Monday, August 03, 2020 ePaper Magazine
BREAKING NEWS
ਐਮ.ਸੀ.ਏ. ਪਹਿਲਾ ਸਮੈਸਟਰ ਦਾ ਨਤੀਜਾ ਸੌ ਫ਼ੀਸਦੀ ਰਿਹਾਤ੍ਰਿਪੁਰਾ : ਕੋਰੋਨਾ ਦੇ ਕਾਰਣ ਦੋ ਦਿਨਾਂ ਦੀ ਬੱਚੀ ਆਈ ਪਾਜ਼ੇਟਿਵ, ਮੌਤਨਵੀਂ ਸਿੱਖਿਆ ਨੀਤੀ 'ਚ ਹੈ ਪਾਰਦਰਸ਼ਤਾ ਦੀ ਘਾਟ : ਕਾਂਗਰਸਦਿੱਲੀ 'ਚ ਕੋਰੋਨਾ ਸੰਕਟ : 4 ਹਜ਼ਾਰ ਤੋਂ ਵੱਧ ਮੌਤਾਂ, ਇੱਕ ਦਿਨ 'ਚ ਆਏੇ 961 ਨਵੇਂ ਮਾਮਲੇਮਹਿਬੂਬਾ ਮੁਫ਼ਤੀ ਦੀ ਰਿਹਾਈ ਲਈ ਰਾਹੁਲ ਗਾਂਧੀ ਨੇ ਕੀਤੀ ਮੰਗਉੱਤਰ ਪ੍ਰਦੇਸ਼ : ਕੈਬਿਨੇਟ ਮੰਤਰੀ ਕਮਲ ਰਾਣੀ ਵਰੁਣ ਦਾ ਕੋਰੋਨਾ ਵਾਇਰਸ ਨਾਲ ਦੇਹਾਂਤਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੀ ਹਸਪਤਾਲ ਤੋਂ ਛੁੱਟੀਰੱਖੜੀ ਦੇ ਤਿਉਹਾਰ ਮੌਕੇ ਸਹੁਰੇ ਘਰ ਆਏ ਜੀਜੇ-ਸਾਲੇ ਦੀ ਸੜਕ ਹਾਦਸੇ 'ਚ ਮੌਤਪੰਜਾਬ ਪੁਲਿਸ ਵੱਲੋਂ ਨਸ਼ਾ ਤੇ ਹਥਿਆਰ ਸਪਲਾਈ ਗੈਂਗ ਦਾ ਪਰਦਾਫਾਸ਼ਕੋਰੋਨਾ ਰਿਪੋਰਟ ਦੇ ਸਕਾਰਾਤਮਕ ਹੋਣ ਦੀ ਖ਼ਬਰ ਮਿਲਦਿਆਂ ਹੀ ਬਲਾਕ ਸਿੱਖਿਆ ਅਫ਼ਸਰ ਨੇ ਖੁੱਦ ਨੂੰ ਲਾਇਆ ਫ਼ਾਹਾ

ਪੰਜਾਬ

ਮਾਮੂਲੀ ਤਕਰਾਰ ਦੇ ਚੱਲਦੇ ਥਾਣੇਦਾਰ ਨੇ ਥਾਣੇਦਾਰ 'ਤੇ ਕੀਤੀ ਫਾਇਰਿੰਗ, ਮਾਮਲਾ ਦਰਜ

July 31, 2020 10:05 PM

ਚੰਡੀਗੜ੍ਹ, 31 ਜੁਲਾਈ (ਏਜੰਸੀ) : ਪੰਜਾਬ ਦੇ ਮੋਗਾ 'ਚ ਜ਼ਿਲ੍ਹਾ ਸਕੱਤਰ ਐਸਐਸਪੀ ਦਫਤਰ ਕੋਲ ਖਜ਼ਾਨਾ ਗਾਰਦ 'ਤੇ ਤੈਨਾਇਤ ਦੋ ਥਾਣੇਦਾਰ ਮਾਮੂਲੀ ਤਕਰਾਰ ਦੇ ਚੱਲਦੇ ਆਪਸ ਵਿੱਚ ਭਿੜ ਗਏ। ਗੁੱਸੇ ਵਿੱਚ ਆਏ ਇੱਕ ਥਾਣੇਦਾਰ ਨੇ ਆਪਣੀ ਰਾਈਫਲ ਨਾਲ ਦੂਜੇ ਥਾਣੇਦਾਰ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਮੌਕੇ ਉਕਤ ਥਾਣੇਦਾਰ 'ਤੇ ਉਥੇ ਮੌਜੂਦ ਹੋਰਨਾਂ ਪੁਲਿਸ ਮੁਲਾਜ਼ਮਾਂ ਨੇ ਜ਼ਮੀਨ 'ਤੇ ਲੰਬੇ ਪੈ ਕੇ ਆਪਣੀ ਜਾਨ ਦਾ ਬਚਾਅ ਕੀਤਾ। ਸ਼ੁੱਕਰਵਾਰ ਨੂੰ ਸਿਟੀ ਪੁਲਿਸ ਥਾਣੇ 'ਚ ਥਾਣੇਦਾਰ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਏਐਸਆਈ ਕਿਰਪਾਲ ਸਿੰਘ ਖਜ਼ਾਨਾ ਗਾਰਦ ਡੀਪੀਓ ਮੋਗਾ ਦਾ ਇੰਚਾਰਜ ਹੈ। ਉਸ ਥਾਂ 'ਤੇ ਏਐਸਆਈ ਸੁਖਰਾਜ ਸਿੰਘ ਦੀ ਤੈਨਾਇਤੀ ਹੈ। ਪੁਲਿਸ ਨੂੰ ਲਿਖਾਏ ਬਿਆਨਾਂ ਵਿੱਚ ਕਿਰਪਾਲ ਸਿੰਘ ਨੇ ਕਿਹਾ ਕਿ ਬੀਤੀ ਰਾਤ ਉਸ ਦੀ ਸੁਖਰਾਜ ਸਿੰਘ ਨਾਲ ਮਾਮੂਲੀ ਤਕਰਾਰ ਹੋ ਗਈ। ਤੈਸ਼ ਵਿੱਚ ਆ ਕੇ ਸੁਖਰਾਜ ਸਿੰਘ ਨੇ ਆਪਣੀ ਕਾਰਬਾਈਨ ਨਾਲ ਉਸ ਵੱਲ ਤਕਰੀਬਨ ਸਿਧੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਅਤੇ ਹੋਰ ਮੁਲਾਜ਼ਮਾਂ ਨੇ ਧਰਤੀ ਉੱਤੇ ਲੰਮੇ ਪੈ ਕੇ ਆਪਣੀ ਜਾਨ ਬਚਾਈ। ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਸੁਖਰਾਜ ਸਿੰਘ ਖ਼ਿਲਾਫ਼ ਧਾਰਾ 307 ਅਤੇ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਨੇ ਤਕਰੀਬਨ 7-8 ਗੋਲੀਆਂ ਚਲਾਈਆਂ। 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ