Wednesday, August 05, 2020 ePaper Magazine

ਹਰਿਆਣਾ

ਹਰਿਆਣਾ 'ਚ ਝੋਨਾ ਖ਼ਰੀਦ ਲਈ ਬਨਣਗੇ 600 ਸੈਂਟਰ

July 28, 2020 09:03 PM
ਚੰਡੀਗੜ੍ਹ, 28 ਜੁਲਾਈ (ਏਜੰਸੀ) : ਹਰਿਆਣਾ ਦੇ ਕਿਸਾਨਾਂ ਨੂੰ ਝੋਨਾ ਵੇਚਨ ਲਈ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਹਰ ਸਹੀ ਕਦਮ ਚੁੱਕੇ ਜਾਣਗੇ| ਝੋਨਾ ਖਰੀਦ ਲਈ ਅਨਾਜ ਮੰਡੀਆਂ ਵਿਚ ਤੋਲ ਲਈ ਵਰਤੋ ਕੀਤੇ ਜਾਣ ਵਾਲੇ ਧਰਮ ਕੰਡੇ ਦਾ 15 ਦਿਨ ਦੇ ਅੰਦਰ ਨਿਰੀਖਣ ਵੀ ਕਰਣ|
 
ਇਹ ਨਿਰਦੇਸ਼ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਸੀਜਨ 2020-21 ਲਈ ਝੋਨੇ ਅਤੇ ਬਾਜਰੇ ਦੀ ਖਰੀਦ ਕਰਨ ਤਹਿਤ ਕੀਤੀ ਗਈ ਤਿਆਰੀਆਂ ਲਈ ਆਯੋਜਿਤ ਸਮੀਖਿਆ ਮੀਟਿੰਗ ਵਿਚ ਅਧਿਕਾਰੀਆਂ ਨੂੰ ਦਿੱਤੇ| ਇਸ ਮੌਕੇ 'ਤੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ.ਕੇ. ਦਾਸ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਸੁਮੇਧਾ ਕਟਾਰਿਆ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਨਿਦੇਸ਼ਕ ਚੰਦਰਸ਼ੇਖਰ ਖਰੇ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|
 
ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ  ਦੀ ਮਹਾਮਾਰੀ ਨੂੰ ਦੇਖਦੇ ਹੋਏ ਝੋਨਾ ਖਰੀਦ ਕੇਂਦਰ ਕਿਸਾਨਾਂ ਦੇ ਨੇੜੇ ਤੋਂ ਨੇੜੇ ਬਣਾਏ ਜਾਣ ਤਾਂ ਜੋ ਉਨ੍ਹਾਂ ਨੂੰ ਆਪਣਾ ਝੋਨਾ ਵੇਚਨ ਲਈ ਦੂਰ ਨਾ ਜਾਣਾ ਪਵੇ| ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇੰਨ੍ਹਾਂ ਖਰੀਦ ਕੇਂਦਰਾਂ ਨੂੰ ਪਹਿਲਾਂ ਤੋਂ ਤਿੰਨ ਗੁਣਾ ਵਧਾ ਕੇ ਕਰੀਬ 600 ਕੀਤਾ ਜਾਵੇ|
 
ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਫਸਲ ਖਰੀਦ ਦੇ ਸਮੇਂ ਧਰਮ ਕੰਡਿਆਂ 'ਤੇ ਤੋਲ ਨੂੰ ਲੈ ਕੇ ਕਿਸਾਨਾਂ ਦੀ ਆਮਤੌਰ 'ਤੇ ਸ਼ਿਕਾਇਤਾਂ ਰਹਿੰਦੀਆਂ ਹਨ, ਇਸ ਲਈ ਅਧਿਕਾਰੀ ਅਗਲੇ 15 ਦਿਨਾਂ ਵਿਚ ਸਾਰੀ ਮੰਡੀਆਂ ਵਿਚ ਇੰਨ੍ਹਾਂ ਧਰਮਕੱਢਿਆਂ ਦਾ ਨਿਰੀਖਣ ਕਰਣ ਅਤੇ ਜਿੱਥੇ ਗੜਬੜੀ ਦਿਖਾਈ ਦੇਵੇ ਉਸ ਨੂੰ ਠੀਕ ਕੀਤਾ ਜਾਵੇ| ਡਿਪਟੀ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖਰੀਫ ਸੀਜਨ 2020-21 ਦੋਰਾਨ ਕਿਸਾਨਾਂ ਨੂੰ ਆਪਣਾ ਝੋਨਾ ਤੇ ਬਾਜਰਾ ਵੇਚਨ ਵਿਚ ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ, ਇਸ ਦਿਸ਼ਾ ਵਿਚ ਕਦਮ ਚੁੱਕੇ ਜਾਣ|
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ