Wednesday, August 05, 2020 ePaper Magazine

ਸਿਹਤ

ਪੰਜਾਬ 'ਚ ਅੱਜ ਕੋਰੋਨਾ ਹੋਇਆ 16 ਹਜ਼ਾਰ ਤੋਂ ਪਾਰ, 16 ਮੌਤਾਂ 'ਤੇ 665 ਨਵੇਂ ਕੇਸ

July 31, 2020 09:53 PM

ਚੰਡੀਗੜ੍ਹ, 31 ਜੁਲਾਈ (ਏਜੰਸੀ) : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸਰਕਾਰੀ ਬੁਲੇਟਿਨ ਅਨੁਸਾਰ ਕੋਰੋਨਾ ਕਾਰਨ ਸ਼ੁੱਕਰਵਾਰ ਨੂੰ 6 ਜ਼ਿਲਿਆਂ ਵਿੱਚੋਂ 16 ਮਰੀਜ਼ ਦਮ ਤੋੜ ਗਏ ਹਨ। ਮਰਨ ਵਾਲਿਆਂ ਵਿੱਚ ਲੁਧਿਆਣਾ 6, ਅੰਮ੍ਰਿਤਸਰ 3, ਬਰਨਾਲਾ 2 ਪਟਿਆਲਾ 2, ਜਲੰਧਰ 1 'ਤੇ ਕਪੂਰਥਲਾ ਤੋਂ 1 ਮਰੀਜ਼ ਸ਼ਾਮਿਲ ਹਨ। ਇਸਦੇ ਇਲਾਵਾ 19 ਜ਼ਿਲਿਆਂ ਵਿੱਚੋਂ 665 ਮਰੀਜ਼ ਪਾਜ਼ੇਟਿਵ ਪਾਏ ਹਨ। ਇਨ੍ਹਾਂ ਮਰੀਜ਼ਾਂ ਸਣੇ ਕੋਰੋਨਾ ਦਾ ਅੰਕੜਾ ਪੰਜਾਬ ਅੰਦਰ 16 ਹਜ਼ਾਰ ਤੋਂ ਪਾਰ ਹੋ ਗਿਆ ਹੈ। ਅੱਜ ਜ਼ਿਆਦਾ ਲੁਧਿਆਣਾ ਜ਼ਿਲ੍ਹਾ ਰਿਹਾ ਹੈ ਜਿੱਥੋਂ ਕੋਰੋਨਾ ਦੇ 248 ਕੇਸ ਦਰਜ ਹੋਏ ਹਨ। ਇਕੱਲੇ ਲੁਧਿਆਣਾ ਤੋਂ 3211 ਕੇਸ ਦਰਜ ਹੋਏ ਹਨ 'ਤੇ 1149 ਐਕਟਿਵ ਕੇਸ ਹਨ ਜਦਕਿ 1973 ਕੋਰੋਨਾ ਖਿਲਾਫ ਜੰਗ ਜਿੱਤ ਕੇ ਜਾ ਚੁੱਕੇ ਹਨ। ਸੂਬੇ ਦੇ ਸਿਹਤ ਵਿਭਾਗ ਵੱਲੋਂ ਹੁਣ ਤੱਕ 5 ਲੱਖ 82 ਹਜ਼ਾਰ 573 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਜਿਹਨਾਂ ਵਿੱਚੋਂ 16 ਹਜ਼ਾਰ 119 ਪਾਜ਼ੇਟਿਵ ਪਾਏ ਗਏ ਹਨ। 10 ਹਜ਼ਾਰ 734 ਮਰੀਜ਼ ਕੋਰੋਨਾ ਖਿਲਾਫ ਜੰਗ ਜਿੱਤ ਕੇ ਘਰਾਂ ਨੂੰ ਪਰਤ ਗਏ ਹਨ। 4999 ਐਕਟਿਵ ਕੇਸ ਹਨ ਜਿਹੜੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 135 ਆਕਸੀਜਨ ਸਪੋਰਟ 'ਤੇ ਹਨ 10 ਮਰੀਜ਼ ਵੈਂਟੀਲੇਟਰ ਸਹਾਰੇ ਹਨ। 386 ਹੁਣ ਤੱਕ ਕੋਰੋਨਾ ਅੱਗੇ ਦਮ ਤੋੜ ਗਏ ਹਨ। ਸ਼ੁੱਕਰਵਾਰ ਦੇ ਦਿਨ ਜਿੱਥੇ ਅੰਮ੍ਰਿਤਸਰ 'ਤੇ ਗਿਆਨ ਸਾਗਰ ਬਨੂੜ 'ਚ 7 ਮਰੀਜ਼ ਆਈਸੀਯੂ ਭੇਜੇ ਗਏ ਹਨ ਉਥੇ ਹੀ ਤਿੰਨ ਮਰੀਜ਼ ਲੁਧਿਆਣਾ 'ਚ ਵੈਂਟੀਲੇਟਰ 'ਤੇ ਪਾਏ ਗਏ ਹਨ। ਇਸਦੇ ਇਲਾਵਾ 11 ਜ਼ਿਲਿਆਂ ਵਿੱਚੋਂ 256 ਮਰੀਜ਼ ਕੋਰੋਨਾ ਤੋਂ ਠੀਕ ਹੋ ਕੇ ਛੁੱਟੀ ਲੈ ਕੇ ਹਸਪਤਾਲਾ ਤੋਂ ਘਰਾਂ ਨੂੰ ਗਏ ਹਨ। ਅੱਜ ਦੇ ਮਰੀਜ਼ਾਂ ਵਿੱਚ ਲੁਧਿਆਣਾ 248, ਪਟਿਆਲਾ 136, ਅੰਮ੍ਰਿਤਸਰ 71, ਪਠਾਨਕੋਟ 43, ਬਰਨਾਲਾ 32, ਸੰਗਰੂਰ 25, ਮੁਹਾਲੀ 24, ਜਲੰਧਰ 24, ਫਤਿਹਗੜ੍ਹ ਸਾਹਿਬ 15, ਹੁਸ਼ਿਆਰਪੁਰ 11, ਨਵਾਂਸ਼ਹਿਰ 9 , ਰੋਪੜ 8, ਤਰਨਤਾਰਨ 6, ਬਠਿੰਡਾ 5, ਫਿਰੋਜ਼ਪੁਰ 3, ਕਪੂਰਥਲਾ 2, ਮੁਕਤਸਰ 1, ਮੋਗਾ 1, ਗੁਰਦਾਸਪੁਰ ਤੋਂ 1 ਕੇਸ ਸ਼ਾਮਿਲ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ