Wednesday, August 05, 2020 ePaper Magazine
BREAKING NEWS
ਫਿਰੋਜ਼ਪੁਰ 'ਚ 20 ‘ਤੇ ਮੁਕਤਸਰ ਸਾਹਿਬ ਤੋਂ 12 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀਵੱਖ ਵੱਖ ਨਜ਼ਾਇਜ਼ ਸ਼ਰਾਬ ਦੀਆਂ 54 ਪੇਟੀਆਂ ਸਣੇ ਮੁਲਜ਼ਮ ਗ੍ਰਿਫਤਾਰਨਵਾਂਸ਼ਹਿਰ ਡੀਸੀ ਨੇ ਪਰਾਲੀ ਵਾਲੀਆਂ ਮਸ਼ੀਨਾਂ ਸਬਸਿਡੀ 'ਤੇ ਲੈਣ ਲਈ ਕਿਸਾਨਾਂ ਤੋਂ ਅਰਜ਼ੀਆਂ ਮੰਗੀਆਂਸ਼ਹਿਰ ਸੰਗਰੂਰ ਦੇ ਵਿਕਾਸ ਲਈ 9 ਕਰੋੜ ਰੁਪਏ ਤੋਂ ਵਧੇਰੇ ਦੇ ਕੰਮ ਪ੍ਰਵਾਨਜਲੰਧਰ 'ਚ ਚੜ੍ਹਦੀ ਸਵੇਰ ਕੋਰੋਨਾ ਕਾਰਨ ਤਿੰਨ ਮਰੀਜ਼ਾਂ ਦੀ ਗਈ ਜਾਨ, 53 ਮਿਲੇ ਨਵੇਂ ਕੇਸ40 ਸਾਲਾ ਨੌਜਵਾਨ ਦੀ ਖੇਤਾਂ 'ਚ ਮਿਲੀ ਲਾਸ਼, ਹੱਤਿਆ ਦਾ ਸ਼ੱਕਸੰਗਰੂਰ 'ਚ ਕੋਰੋਨਾ ਕਾਰਨ 31ਵੀਂ ਮੌਤ, 66 ਸਾਲਾ ਮਹਿਲਾ ਨੇ ਤੋੜਿਆ ਦਮਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 19 ਲੱਖ ਦੇ ਪਾਰਸੁਪਰੀਮ ਕੋਰਟ ਨੇ ਮੁੰਬਈ ਪੁਲਿਸ ਕੋਲੋਂ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਦੀ ਮੰਗੀ ਜਾਂਚ ਰਿਪੋਰਟਦਿੱਲੀ 'ਚ ਕੋਰੋਨਾ ਦੇ 674 ਨਵੇਂ ਮਾਮਲੇ, 12 ਦੀ ਮੌਤ

ਹਰਿਆਣਾ

ਅਫਸਰਾਂ ਦੀ ਮਿਲੀਭਗਤ ਨਾਲ ਹਰਿਆਣਾ ਦੀ ਬਿਜਲੀ ਚੋਰੀ ਕਰਕੇ ਉੱਤਰ ਪ੍ਰਦੇਸ਼ ਨੂੰ ਵੇਚਣ ਵਿਰੁੱਧ ਕੇਸ ਦਰਜ਼

July 31, 2020 07:18 PM
ਚੰਡੀਗੜ੍ਹ, 31 ਜੁਲਾਈ (ਏਜੰਸੀ) : ਹਰਿਆਣਾ ਦੇ ਬਿਜਲੀ ਤੇ ਜੇਲ ਮੰਤਰੀ ਰਣਜੀਤ ਸਿੰਘ ਨੇ ਦਸਿਆ ਕਿ ਜਿਲਾ ਫਰੀਦਾਬਾਦ ਵਿਚ ਜੋ ਵਿਅਕਤੀ ਬਿਜਲੀ ਚੋਰੀ ਕਰਕੇ ਨਾਜਾਇਜ ਤੌਰ 'ਤੇ ਉੱਤਰ ਪ੍ਰਦੇਸ਼ ਦੇ 45 ਫਾਰਮ ਹਾਊਸਾਂ ਨੂੰ ਬਿਜਲੀ ਸਪਲਾਈ ਕਰ ਰਿਹਾ ਸੀ, ਉਸ ਖਿਲਾਫ ਕੇਸ ਦਰਜ ਕਰਕੇ 1.04 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ| ਇਸ ਮਾਮਲੇ ਵਿਚ ਸ਼ਾਮਿਲ ਹੋਣ ਦੇ ਦੋਸ਼ ਵਿਚ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ 6 ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ|
 
ਬਿਜਲੀ ਮੰਤਰੀ ਨੇ ਅੱਜ ਆਪਣੀ ਰਿਹਾਇਸ਼ 'ਤੇ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਜਦੋਂ ਨਿਗਮ ਅਧਿਕਾਰੀਆਂ ਨੂੰ ਸੂਚਨਾ ਮਿਲੀ ਕਿ ਹਰਿਆਣਾ ਦੇ ਨਾਲ ਲਗਦੇ ਉੱਤਰਪ ਪ੍ਰਦੇਸ਼ ਦੀ ਸੀਮਾ ਵਿਚ ਕੁਝ ਫਾਰਮ ਹਾਊਸ ਬਿਜਲੀ ਚੋਰੀ ਕਰ ਰਹੇ ਹਨ ਤਾਂ ਨਿਗਮ ਦੇ ਐਕਸਈਐਨ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਤੁਰੰਤ ਇਕ ਟੀਮ ਬਣਾ ਕੇ 16 ਜੁਲਾਈ, 2020 ਨੂੰ ਯਮੁਨਾ ਨਦੀ ਖੇਤਰ ਦੇ ਖੇੜੀ ਕਲਾਂ ਸਬ-ਡਿਵੀਜਨ ਵਿਚ ਰੈਡ ਕੀਤੀ ਗਈ| ਟੀਮ ਨੇ ਜਾਂਚ ਵਿਚ ਪਾਇਆ ਕਿ ਜਿਲਾ ਫਰੀਦਾਬਾਦ ਦੇ ਪ੍ਰਦੀਪ ਤਿਆਗੀ ਨਾਂਅ ਦੇ ਵਿਅਕਤੀ ਨੇ ਬਿਜਲੀ ਦਾ ਕੁਨੈਕਸ਼ਨ ਲਿਆ ਹੋਇਆ ਹੈ ਜੋ ਨਾਲ ਲਗਦੇ ਉੱਤਰ ਪ੍ਰਦੇਸ਼ ਦੇ 45 ਫਾਰਮ ਹਾਊਸਾਂ ਨੂੰ ਅੰਡਰਗਰਾਊਂਡ ਤਾਰ ਲੈ ਜਾ ਕੇ ਨਾਜਾਇਜ ਤੌਰ 'ਤੇ ਬਿਜਲੀ ਸਪਲਾਈ ਕਰ ਰਿਹਾ ਸੀ| ਇਸ ਮਾਮਲੇ ਵਿਚ ਪ੍ਰਦੀਪ ਤਿਆਗੀ 'ਤੇ 1.04 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ|
 
ਉਨਾਂ ਅੱਗੇ ਦਸਿਆ ਕਿ ਵਿਭਾਗੀ ਜਾਂਚ ਵਿਚ ਇਹ ਵੀ ਪਾਇਆ ਗਿਆ ਕਿ ਇਹ ਗੈਰ-ਕਾਨੂੰਨੀ ਕੰਮ ਨਿਗਮ ਦੇ ਹੀ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲਭਗਤ ਨਾਲ ਚਲ ਰਿਹਾ ਸੀ, ਇਸ ਲਈ ਜਿਲਾ ਫਰੀਦਾਬਾਦ ਦੇ ਭੁਪਾਨੀ ਥਾਣੇ ਵਿਚ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਅਗਲੇ ਕਾਰਵਾਈ ਕੀਤੀ ਜਾ ਰਹੀ ਹੈ| ਉਨਾਂ ਦਸਿਆ ਕਿ ਜਿੰਨਾਂ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨਾਂ ਵਿਚ ਪਹਿਲਾਂ ਵਿਚ ਉਸ ਖੇਤਰ ਵਿਚ ਕੰਮ ਕਰਦੇ ਐਸਡੀਓ ਸੰਦੀਪ ਕੁੰਡੂ ਤੇ ਜੇਈ ਨਿਸ਼ਾਂਤ ਰੋਹਿਲਾ, ਮੌਜੂਦਾ ਜੇਈ ਜਿਤੇਂਦਰ ਸਿੰਘ, ਆਊਟਸੋਰਸ ਨੀਤੀ ਦੇ ਤਹਿਤ ਨਿਗਮ ਵਿਚ ਕੰਮ ਕਰਦੇ ਏਐਲਐਮ ਦੇਵੀ ਰਾਮ ਅਤੇ ਕਨਾਇਆ ਸ਼ਾਮਿਲ ਹਨ|
 
ਜੇਲ ਮੰਤਰੀ ਨੇ ਇਕ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੇ ਜੇਲ ਵਿਚ ਨਸ਼ੀਲਾ ਪਦਾਰਥ ਸਪਲਾਈ ਕਰਨ ਦੇ ਦੋਸ਼ ਵਿਚ ਗੁਰੂਗ੍ਰਾਮ ਜੇਲ ਦੇ ਡਿਪਟੀ ਸੁਪਰੀਡੈਂਟ ਧਰਮਬੀਰ ਸਿੰਘ ਤੇ ਇਕ ਹੋਰ ਵਿਅਕਤੀ ਰਵੀ ਉਰਫ ਗੋਲਫੀ ਨੂੰ ਗ੍ਰਿਫਤਾਰ ਕੀਤਾ ਹੈ| ਉਸ ਕੋਲੋਂ 225 ਗ੍ਰਾਮ ਨਸ਼ੀਲਾ ਪਦਾਰਥ ਤੇ 11 ਸਿਮ ਕਾਰਡ ਬਰਾਮਦ ਕੀਤੇ ਹਨ| ਉਨਾਂ ਦਸਿਆ ਕਿ ਜੇਲ ਦੇ ਡਿਪਟੀ ਸੁਪਰੀਡੇਂਟ ਧਰਮਬੀਰ ਸਿੰਘ ਉਪਰੋਕਤ ਚੀਜਾਂ ਜੇਲ ਵਿਚ ਸਪਲਾਈ ਕਰਦਾ ਸੀ|
 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ