Wednesday, August 05, 2020 ePaper Magazine
BREAKING NEWS
ਫਿਰੋਜ਼ਪੁਰ 'ਚ 20 ‘ਤੇ ਮੁਕਤਸਰ ਸਾਹਿਬ ਤੋਂ 12 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀਵੱਖ ਵੱਖ ਨਜ਼ਾਇਜ਼ ਸ਼ਰਾਬ ਦੀਆਂ 54 ਪੇਟੀਆਂ ਸਣੇ ਮੁਲਜ਼ਮ ਗ੍ਰਿਫਤਾਰਨਵਾਂਸ਼ਹਿਰ ਡੀਸੀ ਨੇ ਪਰਾਲੀ ਵਾਲੀਆਂ ਮਸ਼ੀਨਾਂ ਸਬਸਿਡੀ 'ਤੇ ਲੈਣ ਲਈ ਕਿਸਾਨਾਂ ਤੋਂ ਅਰਜ਼ੀਆਂ ਮੰਗੀਆਂਸ਼ਹਿਰ ਸੰਗਰੂਰ ਦੇ ਵਿਕਾਸ ਲਈ 9 ਕਰੋੜ ਰੁਪਏ ਤੋਂ ਵਧੇਰੇ ਦੇ ਕੰਮ ਪ੍ਰਵਾਨਜਲੰਧਰ 'ਚ ਚੜ੍ਹਦੀ ਸਵੇਰ ਕੋਰੋਨਾ ਕਾਰਨ ਤਿੰਨ ਮਰੀਜ਼ਾਂ ਦੀ ਗਈ ਜਾਨ, 53 ਮਿਲੇ ਨਵੇਂ ਕੇਸ40 ਸਾਲਾ ਨੌਜਵਾਨ ਦੀ ਖੇਤਾਂ 'ਚ ਮਿਲੀ ਲਾਸ਼, ਹੱਤਿਆ ਦਾ ਸ਼ੱਕਸੰਗਰੂਰ 'ਚ ਕੋਰੋਨਾ ਕਾਰਨ 31ਵੀਂ ਮੌਤ, 66 ਸਾਲਾ ਮਹਿਲਾ ਨੇ ਤੋੜਿਆ ਦਮਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 19 ਲੱਖ ਦੇ ਪਾਰਸੁਪਰੀਮ ਕੋਰਟ ਨੇ ਮੁੰਬਈ ਪੁਲਿਸ ਕੋਲੋਂ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਦੀ ਮੰਗੀ ਜਾਂਚ ਰਿਪੋਰਟਦਿੱਲੀ 'ਚ ਕੋਰੋਨਾ ਦੇ 674 ਨਵੇਂ ਮਾਮਲੇ, 12 ਦੀ ਮੌਤ

ਖੇਡਾਂ

ਹਰਿਆਣਾ ਸਰਕਾਰ ਨੇ ਬਬੀਤਾ ਫੋਗਾਟ ਅਤੇ ਕਬੱਡੀ ਖ਼ਿਡਾਰੀ ਕਵਿਤਾ ਦੇਵੀ ਨੂੰ ਬਣਾਇਆ ਖੇਡ ਉੱਪ ਨਿਰਦੇਸ਼ਕ

July 31, 2020 03:29 PM

ਨਵੀਂ ਦਿੱਲੀ, 31 ਜੁਲਾਈ (ਏਜੰਸੀ) : ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜੇਤੂ ਮਹਿਲਾ ਪਹਿਲਵਾਨ ਬਬੀਤਾ ਫੋਗਟ ਅਤੇ 2014 ਏਸ਼ੀਅਨ ਖੇਡਾਂ ਦੀ ਸੋਨ ਤਗਮਾ ਜੇਤੂ ਕਬੱਡੀ ਖਿਡਾਰੀ ਕਵਿਤਾ ਦੇਵੀ ਨੂੰ ਹਰਿਆਣਾ ਸਰਕਾਰ ਨੇ ਖੇਡ ਉੱਪ ਨਿਰਦੇਸ਼ਕ ਨਿਯੁਕਤ ਕੀਤਾ ਹੈ।

ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਇਹ ਨਿਯੁਕਤੀਆਂ ਹਰਿਆਣਾ ਬੇਹਤਰੀਨ ਖਿਡਾਰੀ (ਭਰਤੀ ਅਤੇ ਸੇਵਾਵਾਂ ਦੀਆਂ ਸ਼ਰਤਾਂ) ਨਿਯਮ, 2018 ਦੇ ਤਹਿਤ ਦੋ ਵੱਖਰੇ ਆਦੇਸ਼ਾਂ ਵਿੱਚ ਕੀਤੀਆਂ ਹਨ।

ਇੱਕ ਟਵੀਟ ਵਿੱਚ, ਬਬੀਤਾ ਨੇ ਇਸ ਨਿਯੁਕਤੀ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਰਾਜ ਦੇ ਖੇਡ ਮੰਤਰੀ ਸੰਦੀਪ ਸਿੰਘ ਦਾ ਧੰਨਵਾਦ ਕੀਤਾ।

ਉਨ੍ਹਾਂ ਟਵੀਟ ਕੀਤਾ, "ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੀ, ਰਾਜ ਸਭਾ ਦੇ ਮਾਨਯੋਗ ਅਤੇ ਹਰਿਆਣਾ ਦੇ ਇੰਚਾਰਜ ਅਨਿਲ ਜੈਨ ਜੀ, ਖੇਡ ਵਿਭਾਗ ਹਰਿਆਣਾ ਵਿੱਚ ਡਿਪਟੀ ਡਾਇਰੈਕਟਰ ਵਜੋਂ ਨਿਯੁਕਤ ਕਰਨ ਲਈ ਮਾਨਯੋਗ ਖੇਡ ਮੰਤਰੀ ਸੰਦੀਪ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ।"

ਬਬੀਤਾ ਨੇ ਨਵੀਂ ਦਿੱਲੀ ਵਿਚ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਗਮਾ ਅਤੇ 2014 ਦੀ ਗਲਾਸਗੋ ਸੀਡਬਲਯੂਜੀ ਵਿਚ ਸੋਨੇ ਦਾ ਤਗਮਾ ਜਿੱਤਿਆ ਸੀ। ਉਨ੍ਹਾਂ ਨੇ ਸਾਲ 2018 ਵਿੱਚ ਗੋਲਡ ਕੋਸਟ ਵਿਖੇ ਚਾਂਦੀ ਦਾ ਤਗਮਾ ਅਤੇ 2012 ਵਿੱਚ ਵਰਲਡ ਚੈਂਪੀਅਨਸ਼ਿਪ ਕੁਸ਼ਤੀ ਵਿੱਚ ਇੱਕ ਤਗਮਾ ਜਿੱਤਿਆ ਸੀ।

30 ਸਾਲਾ ਬਬੀਤਾ ਨੇ 2019 ਵਿੱਚ ਰਾਜਨੀਤੀ ਵਿੱਚ ਐਂਟਰੀ ਮਾਰੀ ਸੀ। ਉਹ ਦਾਦਰੀ ਹਲਕੇ ਤੋਂ ਵਿਧਾਨ ਸਭਾ ਚੋਣਾਂ ਲੜਨ ਲਈ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿੱਚ ਸ਼ਾਮਲ ਹੋਈ ਸੀ। ਹਾਲਾਂਕਿ ਉਹ ਚੋਣ ਹਾਰ ਗਈ ਅਤੇ ਤੀਜੇ ਸਥਾਨ 'ਤੇ ਰਹੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ

ਆਸਟਰੇਲੀਆ ਅਤੇ ਵੈਸਟ ਇੰਡੀਜ ਵਿਚਾਲੇ ਅਕਤੂਬਰ 'ਚ ਖੇਡੀ ਜਾਣ ਵਾਲੀ ਟੀ-20 ਸੀਰੀਜ ਮੁਲਤਵੀ

ਇੰਗਲੈਂਡ ਖਿਲਾਫ਼ ਟੈਸਟ ਲੜੀ 'ਚ ਅਸੀਂ ਦੋ ਸਪਿਨਰਾਂ ਨਾਲ ਖੇਡਣ ਲਈ ਤਿਆਰ : ਮਿਸਬਾਹ-ਉੱਲ-ਹੱਕ

19 ਸਤੰਬਰ ਤੋਂ 10 ਨਵੰਬਰ ਤੱਕ, ਦੁਬਈ, ਸ਼ਾਰਜਾਹ ਅਤੇ ਆਬੂ ਧਾਬੀ 'ਚ ਹੋਵੇਗਾ ਆਈਪੀਐਲ ਦਾ ਪ੍ਰਬੰਧ

ਧੋਨੀ ਸਿਰਫ਼ ਦੋਸਤ ਹੀ ਨਹੀਂ, ਮੇਰੇ ਮਾਰਗਦਰਸ਼ਕ ਵੀ ਹਨ : ਸੁਰੇਸ਼ ਰੈਨਾ

ਹਾਰਦਿਕ ਪੰਡਿਆ ਨੇ ਆਪਣੇ ਬੱਚੇ ਨਾਲ ਸਾਂਝੀ ਕੀਤੀ ਤਸਵੀਰ

ਐਫਏ ਕੱਪ ਦੇ ਫਾਈਨਲ ਮੁਕਾਬਲੇ ਲਈ ਐਨਗੋਲੋ ਕਾਂਤੇ ਅਤੇ ਵਿੰਜਰ ਵਿਲੀਅਨ ਚੇਲਸੀ ਟੀਮ 'ਚ ਹੋਏ ਸ਼ਾਮਲ

ਆਕਾਸ਼ ਚੋਪੜਾ ਨੇ ਚੁਣੀ ਮੌਜੂਦਾ ਸਮੇਂ ਦੀ ਸਰਬੋਤਮ ਸਲਾਮੀ ਜੋੜੀ

ਹਾਰਦਿਕ ਪਾਂਡਿਆ ਦੇ ਘਰ ਗੂੰਜੀਆਂ ਕਿਲਕਾਰੀਆਂ, ਤਸਵੀਰ ਕੀਤੀ ਸਾਂਝੀ

ਆਈਪੀਐਲ ਗਵਰਨਿੰਗ ਕੌਂਸਲ ਦੀ ਬੈਠਕ 2 ਅਗਸਤ ਨੂੰ

ਸਾਬਕਾ ਕਪਤਾਨ ਸਰਫਰਾਜ ਅਹਿਮਦ ਨੂੰ ਪਾਕਿਸਤਾਨੀ ਟੈਸਟ ਟੀਮ 'ਚ ਮਿਲੀ ਥਾਂ