Wednesday, August 05, 2020 ePaper Magazine

ਚੰਡੀਗੜ੍ਹ

ਸ਼੍ਰੀਮਤੀ ਮੁਲਤਾਨੀ ਨੇ ਬੈਕਫਿੰਕੋ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ

July 29, 2020 06:05 PM

ਚੰਡੀਗੜ੍ਹ  : ਸ਼੍ਰੀਮਤੀ ਕਮਲਜੀਤ ਕੌਰ ਮੁਲਤਾਨੀ ਨੇ ਅੱਜ ਪੰਜਾਬ ਪੱਛੜੀਆਂ ਸ੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਦੇ ਬੋਰਡ ਆਫ਼ ਡਾਇਰੈਕਟਰ ਦੀ ਡਾਇਰੈਕਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਆਪਣਾ ਅਹੁਦਾ ਸ. ਹਰਜਿੰਦਰ ਸਿੰਘ ਠੇਕੇਦਾਰ ਸਾਬਕਾ ਵਿਧਾਇਕ ਅਤੇ ਚੇਅਰਮੈਨ ਬੈਕਫਿੰਕੋ, ਸ਼੍ਰੀ ਦਵਿੰਦਰ ਸਿੰਘ ਕਾਰਜਕਾਰੀ ਡਾਇਰੈਕਟਰ ਬੈਕਫਿੰਕੋ, ਸ਼੍ਰੀ ਮੁਹੰਮਦ ਗੁਲਾਬ, ਵਾਈਸ ਚੇਅਰਮੈਨ ਬੈਕਫਿੰਕੋ ਅਤੇ ਸ਼੍ਰੀਮਤੀ ਸਵਰਨਜੀਤ ਕੌਰ ਡਾਇਰੈਕਟਰ ਬੈਕਫਿੰਕੋ ਦੀ ਹਾਜ਼ਰੀ ’ਚ ਸੰਭਾਲਿਆ। ਇਸ ਮੌਕੇ ਨਵ ਨਿਯੁਕਤ ਡਾਇਰੈਕਟਰ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
ਇਸ ਮੌਕੇ ਸ਼੍ਰੀਮਤੀ ਕਮਲਜੀਤ ਕੌਰ ਮੁਲਤਾਨੀ ਨੇ ਇਹ ਜ਼ਿੰਮੇਵਾਰੀ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਜੀ ਦੀ ਯੋਗ ਰਹਿਨਨੁਮਾਈ ਹੇਠ ਅਤੇ ਚੇਅਰਮੈਨ ਬੈਕਫਿੰਕੋ ਦੀ ਅਗਵਾਈ ’ਚ ਪ੍ਰਤੀਬੱਧਤਾ ਨਾਲ ਨਿਭਾਉਣਗੇ।
ਵਰਣਨਯੋਗ ਹੈ ਕਿ ਸ਼੍ਰੀਮਤੀ ਮੁਲਤਾਨੀ ਨਾਲ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ’ਚ ਸਰਗਰਮ ਹਨ ਅਤੇ ਪੱਛੜੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਵਿਅਕਤੀਆਂ ਨੂੰ ਮੁੱਖ ਧਾਰਾ ’ਚ ਲਿਆਉਣ ਲਈ ਸਰਗਰਮ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਖੁਰਾਕ ਤੇ ਸਿਵਲ ਸਪਲਾਈ ਵਿਭਾਗ 'ਚ ਕਿਸੇ ਵੀ ਕਿਸਮ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ - ਆਸ਼ੂ

12ਵੀਂ ਬਰਸੀ 'ਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਭਰਪੂਰ ਸ਼ਰਧਾਂਜਲੀਆਂ

ਚੇਤਨ ਸ਼ਰਮਾ ਬਣੇ ‘ਦੇਸ਼ ਸੇਵਕ’ ਦੇ ਜਨਰਲ ਮੈਨੇਜਰ

ਨਗਰ ਨਿਗਮ ਦੀ ਆਗਿਆ ਲਏ ਬਗੈਰ ਏਅਰਟੈਲ ਕੰਪਨੀ ਨੇ ਲਾਏ ਸੀ ਮੋਬਾਈਲ ਟਾਵਰ

ਕੋਰੋਨਾ ਦੇ ਮਰੀਜ਼ ਨੇ ਚੰਡੀਗੜ੍ਹ ਦੇ ਜੀ.ਐਮ.ਸੀ.ਐੱਚ - 32 ਵਿੱਚ ਪੰਜਵੀਂ ਮੰਜ਼ਿਲ ਤੋਂ ਛਾਲ ਮਾਰੀ, ਮੌਤ

ਚੰਡੀਗੜ੍ਹ ਦੇ ਪੰਜਾਬ ਐਮ.ਐਲ.ਏ ਹੋਸਟਲ ਦੇ ਬਾਹਰ ਗੋਲੀ ਚੱਲਣ ਨਾਲ ਇੱਕ ਕਾਂਸਟੇਬਲ ਦੀ ਮੌਤ

ਸੂਬਾ ਸਰਕਾਰ ਵੱਲੋਂ ਲੋੜਵੰਦਾਂ ਨੂੰ ਕਰਵਾਇਆ ਜਾਵੇਗਾ ਮੁਫ਼ਤ ਪਲਾਜ਼ਮਾ ਮੁਹੱਈਆ

ਸੜਕੀ ਹਾਦਸਿਆਂ 'ਤੇ ਕਾਬੂ ਪਾਉਣ ਲਈ ਸਰਕਾਰ ਦੀ ਪਹਿਲ ਕਦਮੀ

ਨਕਾਬਪੋਸ਼ਾਂ ਨੇ ਕੀਤੀ ਲੱਖਾਂ ਦੀ ਲੁੱਟ

ਕੋਵਿਡ-19 : ਚੰਡੀਗੜ੍ਹ 'ਚ ਆਏ 23 ਨਵੇਂ ਮਾਮਲੇ, ਇੱਕ ਦੀ ਮੌਤ