬੇਸ ਹਸਪਤਾਲ ਨੂੰ ਕੋਵਿਡ ਸੈਂਟਰ 'ਚ ਕੀਤਾ ਤਬਦੀਲਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਦੀਆਂ ਤਿੰਨੋਂ ਸੰਸਥਾਵਾਂ ਲਈ ਚੁਣਿਆ ਗਿਆਅਮਰੀਕਾ : ਜਾਰਜ ਫਲਾਇਡ ਕਤਲ ਕੇਸ 'ਚ ਡੈਰਿਕ ਚੌਵਿਨ ਦੋਸ਼ੀ

ਦੇਸ਼

ਡੀਆਰਡੀਓ ਨੇ ਐੱਸਐੱਫਡੀਆਰ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

March 06, 2021 11:06 AM

ਨਵੀਂ ਦਿੱਲੀ, 5 ਮਾਰਚ (ਏਜੰਸੀਆਂ) : ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਠੋਸ ਫਿਊਲ ਵਾਲੀ ਰੈਮਜੇਟ (ਐੱਸਐੱਫਡੀਆਰ) ਮਿਜ਼ਾਈਲ ਪ੍ਰਣੋਦਨ ਪ੍ਰਣਾਲੀ ਦਾ ਓਡੀਸ਼ਾ ਦੇ ਚਾਂਦੀਪੁਰ ਪ੍ਰੀਖਣ ਕੇਂਦਰ ਤੋਂ ਸ਼ੁੱਕਰਵਾਰ ਨੂੰ ਸਫਲ ਉਡਾਣ ਪ੍ਰੀਖਣ ਕੀਤਾ। ਡੀਆਰਡੀਓ ਨੇ ਇਕ ਬਿਆਨ ’ਚ ਕਿਹਾ,‘‘ਬੂਸਟਰ ਮੋਟਰ ਅਤੇ ਨੋਜਲ-ਲੇਸ ਮੋਟਰ ਸਮੇਤ ਸਾਰੀਆਂ ਉੱਪ ਪ੍ਰਣਾਲੀਆਂ ਨੇ ਉਮੀਦ ਦੇ ਅਨੁਰੂਪ (ਉਡਾਣ ਪ੍ਰੀਖਣ ਦੌਰਾਨ) ਪ੍ਰਦਰਸ਼ਨ ਕੀਤਾ।’’
ਬਿਆਨ ’ਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਐੱਸਐੱਫਡੀਆਰ ਮਿਜਾਈਲ ਪ੍ਰਣੋਦਨ ਤਕਨਾਲੋਜੀ ਵਿਸ਼ਵ ’ਚ ਸਿਰਫ ਗਿਣੇ-ਚੁਣੇ ਦੇਸ਼ਾਂ ਕੋਲ ਹੀ ਉਪਲੱਬਧ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਐੱਸਐੱਫਡੀਆਰ ਤਕਨਾਲੋਜੀ ਦੇ ਸਫਲ ਪ੍ਰਦਰਸ਼ਨ ਨੇ ਡੀਆਰਡੀਓ ਨੂੰ ਇਕ ਤਕਨਾਲੋਜੀ ਲਾਭ ਉਪਲੱਬਧ ਕਰਵਾਇਆ ਹੈ, ਜਿਸ ਨਾਲ ਲੰਬੀ ਦੂਰੀ ਦੀ ਹਵਾ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਮਿਜਾਈਲਾਂ ਵਿਕਸਿਤ ਕਰਨ ’ਚ ਮੱਦਦ ਮਿਲੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ