ਜੈਤੋ, 4 ਮਾਰਚ (ਰੇਸਮ ਵੜਤੀਆ) : ਸੀ.ਆਈ.ਏ. ਸਟਾਫ਼ ਜੈਤੋ ਵੱਲੋਂ ਸਵਰਨਜੀਤ ਸਿੰਘ ਐਸ.ਐਸ.ਪੀ. ਫਰੀਦਕੋਟ , ਸੇਵਾ ਸਿੰਘ ਮੱਲੀ ਐਸ.ਪੀ.(ਇੱਨਵੈਟੀਗੇਸ਼ਨ) ਫਰੀਦਕੋਟ ਜਸਤਿੰਦਰ ਸਿੰਘ ਧਾਲੀਵਾਲ ਡੀ.ਐਸ.ਪੀ.(ਡੀ) ਫਰੀਦਕੋਟ ਦੀ ਮਾੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਐਸ.ਆਈ ਕੁਲਬੀਰ ਚੰਦ ਸ਼ਰਮਾ ਇੰਚਾਰਜ ਸੀ ਆਈ ਏ ਜੈਤੋ ਅਤੇ ਉਸ ਦੀ ਟੀਮ ਨੂੰ ਵੱਡੀ ਸਫ਼ਲਤਾ ਮਿਲੀ ਜਦ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਦਿਆਂ ਡੀ ਐਸ ਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਮੁਲਾਜ਼ਮ
ਗਸ਼ਤ ਵਾ ਚੈਕਿੰਗ ਦੌਰਾਨ ਸ਼ੱਕੀ ਪੁਰਸਾਂ ਦੇ ਸਬੰਧ ਵਿੱਚ ਪਿੰਡ ਰਣ ਸਿੰਘ ਵਾਲਾ ਨੂੰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਇੱਟਾਂ ਦੇ ਭੱਠੇ ਕੋਲ ਰਣ ਸਿੰਘ ਵਾਲੇ ਪਾਸੇ ਤੋਂ ਦੋ ਨੌਜਵਾਨ ਮੋਟਰ ਸਾਇਕਲ ਤੇ ਆਉਂਦੇ ਦਿਖਾਈ ਦਿੱਤੇ। ਨੌਵਜਾਨ ਪੁਲਿਸ ਨੂੰ ਦੇਖ ਆਪਣੇ ਸਪਲੈਡਰ ਪਲੱਸ ਮੋਟਰ ਸਾਇਕਲ ਮੋੜਨ ਲੱਗੇ ਅਤੇ ਘਬਰਾ ਕੇ ਡਿੱਗ ਪਏ। ਸ਼ੱਕ ਦੇ ਅਧਾਰ ਤੇ ਏ ਐਸ ਆਈ ਪਰਮਿੰਦਰ ਸਿੰਘ ਨੇ ਸਾਥੀਆ ਦੀ ਮਦਦ ਨਾਲ ਉਨ੍ਹਾਂ ਨੌਜਵਾਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿੰਨ੍ਹਾ ਨੇ ਆਪਣਾ ਨਾਮ ਨਵਦੀਪ ਸਿੰਘ ਉਰਫ ਸਵੀਟ ਅਤੇ ਮੋਹਿਤ ਸ਼ਰਮਾ ਉਰਫ ਮੰਟੂ ਉਕਤਾਨ ਦੱਸਿਆ, ਜਿੰਨਾਂ ਤਲਾਸ਼ੀ ਜਾਬਤੇ ਅਨੁਸਾਰ ਕੀਤੀ ਗਈ ਤਾਂ ਉਹਨਾ ਪਾਸੋ ਇਕ 32 ਬੋਰ ਪਿਸਟਲ , 3 ਰੌਂਦ ਜਿੰਦਾ 32 ਬੋਰ ਤੇ ਤਿੰਨ ਖੋਲ 32 ਬੋਰ ਬਰਾਮਦ ਹੋਏ। ਜਿਸ ਤੇ ਰੁੱਕਾ ਲਿਖ ਕੇ ਥਾਨੇ ਭੇਜਿਆ ਜਿੰਨਾ ਉੱਪਰ ਅ/ਧ: 25/54/59 ਅਸਲਾ ਐਕਟ ਇਕ 32 ਬੋਰ ਪਿਸਟਲ ਸਮੇਤ ਮੈਗਜੀਨ, 3 ਰੌਂਦ ਜਿੰਦਾ 32 ਬੋਰ ਤੇ ਤਿੰਨ ਖੋਲ 32 ਬੋਰ ਤੇ ਇਕ ਮੋਟਰਸਾਈਕਲ ਮਾਰਕਾ ਸਪਲੈਂਡਰਨੰਬਰੀਪੀ.ਬੀ.04 ਟੀ 1742ਰੰਗ ਕਾਲਾ ਸਿਲਵਰ ਧਾਰੀਆਂ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਦੋਸ਼ੀਆਂ ਵੱਲੋਂ ਅਸਲਾ ਕਿਸ ਵਿਅਕਤੀ ਤੋਂ ਖ੍ਰੀਦਿਆਂ ਅਤੇ ਇਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਬਾਰੇ ਪਤਾ ਕੀਤਾ ਜਾ ਰਿਹਾ ਹੈ।