ਕੋਟ ਈਸੇ ਖਾਂ/5 ਮਾਰਚ/ਜੀਤਾ ਸਿੰਘ ਨਾਰੰਗ: ਇੱਕ ਮਾਰਚ ਤੋਂ ਕਰੋਨਾ ਦੇ ਬਚਾਅ ਲਈ ਚਲਾਈ ਜਾ ਰਹੀ ਕੋਵਡ ਵੈਕਸੀਨ ਸਬੰਧੀ ਟੀਕਾਕਰਨ ਮੁਹਿੰਮ ਤਹਿਤ ਜੋ ਕਿ ਬਿਲਕੁਲ ਫਰੀ ਅਤੇ ਇਥੋਂ ਦੇ ਸਿਵਲ ਹਸਪਤਾਲ ਵਿਚ ਚਲਾਈ ਜਾ ਰਹੀ ਹੈ ਜੋ ਹੁਣ ਤੀਸਰੇ ਚਰਨ ਵਿਚ ਪਹੁੰਚ ਗਈ ਹੈ ।ਇਸ ਮੁਹਿੰਮ ਅਧੀਨ60 ਸਾਲ ਤੋਂ ਉਪਰ ਦੇ ਸੀਨੀਅਰ ਸਿਟੀਜ਼ਨ ਅਤੇ 45 ਤੋਂ 59 ਸਾਲ ਦੇ ਉਨ੍ਹਾਂ ਵਿਅਕਤੀਆਂ ਨੂੰ ਜੋ ਕਿ ਗੰਭੀਰ ਬਿਮਾਰੀ ਤੋਂ ਪੀੜਤ ਹਨ ਨੂੰ ਲਗਾਏ ਜਾ ਰਹੇ ਹਨ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ ਜਗਮੀਤ ਸਿੰਘ ਅਤੇ ਡਾ ਜਸਕਰਨ ਸਿੰਘ ਨੇ ਦੱਸਿਆ ਕਿ ਭਲੇ ਹੀ ਕੁਝ ਅਨਸਰਾਂ ਵੱਲੋਂ ਇਸ ਟੀਕਾਕਰਨ ਮੁਹਿੰਮ ਸਬੰਧੀ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ ਪ੍ਰੰਤੂ ਇਸ ਦੇ ਲਾਭਾਂ ਸਬੰਧੀ ਅਤੇ ਇਸ ਦੇ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਦੇ ਫਲਸਰੂਪ ਲੋਕਾਂ ਵਿਚ ਇਸ ਟੀਕਾਕਰਨ ਸਬੰਧੀ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ।ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਸਾਰੇ ਦਿਨ ਵਿੱਚ ਸਿਰਫ਼30 ਲੋਕਾਂ ਨੂੰ ਹੀ ਇਹ ਟੀਕਾ ਲਗਵਾਇਆ ਗਿਆ ਸੀ ਜਦੋਂ ਕਿ ਅੱਜ ਏਨੀ ਗਿਣਤੀ ਅਸੀਂ ਬਾਰਾਂ ਵਜੇ ਤੋਂ ਪਹਿਲਾਂ ਪਹਿਲਾਂ ਹੀ ਪੂਰੀ ਕਰ ਲਈ ਹੈ । ਇੱਥੇ ਦੱਸਣਾ ਬਣਦਾ ਹੈ ਕਿ ਆਧਾਰ ਕਾਰਡ ਨਾਲ ਲਿਆ ਕੇ ਅਤੇ ਇਕ ਰਜਿਸਟਰ ਵਿੱਚ ਨਾਂ ਦਰਜ ਕਰਾਉਣ ਉਪਰੰਤ ਇਹ ਟੀਕਾ ਲਾਉਣ ਤੋਂ ਕੋਈ ਅੱਧੇ ਘੰਟੇ ਬਾਅਦ ਵਿਅਕਤੀ ਨੂੰ ਘਰ ਭੇਜ ਦਿੱਤਾ ਜਾਂਦਾ ਹੈ । ਅੱਜ ਟੀਕਾ ਲਗਾਉਣ ਵਾਲਿਆਂ ਵਿਚ ਕਾ: ਸੁਰਜੀਤ ਸਿੰਘ ਗਗੜਾ, ਕਾ: ਬਲਰਾਮ ਠਾਕਰ, ਕਾ: ਬਲਦੇਵ ਸਿੰਘ, ਕਾ:ਜੋਗਿੰਦਰ ਸਿੰਘ ਅਤੇ ਜੀ .ਓ .ਜੀ ਸਾਥੀਆਂ ਨੇ ਦੱਸਿਆ ਕਿ ਲੋਕਾਂ ਵਿਚ ਜੋ ਗ਼ਲਤ ਧਾਰਨਾ ਇਸ ਟੀਕਾਕਰਨ ਸਬੰਧੀ ਫੈਲਾਈ ਜਾ ਰਹੀ ਹੈ ਉਹ ਬਿਲਕੁਲ ਬੇਬੁਨਿਆਦ ਸਾਬਤ ਹੋਈ ਹੈ ਅਤੇ ਇਸ ਤੋਂ ਕਿਸੇ ਵੀ ਤਰ੍ਹਾਂ ਡਰਨ ਦੀ ਕੋਈ ਲੋੜ ਨਹੀਂ ਹੈ ਤੇ ਇਸ ਨੂੰ ਬੇਝਿਜਕ ਲਵਾ ਲੈਣਾ ਚਾਹੀਦਾ ਹੈ ।ਇਸ ਟੀਕਾਕਰਨ ਮੁਹਿੰਮ ਦੀ ਮੈਡੀਕਲ ਟੀਮ ਜਿਸ ਵਿਚ ਡਾ ਜਗਮੀਤ ਸਿੰਘ, ਡਾ ਜਸਕਰਨ ਸਿੰਘ, ਡਾ ਪਰਮਿੰਦਰ ਸਿੰਘ, ਮੈਡਮ ਸੰਦੀਪ ਕੌਰ, ਮੈਡਮ ਗੁਰਜੀਤ ਕੌਰ ,ਮੈਡਮ ਮੀਨਾਕਸ਼ੀ ਅਤੇ ਮੈਡਮ ਮਨਪ੍ਰੀਤ ਕੌਰ ਵਲੋਂ ਪੂਰੇ ਸਲੀਕੇ ਨਾਲ ਆਏ ਲੋਕਾਂ ਨੂੰ ਅਟੈਂਡ ਕੀਤਾ ਜਾ ਰਿਹਾ ਸੀ ।